ਘਰੇਲੂ ਗੈਸ ਖ਼ਪਤਕਾਰਾਂ ਲਈ ਵੱਡੀ ਰਾਹਤ, ਹੁਣ ਇਹ ਕੰਮ ਨਹੀਂ ਕਰ ਸਕਣਗੇ ਡਲਿਵਰੀਮੈਨ

Friday, Jun 18, 2021 - 09:06 AM (IST)

ਘਰੇਲੂ ਗੈਸ ਖ਼ਪਤਕਾਰਾਂ ਲਈ ਵੱਡੀ ਰਾਹਤ, ਹੁਣ ਇਹ ਕੰਮ ਨਹੀਂ ਕਰ ਸਕਣਗੇ ਡਲਿਵਰੀਮੈਨ

ਲੁਧਿਆਣਾ (ਖੁਰਾਣਾ) : ਘਰੇਲੂ ਗੈਸ ਖ਼ਪਤਕਾਰਾਂ ਲਈ ਵੱਡੀ ਰਾਹਤ ਭਰੀ ਖ਼ਬਰ ਹੈ। ਹੁਣ ਉਨ੍ਹਾਂ ਦੀ ਸਬੰਧਿਤ ਗੈਸ ਏਜੰਸੀ ਦੇ ਡਲਿਵਰੀਮੈਨ ਖ਼ਪਤਕਾਰ ਦੇ ਰਸੋਈ ਘਰ ’ਚ ਸਿਲੰਡਰ ਦੀ ਡਲਿਵਰੀ ਦੇਣ ਤੋਂ ਪਹਿਲਾਂ ਗੈਸ ਚੋਰੀ ਨਹੀਂ ਕਰ ਸਕਣਗੇ। ਅਸਲ 'ਚ ਇੰਡੇਨ ਗੈਸ ਕੰਪਨੀ ਵੱਲੋਂ ਘਰੇਲੂ ਗੈਸ ਸੈਕਟਰ ’ਚ ਉਤਾਰਿਆ ਗਿਆ ‘ਬਲਾਸਟ ਪਰੂਫ ਗੈਸ ਸਿਲੰਡਰ’ ਪਾਰਦਰਸ਼ੀ ਤਕਨੀਕ ਨਾਲ ਲੈਸ ਹੋਣ ਕਾਰਨ ਖ਼ਪਤਕਾਰਾਂ ਨੂੰ ਅਲਰਟ ਕਰੇਗਾ ਕਿ ਡਲਿਵਰੀ ਦੌਰਾਨ ਸਿਲੰਡਰ ਵਿਚ ਗੈਸ ਦੀ ਮਾਤਰਾ ਸਹੀ ਹੈ ਜਾਂ ਨਹੀਂ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਅਤੁਲ ਨੰਦਾ ਦੀ ਪਤਨੀ ਦਾ ਏ. ਡੀ. ਜੀ. ਅਹੁਦੇ ਤੋਂ ਅਸਤੀਫ਼ਾ, ਸਰਕਾਰ ਨੇ ਕੀਤਾ ਮਨਜ਼ੂਰ

