ਵਿਚਾਰਾ ਪਾਇਲਟ ਰੋ-ਰੋ ਕੇ ਮਰ ਗਿਆ ਪਰ ਗਹਿਲੋਤ ਕਹਿੰਦੇ ਕਿ ਕਾਰਵਾਈ ਨਹੀਂ ਕਰਾਂਗਾ : ਕੇਜਰੀਵਾਲ
Monday, Jun 19, 2023 - 02:32 PM (IST)
ਸ਼੍ਰੀਗੰਗਾਨਗਰ/ਜਲੰਧਰ (ਭਾਸ਼ਾ, ਧਵਨ) : ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਸ਼੍ਰੀਗੰਗਾਨਗਰ ’ਚ ਸੁਖਾੜੀਆ ਸਰਕਲ ਦੇ ਕੋਲ ਰਾਮਲੀਲਾ ਮੈਦਾਨ ’ਚ ਆਮ ਆਦਮੀ ਪਾਰਟੀ ਦੀ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕੀਤਾ। ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਸੂਬੇ ’ਚ ਭਾਜਪਾ ਕਾਂਗਰਸ ਨੇ ਮਿਲ ਕੇ ਭ੍ਰਿਸ਼ਟਾਚਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਚਾਰਾ ਸਚਿਨ ਪਾਇਲਟ ਰੋ-ਰੋ ਕੇ ਮਰ ਗਿਆ ਪਰ ਗਹਿਲੋਤ ਕਾਰਵਾਈ ਨਹੀਂ ਕਰ ਰਹੇ ਹਨ। ਕਹਿੰਦੇ ਹਨ ਕਿ ਵਸੁੰਧਰਾ ਮੇਰੀ ਭੈਣ ਲੱਗਦੀ ਹੈ। ਉਨ੍ਹਾਂ ਕਿਹਾ ਕਿ ਰਾਜਸਥਾਨ ’ਚ 5 ਸਾਲ ਭਾਜਪਾ ਅਤੇ 5 ਸਾਲ ਕਾਂਗਰਸ ਦੀ ਦੋਸਤੀ ਦੀ ਸਰਕਾਰ ਚੱਲ ਰਹੀ ਹੈ। ਭੈਣ-ਭਰਾ ਦੇ ਗਠਜੋੜ ਦੀ ਸਰਕਾਰ ਚੱਲ ਰਹੀ ਹੈ। ਇਹੀ ਕਾਰਨ ਹੈ ਕਿ ਅੱਜ ਇਸ ਸੂਬੇ ’ਤੇ ਸਾਢੇ 5 ਲੱਖ ਕਰੋੜ ਦਾ ਕਰਜ਼ਾ ਹੈ। ਨਵੇਂ ਰਾਜਸਥਾਨ ਦੇ ਨਿਰਮਾਣ ਦਾ ਨਾਅਰਾ ਦਿੰਦੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਸੂਬੇ ’ਚ ‘ਆਪ’ ਦੀ ਸਰਕਾਰ ਆਉਂਦੀ ਹੈ ਤਾਂ ਦਿੱਲੀ ਅਤੇ ਪੰਜਾਬ ’ਚ ਤਰਜ਼ ’ਤੇ 300 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾਵੇਗੀ। ਲੋਕਾਂ ਨੂੰ ਸਰਕਾਰੀ ਹਸਪਤਾਲਾਂ ’ਚ ਬਿਲਕੁਲ ਮੁਫਤ ਇਲਾਜ ਮਿਲੇਗਾ। ਸਾਰੇ ਟੈਸਟ ਮੁਫਤ ਕੀਤੇ ਜਾਣਗੇ। ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ। ਸਿਹਤ ਬੀਮਾ ਯੋਜਨਾ ਦੀ ਕੋਈ ਲੋੜ ਨਹੀਂ ਪਵੇਗੀ।
ਇਹ ਵੀ ਪੜ੍ਹੋ : ਭਗਵੰਤ ਮਾਨ ਸਰਕਾਰ ਦੀ ਜਨਹਿਤ ਦੀਆਾਂ ਪਾਲਿਸੀਆਂ ਦਾ ਸਿੱਧਾ ਲਾਭ ਜਨ-ਮਨ ਤਕ ਪਹੁੰਚਾਇਆ ਜਾਵੇਗਾ : ਬਲਕਾਰ ਸਿੰਘ
ਕੇਜਰੀਵਾਲ ਨੇ ਕਿਹਾ, ‘‘ਮੈਂ ਪੜ੍ਹਿਆ-ਲਿਖਿਆ ਹਾਂ, ਇਸ ਲਈ ਦੋਵੇਂ ਪਾਰਟੀਆਂ ਮੇਰੇ ਤੋਂ ਖਿੱਝਦੀਆਂ ਹਨ। ਅਗਲੀ ਵਾਰ ਵੋਟ ਪਾਉਣ ਜਾਓ ਤਾਂ ਪੜ੍ਹੇ-ਲਿਖੇ ਲੋਕਾਂ ਨੂੰ ਵੋਟ ਦੇਣਾ, ਅਨਪੜ੍ਹ ਲੋਕਾਂ ਨੂੰ ਨਾ ਦੇਣਾ। ਦਿੱਲੀ ਅਤੇ ਪੰਜਾਬ ’ਚ 50 ਸਾਲ ਆਮ ਆਦਮੀ ਪਾਰਟੀ ਨੂੰ ਕੋਈ ਨਹੀਂ ਹਿਲਾ ਸਕਦਾ। ਰਾਜਸਥਾਨ ’ਚ ਮੌਕਾ ਦਿਓ, ਤੁਹਾਡਾ ਅਜਿਹਾ ਦਿਲ ਜਿੱਤਾਂਗੇ ਕਿ 50 ਸਾਲ ਤਕ ਗਹਿਲੋਤ-ਵਸੁੰਧਰਾ ਯਾਦ ਨਹੀਂ ਆਉਣਗੇ। ਕੇਜਰੀਵਾਲ ਨੇ ਕਿਹਾ, ‘‘ਅਸੀਂ ਭਗਤ ਸਿੰਘ ਦੇ ਚੇਲੇ ਹਾਂ, ਜੇ ਮਨੀਸ਼ ਸਿਸੋਦੀਆ, ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਲ ਨੂੰ ਵੀ ਜੇਲ ਭੇਜ ਦਿਓਗੇ ਤਾਂ ਕ੍ਰਾਂਤੀ ਰੁਕੇਗੀ ਨਹੀਂ।’’
ਇਹ ਵੀ ਪੜ੍ਹੋ : ਉਮਾਨ ਤੋਂ ਪਰਤੀ ਔਰਤ ਬੋਲੀ : ਮਾਸੀ ਦੀ ਲੜਕੀ ਨੇ ਸੁਪਨੇ ਦਿਖਾ ਵਿਦੇਸ਼ ਬੁਲਾ ਕੇ ਬਣਾਇਆ ਬੰਦੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।