ਚੰਡੀਗੜ੍ਹ ''ਚ ''ਗੈਸ ਪਾਈਪ ਲਾਈਨ'' ਹੋਈ ਲੀਕ, ਇਲਾਕੇ ''ਚ ਮਚੀ ਹਫੜਾ-ਦਫੜੀ

Wednesday, May 13, 2020 - 04:27 PM (IST)

ਚੰਡੀਗੜ੍ਹ ''ਚ ''ਗੈਸ ਪਾਈਪ ਲਾਈਨ'' ਹੋਈ ਲੀਕ, ਇਲਾਕੇ ''ਚ ਮਚੀ ਹਫੜਾ-ਦਫੜੀ

ਚੰਡੀਗੜ੍ਹ (ਕੁਲਦੀਪ) : ਚੰਡੀਗੜ੍ਹ ਦੀ ਧਨਾਸ ਕਾਲੋਨੀ 'ਚ ਬੁੱਧਵਾਰ ਨੂੰ ਉਸ ਸਮੇਂ ਅਚਾਨਕ ਹਫੜਾ-ਦਫੜੀ ਮਚ ਗਈ, ਜਦੋਂ ਧਨਾਲ ਮਿਲਕ ਕਾਲੋਨੀ ਦੀ ਗੈਸ ਪਾਈਪ ਲਾਈਨ ਲੀਕ ਹੋਣ ਲੱਗ ਪਈ। ਇਸ ਦੀ ਸੂਚਨਾ ਮਿਲਦੇ ਹੀ ਤੁਰੰਤ ਪੁਲਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪੁੱਜੀ। ਫਿਲਹਾਲ ਧਨਾਸ ਕਾਲੋਨੀ ਵਾਲੇ ਇਲਾਕੇ ਨੂੰ ਪੁਲਸ ਵਲੋਂ ਸੀਲ ਕੀਤਾ ਗਿਆ ਹੈ। ਇਸ ਘਟਨਾ ਦੌਰਾਨ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ ਪਰ ਬਚਾਅ ਹੋ ਗਿਆ। ਫਿਲਹਾਲ ਮੌਕੇ 'ਤੇ ਐਸ. ਡੀ. ਐਮ. ਨਾਜ਼ੁਕ ਕੁਮਾਰ, ਡੀ. ਐਸ. ਪੀ. ਕ੍ਰਿਸ਼ਨ ਕੁਮਾਰ ਅਤੇ ਥਾਣਾ ਪ੍ਰਭਾਰੀ ਰਾਮ ਰਤਨ ਸ਼ਰਮਾ ਮੌਜੂਦ ਹਨ।


author

Babita

Content Editor

Related News