ਡੇਰਾਬੱਸੀ 'ਚ ਅਚਾਨਕ ਲੀਕ ਹੋਈ ਗੈਸ, ਗਰਭਵਤੀ ਔਰਤ ਸਣੇ 25 ਲੋਕਾਂ ਦੀ ਹਾਲਤ ਨਾਜ਼ੁਕ (ਤਸਵੀਰਾਂ)

Tuesday, Jul 04, 2023 - 01:19 PM (IST)

ਡੇਰਾਬੱਸੀ 'ਚ ਅਚਾਨਕ ਲੀਕ ਹੋਈ ਗੈਸ, ਗਰਭਵਤੀ ਔਰਤ ਸਣੇ 25 ਲੋਕਾਂ ਦੀ ਹਾਲਤ ਨਾਜ਼ੁਕ (ਤਸਵੀਰਾਂ)

ਡੇਰਾਬੱਸੀ : ਡੇਰਾਬੱਸੀ ਤੋਂ ਵੱਡੀ ਖ਼ਬਰ ਸਾਹਮਣੇ ਆਈ  ਹੈ। ਦਰਅਸਲ ਇੱਥੇ ਗੈਸ ਲੀਕ ਹੋਣ ਕਾਰਨ 25 ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਾਣਕਾਰੀ ਮੁਤਾਬਕ ਪਿੰਡ ਚੌਦਹੜੀ 'ਚ ਰਿਹਾਇਸ਼ੀ ਖੇਤਰ 'ਚ ਲੱਗੇ ਟਿਊਬਵੈੱਲ 'ਤੇ ਰੱਖੀ ਕਲੋਰੀਨ ਗੈਸ ਅਚਾਨਕ ਲੀਕ ਹੋ ਗਈ, ਜੋ ਕਰੀਬ 10 ਸਾਲ ਪੁਰਾਣਾ ਸੀ। ਰਿਹਾਇਸ਼ੀ ਖੇਤਰ 'ਚ ਅਚਾਨਕ ਗੈਸ ਲੀਕ ਹੋਣ ਕਾਰਨ 25 ਤੋਂ ਜ਼ਿਆਦਾ ਲੋਕ ਇਸ ਦੀ ਲਪੇਟ 'ਚ ਆ ਗਏ ਅਤੇ ਉਨ੍ਹਾਂ ਨੂੰ ਸਾਹ ਲੈਣ 'ਚ ਦਿੱਕਤ ਅਤੇ ਅੱਖਾਂ 'ਚ ਜਲਣ ਸ਼ੁਰੂ ਹੋ ਗਈ।

ਇਹ ਵੀ ਪੜ੍ਹੋ : ਪੰਜਾਬ 'ਚ ਮਾਨਸੂਨ ਨਹੀਂ ਦਿਖਾ ਸਕਿਆ ਜਲਵਾ, ਆਉਣ ਵਾਲੇ ਦਿਨਾਂ ਦੇ ਮੌਸਮ ਬਾਰੇ ਜਾਣੋ ਤਾਜ਼ਾ ਅਪਡੇਟ

PunjabKesari

ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪੁੱਜੀਆਂ, ਜਿਨ੍ਹਾਂ ਨੇ ਇਕ ਘੰਟੇ ਦੀ ਮੁਸ਼ੱਕਤ ਬਾਅਦ ਹਾਲਾਤ 'ਤੇ ਕਾਬੂ ਪਾਇਆ। ਗੈਸ ਲੀਕ ਹੋਣ ਕਾਰਨ ਲੋਕ ਬੱਚਿਆਂ ਨੂੰ ਲੈ ਕੇ ਘਰਾਂ ਤੋਂ ਬਾਹਰ ਆ ਗਏ। ਗੈਸ ਦੀ ਲਪੈਟ 'ਚ ਆਏ ਲੋਕਾਂ ਨੂੰ ਇਲਾਜ ਲਈ ਡੇਰਾਬੱਸੀ ਸਿਵਲ ਹਸਪਤਾਲ ਦਾਖ਼ਲ ਕਰਾਇਆ ਗਿਆ, ਜਿਨ੍ਹਾਂ 'ਚੋਂ ਇਕ ਗਰਭਵਤੀ ਔਰਤ ਨੂੰ ਜੀ. ਐੱਮ. ਸੀ. ਐੱਚ.-32 ਦਾਖ਼ਲ ਕਰਾਇਆ ਗਿਆ ਹੈ।

ਇਹ ਵੀ ਪੜ੍ਹੋ : CM ਮਾਨ ਦੀ ਪੰਜਾਬ ਪੁਲਸ ਨੂੰ ਸੌਗਾਤ, ਨਵੇਂ ਹਾਈਟੈੱਕ ਵਾਹਨਾਂ ਨੂੰ ਦਿੱਤੀ ਹਰੀ ਝੰਡੀ (ਵੀਡੀਓ)

PunjabKesari

ਜਾਣਕਾਰੀ ਮੁਤਾਬਕ ਪਿੰਡ ਚੌਦਹੜੀ 'ਚ ਲੱਗੇ ਟਿਊਬਵੈੱਲ ਦੀ ਮੋਟਰ ਖ਼ਰਾਬ ਹੋਣ ਤੋਂ ਬਾਅਦ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਅੰਦਰ ਪਿਆ ਕਲੋਰੀਨ ਗੈਸ ਨਾਲ ਭਰਿਆ ਸਿਲੰਡਰ ਬਾਹਰ ਕੱਢ ਕੇ ਰੱਖ ਦਿੱਤਾ ਗਿਆ, ਜੋ ਅਚਾਨਕ ਲੀਕ ਹੋਣ ਲੱਗਾ।

PunjabKesari
PunjabKesari

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News