ਪੰਜਾਬ ਸਰਕਾਰ ਵੱਲੋਂ ਨਵੇਂ ਸਾਲ ਲਈ ''ਗਜ਼ਟਿਡ ਛੁੱਟੀਆਂ'' ਦਾ ਐਲਾਨ, ਜਾਰੀ ਹੋਈ ਸੂਚੀ
Thursday, Dec 17, 2020 - 01:14 PM (IST)
ਚੰਡੀਗੜ੍ਹ (ਰਮਨਜੀਤ) : ਸਾਲ-2020 ਦੇ ਖ਼ਤਮ ਹੋਣ 'ਚ ਕੁੱਝ ਹੀ ਦਿਨ ਬਚੇ ਹਨ, ਜਿਸ ਤੋਂ ਬਾਅਦ ਸਾਲ-2021 ਦੀ ਸ਼ੁਰੂਆਤ ਹੋ ਜਾਵੇਗੀ। ਹਰ ਵਿਅਕਤੀ ਦੀ ਇਹੀ ਅਰਦਾਸ ਕਰਦਾ ਹੈ ਕਿ ਨਵਾਂ ਸਾਲ ਸਭ ਦੀ ਜ਼ਿੰਦਗੀ 'ਚ ਖੁਸ਼ੀਆਂ ਲੈ ਕੇ ਆਵੇ। ਇਸ ਦੇ ਨਾਲ ਹੀ ਘੁੰਮਣ-ਫਿਰਨ ਲਈ ਲੋਕ ਛੁੱਟੀਆਂ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ। ਸਰਕਾਰੀ ਲੋਕਾਂ ਦੀ ਨਜ਼ਰ ਵੀ ਸਾਲ 'ਚ ਹੋਣ ਵਾਲੀ ਸਰਕਾਰੀ ਛੁੱਟੀਆਂ 'ਤੇ ਰਹਿੰਦੀ ਹੈ। ਪੰਜਾਬ ਸਰਕਾਰ ਵੱਲੋਂ ਸਾਲ-2021 ਲਈ ਗਜ਼ਟਿਡ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਆਓ ਜਾਣਦੇ ਹਾਂ ਕਿ ਸਾਲ-2021 ਦੇ ਕਿਹੜੇ ਮਹੀਨੇ 'ਚ ਕਿੰ ਗਜ਼ਟਿਡ ਛੁੱਟੀਆਂ ਪੈਂਦੀਆਂ ਹਨ।
ਹਰ ਮਹੀਨੇ ਦੇ ਸਾਰੇ ਸ਼ਨੀਵਾਰ ਅਤੇ ਐਤਵਾਰ
ਜਨਵਰੀ
20 ਜਨਵਰੀ (ਬੁੱਧਵਾਰ) : ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ
26 ਜਨਵਰੀ (ਮੰਗਲਵਾਰ) : ਗਣਤੰਤਰ ਦਿਵਸ
ਫਰਵਰੀ
27 ਫਰਵਰੀ (ਸ਼ਨੀਵਾਰ) : ਜਨਮ ਦਿਵਸ ਸ੍ਰੀ ਗੁਰੂ ਰਵਿਦਾਸ ਜੀ
ਮਾਰਚ
11 ਮਾਰਚ (ਵੀਰਵਾਰ) : ਮਹਾਂ ਸ਼ਿਵਰਾਤਰੀ
29 ਮਾਰਚ (ਸੋਮਵਾਰ) : ਹੋਲੀ
ਇਹ ਵੀ ਪੜ੍ਹੋ : ਚੰਡੀਗੜ੍ਹ 'ਚ 'ਠੰਡ' ਨੇ ਤੋੜਿਆ 5 ਸਾਲਾਂ ਦਾ ਰਿਕਾਰਡ, ਮੰਗਲਵਾਰ ਰਹੀ ਸੀਜ਼ਨ ਦੀ ਸਭ ਤੋਂ ਠੰਡੀ ਰਾਤ
ਅਪ੍ਰੈਲ
2 ਅਪ੍ਰੈਲ (ਸ਼ੁੱਕਰਵਾਰ) : ਗੁੱਡ ਫਰਾਈਡੇ
