ਪੰਜਾਬ ਦੇ ਨੌਜਵਾਨ ਨੇ ਨਿਊਜ਼ੀਲੈਂਡ ''ਚ ਗੱਡੇ ਝੰਡੇ, ਪੁਲਸ ਮਹਿਕਮੇ ''ਚ ਹਾਸਲ ਕੀਤਾ ਇਹ ਵੱਡਾ ਮੁਕਾਮ

05/01/2024 6:43:58 PM

ਗੜ੍ਹਸ਼ੰਕਰ (ਸੰਜੀਵ)- ਗੜ੍ਹਸ਼ੰਕਰ ਦੇ ਕਸਬਾ ਸੈਲਾ ਖ਼ੁਰਦ ਦੇ ਇਕ ਨੌਜਵਾਨ ਨੇ ਨਿਊਜ਼ੀਲੈਂਡ ਵਿਚ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਸੱਤਿਅਮ ਗੌਤਮ ਨਾਂ ਦਾ ਨੌਜਵਾਨ ਨਿਊਜ਼ੀਲੈਂਡ 'ਚ ਪੁਲਸ 'ਚ ਕਰੈਕਸ਼ਨ ਅਫ਼ਸਰ ਬਣਿਆ ਹੈ। ਸਤਿਅਮ ਆਪਣੀ ਭੈਣ ਨੂੰ ਮਿਲਣ ਲਈ ਵਿਜ਼ਟਰ ਵੀਜ਼ੇ 'ਤੇ ਗਿਆ ਸੀ। ਸੱਤਿਅਮ ਗੌਤਮ ਪੁੱਤਰ ਨਰਿੰਦਰ ਗੌਤਮ ਜ਼ਿਲ੍ਹੇ ਦਾ ਪਹਿਲਾ ਨੌਜਵਾਨ ਹੈ, ਜਿਸ ਨੂੰ ਨਿਊਜ਼ੀਲੈਂਡ ਪੁਲਸ ਵਿੱਚ ਕਰੈਕਸ਼ਨ ਅਧਿਕਾਰੀ ਅਤੇ ਗ੍ਰੈਜੂਏਟ ਵਜੋਂ ਭਰਤੀ ਕੀਤਾ ਗਿਆ ਹੈ। ਸਤਿਅਮ ਗੌਤਮ 5 ਅਗਸਤ 2023 ਨੂੰ ਆਪਣੀ ਭੈਣ ਨੂੰ ਮਿਲਣ ਨਿਊਜ਼ੀਲੈਂਡ ਗਿਆ ਸੀ, ਜਦੋਂ ਸੱਤਿਅਮ ਜੇਲ੍ਹ ਅਧਿਕਾਰੀ ਵਜੋਂ ਤਾਇਨਾਤ ਆਪਣੇ ਜੀਜਾ ਅਕਸ਼ੇ ਕੁਮਾਰ ਨਾਲ ਜੇਲ੍ਹ ਗਿਆ ਤਾਂ ਜੇਲ੍ਹ ਅਧਿਕਾਰੀ ਨੇ ਸੱਤਿਅਮ ਦੀ ਬਾਡੀ ਫਿਟਨੈੱਸ ਨੂੰ ਵੇਖਦਿਆਂ ਕਿਹਾ ਕਿ ਸਾਨੂੰ ਅਜਿਹੇ ਪੁਲਸ ਅਧਿਕਾਰੀਆਂ ਦੀ ਜ਼ਰੂਰਤ ਹੈ, ਜਿਸ ਦੇ ਲਈ ਉਨ੍ਹਾਂ ਪੁਲਸ 'ਚ ਨੌਕਰੀ ