ਗੀਤਾ ਸ਼ਰਮਾ ਪੰਜਾਬ ਐਗਰੋ ਫੂਡ ਗਰੇਨ ਕਾਰਪੋਰੇਸ਼ਨ ਦੀ ਚੇਅਰਪਰਸਨ ਨਿਯੁਕਤ

Saturday, Mar 07, 2020 - 06:49 PM (IST)

ਗੀਤਾ ਸ਼ਰਮਾ ਪੰਜਾਬ ਐਗਰੋ ਫੂਡ ਗਰੇਨ ਕਾਰਪੋਰੇਸ਼ਨ ਦੀ ਚੇਅਰਪਰਸਨ ਨਿਯੁਕਤ

ਪਟਿਆਲਾ, (ਰਾਜੇਸ਼)- ਨਗਰ ਕੌਂਸਲ ਸੁਨਾਮ ਦੀ ਸਾਬਕਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਗੀਤਾ ਸ਼ਰਮਾ ਨੂੰ ਪੰਜਾਬ ਸਰਕਾਰ ਨੇ ਪੰਜਾਬ ਐਗਰੋ ਫੂਡ ਗ੍ਰੇਨ ਕਾਰਪੋਰੇਸ਼ਨ ਦੀ ਚੇਅਰਪਰਸਨ ਨਿਯੁਕਤ ਕੀਤਾ ਹੈ। ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਅਤੇ ਰਾਜਪਾਲ ਪੰਜਾਬ ਵੱਲੋਂ ਫਾਈਲ ਕਲੀਅਰ ਕਰਨ ਤੋਂ ਬਾਅਦ ਪੰਜਾਬ ਦੇ ਐਡੀਸ਼ਨਲ ਚੀਫ ਸੈਕਟਰੀ (ਵਿਕਾਸ) ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਗੀਤਾ ਸ਼ਰਮਾ ਦੀ ਨਿਯੁਕਤੀ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਸਲਾਹਕਾਰ (ਮੰਤਰੀ ਰੈਂਕ) ਭਰਤਇੰਦਰ ਸਿੰਘ ਚਹਿਲ ਨੇ ਕਰਵਾਈ ਹੈ। ਇਹ ਪਰਿਵਾਰ ਚਹਿਲ ਦੇ ਅਤਿ ਨਜ਼ਦੀਕੀ ਹੈ। ਚੇਅਰਪਰਸਨ ਗੀਤਾ ਸ਼ਰਮਾ ਪੰਜਾਬ ਦੇ ਪ੍ਰਸਿੱਧ ਜੋਤਿਸ਼ੀ ਰੋਹਿਤ ਸ਼ਰਮਾ ਸੁਨਾਮ ਦੀ ਮਾਤਾ ਜੀ ਹਨ। ਗੀਤਾ ਸ਼ਰਮਾ ਦਾ ਪਰਿਵਾਰ ਟਕਸਾਲੀ ਕਾਂਗਰਸੀ ਪਰਿਵਾਰ ਹੈ। ਨਗਰ ਕੌਂਸਲ ਦਾ ਪ੍ਰਧਾਨ ਹੁੰਦੇ ਹੋਏ ਉਨ੍ਹਾਂ ਸੁਨਾਮ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾਇਆ ਅਤੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕੀਤਾ। ਭਰਤਇੰਦਰ ਸਿੰਘ ਚਹਿਲ ਨੇ ਕਿਹਾ ਕਿ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਸੁਨਾਮ ਵਿਚ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਉਨ੍ਹਾਂ ਨੂੰ ਇਹ ਅਹਿਮ ਅਹੁਦਾ ਦਿੱਤਾ ਹੈ।


author

Bharat Thapa

Content Editor

Related News