ਪੰਚਾਇਤੀ ਗਊਸ਼ਾਲਾ ਰੋਡ ’ਤੇ ਪਈ ਰਹਿੰਦੀ ਹੈ ਗੰਦਗੀ

Tuesday, Jun 26, 2018 - 04:10 AM (IST)

ਪੰਚਾਇਤੀ ਗਊਸ਼ਾਲਾ ਰੋਡ ’ਤੇ ਪਈ ਰਹਿੰਦੀ ਹੈ ਗੰਦਗੀ

ਜੈਤੋ,   (ਜਿੰਦਲ)-  ਸਥਾਨਕ ਪੰਚਾਇਤੀ ਗਊਸ਼ਾਲਾ ਰੋਡ ’ਤੇ ਹਮੇਸ਼ਾ ਹੀ ਗੰਦਗੀ ਦੇ ਢੇਰ ਲੱਗੇ ਰਹਿੰਦੇ ਹਨ ਅਤੇ ਅਾਵਾਰਾ ਪਸ਼ੂ ਇਨ੍ਹਾਂ ’ਚ ਮੂੰਹ ਮਾਰਦੇ ਰਹਿੰਦੇ ਹਨ। 23 ਦਸੰਬਰ, 2008 ਨੂੰ ਇਸ ਸਡ਼ਕ ਦਾ  ਸਾਬਕਾ ਮੰਤਰੀ ਮਨੋਰੰਜਨ ਕਾਲੀਆ ਅਤੇ ਮਨਤਾਰ ਸਿੰਘ ਬਰਾਡ਼ ਵੱਲੋਂ ਉਦਘਾਟਨ ਕੀਤਾ ਗਿਆ ਸੀ। ਇਹ ਉਦਘਾਟਨੀ ਪੱਥਰ ਅਜੇ ਵੀ ਉੱਥੇ ਹੀ ਲੱਗਾ ਹੈ। ਉਸ ਸਮੇਂ ਤੋਂ ਬਾਅਦ ਕਿਸੇ ਨੇ ਵੀ ਇਸ ਸਡ਼ਕ ਦੀ ਸਾਰ ਨਹੀਂ ਲਈ। 
ਹੁਣ ਇਸ ਪੱਥਰ ਦੇ ਆਸ-ਪਾਸ ਗੰਦਗੀ ਦੇ ਢੇਰ ਲਾਏ ਜਾ ਰਹੇ ਹਨ। ਅਾਵਾਰਾ ਪਸ਼ੂ ਗੰਦਗੀ ਖਿਲਾਰਦੇ ਰਹਿੰਦੇ ਹਨ। ਇਸ ਦੀ ਬਦਬੂ ਦੂਰ-ਦੂਰ ਤੱਕ ਆਪਣਾ ਪ੍ਰਚਾਰ ਕਰਦੀ ਹੋਈ ਭਿਆਨਕ ਬੀਮਾਰੀਆਂ ਨੂੰ ਬੁਲਾਵਾ ਦੇ ਰਹੀ ਹੈ ਪਰ ਪ੍ਰਸ਼ਾਸਨ ਬਿਲਕੁਲ ਚੁੱਪ ਹੈ।  ਇਸ ਸਡ਼ਕ ਨੂੰ ਦੇਖ ਕੇ ਮਹਿਸੂਸ ਹੋ ਰਿਹਾ ਹੈ ਕਿ ਸਵੱਛ ਭਾਰਤ ਦਾ ਪ੍ਰਚਾਰ ਸਿਰਫ਼ ਇਕ ਡਰਾਮਾ ਹੈ। 
 


Related News