ਗੜਸ਼ੰਕਰ 'ਚ 75 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਕੀਤੇ ਦਾਖਲ

02/03/2021 7:45:32 PM

ਗੜਸ਼ੰਕਰ,(ਸ਼ੋਰੀ)- ਨਗਰ ਕੌਂਸਲ ਗੜਸ਼ੰਕਰ ਦੇ 13 ਵਾਰਡਾਂ 'ਚ ਹੋਣ ਵਾਲੀਆਂ ਕੌਂਸਲ ਚੋਣਾਂ ਲਈ 75 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਸਭ ਤੋਂ ਘੱਟ ਵਾਰਡ ਨੰਬਰ 1 ਤੋਂ 3 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਦਕਿ ਸਭ ਤੋਂ ਵੱਧ ਉਮੀਦਵਾਰ ਵਾਰਡ ਨੰਬਰ 2 ਅਤੇ 4 'ਚੋਂ 10-10 ਉਮੀਦਵਾਰਾਂ ਨੇ ਕਾਗਜ ਭਰੇ ਹਨ।
 ਵਾਰਡ ਨੰਬਰ 3 ਤੋਂ 6, ਵਾਰਡ ਨੰਬਰ 5 ਤੋਂ 5, ਵਾਰਡ ਨੰਬਰ 6 ਤੋਂ 4, ਵਾਰਡ ਨੰਬਰ 7 ਤੋਂ 9, ਵਾਰਡ ਨੰਬਰ 8 ਤੋਂ 4, ਵਾਰਡ ਨੰਬਰ 9 ਤੋਂ 5, ਵਾਰਡ ਨੰਬਰ 10 ਤੋਂ 8, ਵਾਰਡ ਨੰਬਰ 11 ਤੋਂ 3, ਵਾਰਡ ਨੰਬਰ 12 ਤੋਂ 4 , ਵਾਰਡ ਨੰਬਰ 13 ਤੋਂ 4 ਉਮੀਦਵਾਰਾਂ ਨੇ ਆਪਣੇ ਕਾਗਜ ਭਰੇ ਹਨ।
 ਚੋਣ ਅਧਿਕਾਰੀ ਕਮ ਐੱਸ. ਡੀ. ਐੱਮ. ਗੜਸ਼ੰਕਰ ਹਰਬੰਸ ਸਿੰਘ ਨੇ ਦੱਸਿਆ ਕਿ 5 ਤਰੀਕ ਨੂੰ ਨਾਮਜਦਗੀ ਪੱਤਰ ਵਾਪਸ ਲੈਣ ਦੀ ਆਖਰੀ ਤਰੀਕ ਉਪਰੰਤ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਜਾਣਗੇ।


Bharat Thapa

Content Editor

Related News