13 ਅਪ੍ਰੈਲ (ਮੰਗਲਵਾਰ) : ਵਿਸਾਖੀ
14 ਅਪ੍ਰੈਲ (ਬੁੱਧਵਾਰ) : ਜਨਮ ਦਿਨ ਡਾ. ਬੀ. ਆਰ. ਅੰਬੇਡਕਰ
21 ਅਪ੍ਰੈਲ (ਬੁੱਧਵਾਰ) : ਰਾਮ ਨੌਮੀ
25 ਅਪ੍ਰੈਲ (ਐਤਵਾਰ) : ਮਹਾਂਵੀਰ ਜੈਯੰਤੀ
ਮਈ
14 ਮਈ (ਸ਼ੁੱਕਰਵਾਰ) : ਈਦ-ਉਲ-ਫਿਤਰ
14 ਮਈ (ਸ਼ੁੱਕਰਵਾਰ) : ਭਗਵਾਨ ਪਰਸ਼ੂ ਰਾਮ ਜੈਯੰਤੀ
ਜੂਨ
14 ਜੂਨ (ਸੋਮਵਾਰ) : ਸ਼ਹੀਦੀ ਦਿਵਸ ਸ੍ਰੀ ਗੁਰੂ ਅਰਜਨ ਦੇਵ ਜੀ
24 ਜੂਨ (ਵੀਰਵਾਰ) : ਕਬੀਰ ਜੈਯੰਤੀ
ਜੁਲਾਈ
21 ਜੁਲਾਈ (ਬੁੱਧਵਾਰ) : ਈਦ-ਉਲ-ਜੂਹਾ (ਬਕਰੀਦ
ਇਹ ਵੀ ਪੜ੍ਹੋ : ਚੰਗੀ ਖ਼ਬਰ : ਪੰਜਾਬ 'ਚ ਨਵੇਂ ਸਾਲ ਤੋਂ ਲੱਗੇਗੀ 'ਕੋਰੋਨਾ ਵੈਕਸੀਨ', ਸਿਹਤ ਮੰਤਰੀ ਨੇ ਦਿੱਤੀ ਜਾਣਕਾਰੀ
ਅਗਸਤ
15 ਅਗਸਤ (ਐਤਵਾਰ) : ਆਜ਼ਾਦੀ ਦਿਹਾੜਾ
30 ਅਗਸਤ (ਸੋਮਵਾਰ) : ਜਨਮ ਅਸ਼ਟਮੀ
ਅਕਤੂਬਰ
2 ਅਕਤੂਬਰ (ਸ਼ਨੀਵਾਰ) : ਜਨਮ ਦਿਵਸ ਮਹਾਤਮਾ ਗਾਂਧੀ ਜੀ
7 ਅਕਤੂਬਰ (ਵੀਰਵਾਰ) : ਮਹਾਰਾਜ ਅਗਰਸੈਨ ਜੈਯੰਤੀ
15 ਅਕਤੂਬਰ (ਸ਼ੁੱਕਰਵਾਰ) : ਦੁਸਹਿਰਾ
20 ਅਕਤੂਬਰ (ਬੁੱਧਵਾਰ) : ਜਨਮ ਦਿਵਸ ਮਹਾਰਿਸ਼ੀ ਵਾਲਮੀਕਿ ਜੀ
ਨਵੰਬਰ
4 ਨਵੰਬਰ (ਵੀਰਵਾਰ) : ਦੀਵਾਲੀ
5 ਨਵੰਬਰ (ਸ਼ੁੱਕਰਵਾਰ) : ਵਿਸ਼ਵਕਰਮਾ ਦਿਵਸ
19 ਨਵੰਬਰ (ਸ਼ੁੱਕਰਵਾਰ) : ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ
ਦਸੰਬਰ
8 ਦਸੰਬਰ (ਬੁੱਧਵਾਰ) : ਸ਼ਹੀਦੀ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਜੀ
25 ਦਸੰਬਰ (ਸ਼ਨੀਵਾਰ) : ਕ੍ਰਿਸਮਿਸ ਦਿਵਸ
ਨੋਟ : ਪੰਜਾਬ ਸਰਕਾਰ ਵੱਲੋਂ ਜਾਰੀ ਸਾਲ-2021 ਦੀਆਂ ਗਜ਼ਟਿਡ ਛੁੱਟੀਆਂ ਬਾਰੇ ਤੁਹਾਡੀ ਕੀ ਹੈ ਰਾਏ