ਕੰਪਨੀ ਦੇ ਅਧਿਕਾਰੀਆਂ ਡਿਪਟੀ ਜਨਰਲ ਮੈਨੇਜਰ (ਡੀ. ਜੀ. ਐੱਮ.) ਮਹਿੰਦਰ ਸਿੰਘ, ਸੇਲਜ਼ ਅਧਿਕਾਰੀ ਹਰਦੇਵ ਸਿੰਘ ਬੱਧਣ ਅਤੇ ਸੇਲਜ਼ ਅਧਿਕਾਰੀ ਸੰਚਿਤ ਸ਼ਰਮਾ ਵੱਲੋਂ ਪੰਜਾਬ ਸਟੇਟ ਆਫਿਸ ਚੰਡੀਗੜ੍ਹ ਦੇ ਤਹਿਤ ਪੈਂਦੇ ਜ਼ਿਲ੍ਹਾ ਲੁਧਿਆਣਾ ਸਥਿਤ ਬਚਨ ਗੈਸ ਸਰਵਿਸ ਤੋਂ ‘ਬਲਾਸਟ ਪਰੂਫ ਗੈਸ ਸਿਲੰਡਰ’ ਦੀ ਸ਼ੁਰੂਆਤ ਕੀਤੀ ਹੈ। ਮਾਹਿਰਾਂ ਨੇ ਦੱਸਿਆ ਕਿ ਉਕਤ ਸਿਲੰਡਰ ਦਾ ਵਜ਼ਨ ਸਿਰਫ 8-10 ਕਿਲੋਗ੍ਰਾਮ ਹੈ, ਜੋ ਜਿੱਥੇ ਦੇਖਣ ਵਿਚ ਕਾਫੀ ਆਕਰਸ਼ਿਤ ਹੈ, ਉੱਥੇ ਚੁੱਕਣ ਤੇ ਰੱਖਣ ਵਿਚ ਵੀ ਕਾਫੀ ਹਲਕਾ ਹੈ ਅਤੇ ਕੰਪੋਜ਼ਿਟ ਯੰਤਰ ਤੋਂ ਤਿਆਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਐਨਕਾਊਂਟਰ 'ਚ ਮਾਰੇ 'ਜੈਪਾਲ' ਦਾ ਨਹੀਂ ਹੋਵੇਗਾ ਮੁੜ 'ਪੋਸਟਮਾਰਟਮ', ਖਾਰਿਜ ਹੋਈ ਪਰਿਵਾਰ ਦੀ ਪਟੀਸ਼ਨ

ਇਸ ਤੋਂ ਪਹਿਲਾਂ ਗੈਸ ਕੰਪਨੀਆਂ ਵੱਲੋਂ ਮਾਰਕਿਟ ਵਿਚ ਉਤਾਰੇ ਗਏ ਲੋਹੇ ਦੇ 14.2 ਕਿਲੋਗ੍ਰਾਮ ਵਾਲੇ ਖ਼ਾਲੀ ਗੈਸ ਸਿਲੰਡਰਾਂ ਦਾ ਵਜ਼ਨ 16-17 ਕਿੱਲੋ ਹੁੰਦਾ ਹੈ ਅਤੇ ਗੈਸ ਭਰੇ ਜਾਣ ’ਤੇ ਕੁੱਲ ਵਜ਼ਨ ਕਰੀਬ 31 ਤੋਂ 32 ਕਿਲੋ ਹੋ ਜਾਂਦਾ ਹੈ, ਨਾਲ ਹੀ ਕੰਪਨੀ ਵੱਲੋਂ ਹੁਣ ਅਤਿ-ਆਧੁਨਿਕ ਤਕਨੀਕ ਨਾਲ ਤਿਆਰ ਕੀਤਾ ਗਿਆ ਸਿਲੰਡਰ ਬਲਾਸਟ ਪਰੂਫ ਹੋਣ ਕਾਰਨ ਹੋਰਨਾਂ ਸਿਲੰਡਰਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਸੁਰੱਖਿਅਤ ਹੈ।

ਇਹ ਵੀ ਪੜ੍ਹੋ : 'ਈ-ਕਾਰਡਾਂ' ਰਾਹੀਂ ਨਿੱਜੀ ਹਸਪਤਾਲ 'ਚ ਇਲਾਜ ਕਰਾਉਣ ਵਾਲਿਆਂ ਨੂੰ ਵੱਡੀ ਰਾਹਤ, ਜਾਰੀ ਹੋਏ ਇਹ ਹੁਕਮ

ਦੱਸਿਆ ਜਾ ਰਿਹਾ ਹੈ ਕਿ ਕੰਪਨੀ ਵੱਲੋਂ ਹਾਲ ਦੀ ਘੜੀ 10 ਅਤੇ 5 ਕਿੱਲੋ ਵਾਲੀ ਸਮਰੱਥਾ ਦੇ ਸਿਲੰਡਰ ਹੀ ਮਾਰਕਿਟ ’ਚ ਉਤਾਰੇ ਗਏ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News