ਲੁਧਿਆਣਾ ਤੋਂ ਵੱਡੀ ਖ਼ਬਰ : ਫੈਕਟਰੀ 'ਚ ਗੈਸ ਲੀਕ ਹੋਣ 'ਤੇ ਬੇਹੋਸ਼ ਹੋਏ ਲੋਕ, ਪੂਰਾ ਇਲਾਕਾ ਕੀਤਾ ਗਿਆ ਸੀਲ (ਵੀਡੀਓ)
Tuesday, Nov 01, 2022 - 10:30 AM (IST)
ਲੁਧਿਆਣਾ (ਰਾਜ) : ਸਥਾਨਕ ਥਾਣਾ ਸਾਹਨੇਵਾਲ ਇਲਾਕੇ 'ਚ ਇਕ ਫੈਕਟਰੀ 'ਚ ਗੈਸ ਲੀਕ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਗਿਆਸਪੁਰਾ ਸਥਿਤ ਇਕ ਫੈਕਟਰੀ ਅੰਦਰੋਂ ਗੈਸ ਲੀਕ ਹੋਣ ਮਗਰੋਂ ਕਈ ਲੋਕ ਬੇਹੋਸ਼ ਹੋ ਗਏ। ਇਸ ਤੋਂ ਬਾਅਦ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਅਜਿਹੇ ਹਾਲਾਤ ਮਗਰੋਂ ਫੈਕਟਰੀ ਅੰਦਰ ਕੰਮ ਕਰਦੇ ਲੋਕਾਂ 'ਚ ਇਕਦਮ ਭੱਜਦੌੜ ਮਚ ਗਈ।
ਇਹ ਵੀ ਪੜ੍ਹੋ : ਚੰਡੀਗੜ੍ਹ ਦੀ ਮਾਡਲ ਬੁੜੈਲ ਜੇਲ੍ਹ ਬਣ ਰਹੀ ਹਾਈਟੈੱਕ, ਕੈਦੀਆਂ ਨੂੰ ਮਿਲੇਗਾ ਲਾਭ
ਮੌਕੇ 'ਤੇ ਪੁਲਸ ਪ੍ਰਸ਼ਾਸਨ ਦੀਆਂ ਟੀਮਾਂ ਨੂੰ ਬੁਲਾਇਆ ਗਿਆ ਹੈ। ਆਸ-ਪਾਸ ਦੇ ਲੋਕਾਂ ਨੂੰ ਫੈਕਟਰੀ ਦੇ ਨੇੜਿਓਂ ਆਉਣ-ਜਾਣ ਨਹੀਂ ਦਿੱਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਇਹ ਗੈਸ ਨਾ ਚੜ੍ਹ ਜਾਵੇ। ਜਾਣਕਾਰੀ ਮੁਤਾਬਕ ਸਵੇਰ ਦੇ ਸਮੇਂ ਇਕ ਟੈਂਕ 'ਚੋਂ ਗੈਸ ਫੈਕਟਰੀ 'ਚ ਸ਼ਿਫਟ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ : ਘੋੜੇ ਰੱਖਣ ਦੇ ਸ਼ੌਕੀਨਾਂ ਲਈ ਚੰਗੀ ਖ਼ਬਰ, ਚੰਡੀਗੜ੍ਹ 'ਚ ਹੋਵੇਗੀ ਘੋੜਿਆਂ ਦੀ ਖੁੱਲ੍ਹੀ ਨਿਲਾਮੀ
ਇਸ ਦੌਰਾਨ ਇਸ ਦਾ ਵਾਲ ਲੀਕ ਹੋ ਗਿਆ, ਜਿਸ ਤੋਂ ਬਾਅਦ ਫੈਕਟਰੀ ਅੰਦਰ ਗੈਸ ਫੈਲ ਗਈ ਅਤੇ ਮਜ਼ਦੂਰਾਂ 'ਚ ਹਫੜਾ-ਦਫੜੀ ਮਚ ਗਈ। ਮਜ਼ਦੂਰਾਂ ਫੈਕਟਰੀ ਅੰਦਰੋਂ ਇਕਦਮ ਬਾਹਰ ਦੌੜੇ। ਇਹ ਗੈਸ ਹਵਾ 'ਚ ਫੈਲਣ ਮਗਰੋਂ ਇਲਾਕੇ ਦੇ ਲੋਕ ਘਬਰਾ ਗਏ। ਮੌਕੇ 'ਤੇ ਪੁੱਜੀ ਫਾਇਰ ਬ੍ਰਿਗੇਡ ਵੱਲੋਂ ਟੈਂਕ 'ਤੇ ਪਾਣੀ ਸੁੱਟਿਆ ਗਿਆ ਤਾਂ ਜੋ ਗੈਸ ਦੀ ਲੀਕੇਜ ਨੂੰ ਰੋਕਿਆ ਜਾ ਸਕੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