ਵੱਡੀ ਖ਼ਬਰ : ਹੁਣ ਡੇਰਾਬੱਸੀ ਦੀ ਕੈਮੀਕਲ ਫੈਕਟਰੀ 'ਚ ਗੈਸ ਲੀਕ, ਦਹਿਸ਼ਤ 'ਚ ਇਲਾਕੇ ਦੇ ਲੋਕ

Friday, May 19, 2023 - 12:23 PM (IST)

ਡੇਰਾਬੱਸੀ (ਅਨਿਲ/ਨਿਆਮੀਆਂ) : ਇੱਥੇ ਇਕ ਕੈਮੀਕਲ ਫੈਕਟਰੀ 'ਚ ਬੀਤੀ ਦੇਰ ਰਾਤ ਗੈਸ ਲੀਕ ਹੋਣ ਦੀ ਖ਼ਬਰ ਸਾਹਮਣੇ ਆਈ, ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਫੈਕਟਰੀ 'ਚੋਂ ਗੈਸ ਲੀਕ ਹੋਈ, ਉਹ ਪਿੰਡ ਸੈਦਪੁਰਾ ਨੇੜੇ ਹੈ। ਇਹ ਵੀ ਪਤਾ ਲੱਗਾ ਹੈ ਕਿ ਪਿੰਡ ਸੈਦਪੁਰਾ ਦੇ ਗੁਰਦੁਆਰਾ ਸਾਹਿਬ 'ਚ ਅਨਾਊਂਸਮੈਂਟ ਕਰਵਾਈ ਗਈ ਕਿ ਲੋਕ ਆਪਣੇ ਘਰਾਂ ਦੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਰੱਖਣ ਅਤੇ ਏ. ਸੀ. ਜਾਂ ਕੂਲਰ ਵੀ ਨਾ ਚਲਾਉਣ ਦੀ ਹਦਾਇਤ ਦਿੱਤੀ ਗਈ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਜ਼ਰੂਰੀ ਖ਼ਬਰ, ਜਾਣੋ 22 ਤਾਰੀਖ਼ ਤੱਕ ਕਿਹੋ ਜਿਹਾ ਰਹੇਗਾ ਮੌਸਮ

ਕੈਮੀਕਲ ਫੈਕਟਰੀ 'ਚ ਜ਼ਾਇਲੀਨ ਨਾਂ ਦੇ ਕੈਮੀਕਲ ਦਾ ਡਰੰਮ ਫੱਟ ਗਿਆ। ਇਸ ਕਾਰਨ ਇਲਾਕੇ 'ਚ ਇਸ ਗੈਸ ਦੀ ਬਦਬੂ ਫੈਲ ਗਈ ਅਤੇ ਇਸ ਕਾਰਨ ਲੋਕਾਂ ਨੂੰ ਸਾਹ ਲੈਣ 'ਚ ਤਕਲੀਫ਼ ਅਤੇ ਅੱਖਾਂ 'ਚ ਜਲਣ ਦੀ ਸ਼ਿਕਾਇਤ ਹੋਣ ਲੱਗੀ। ਗੈਸ ਲੀਕ ਹੋਣ ਤੋਂ ਬਾਅਦ ਨੇੜਲੇ ਜੀ. ਬੀ. ਪੀ. ਹੋਮਜ਼ ਅਤੇ ਹੋਰ ਸੁਸਾਇਟੀਆਂ ਦੇ ਵਸਨੀਕ ਬਾਹਰ ਆ ਗਏ। ਫਿਲਹਾਲ ਮੌਕੇ 'ਤੇ ਰਾਹਤ ਅਤੇ ਬਚਾਅ ਟੀਮਾਂ ਪਹੁੰਚ ਗਈਆਂ। ਡੇਰਾਬਸੀ ਦੇ ਐੱਸ. ਐੱਚ. ਓ. ਜਸਕਵੰਲ ਸਿੰਘ ਸੇਖੋਂ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਉਨ੍ਹਾਂ ਨੂੰ ਰਾਤ ਸਾਢੇ 10 ਵਜੇ ਗੈਸ ਲੀਕ ਹੋਣ ਦੀ ਸੂਚਨਾ ਮਿਲੀ ਸੀ। ਮੌਕੇ 'ਤੇ ਪਹੁੰਚ ਕੇ ਪਤਾ ਲੱਗਿਆ ਕਿ ਫੈਕਟਰੀ 'ਚ ਪਏ 2 ਡਰੰਮਾਂ 'ਚੋਂ ਗੈਸ ਲੀਕ ਹੋਈ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਾਬਕਾ ਮੰਤਰੀ ਧਰਮਸੌਤ ਨੂੰ ਮਿਲੀ ਜ਼ਮਾਨਤ, ਨਾਭਾ ਜੇਲ੍ਹ ’ਚੋਂ ਆਏ ਬਾਹਰ

ਉਨ੍ਹਾਂ ਦੱਸਿਆ ਕਿ ਇਸ 'ਤੇ ਕਾਬੂ ਪਾ ਲਿਆ ਗਿਆ ਹੈ ਅਤੇ ਹਾਲਾਤ ਕੰਟਰੋਲ 'ਚ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਲੁਧਿਆਣਾ ਦੇ ਗਿਆਸਪੁਰਾ 'ਚ ਵੀ ਗੈਸ ਲੀਕ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ 11 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਨੰਗਲ 'ਚ ਗੈਸ ਲੀਕ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News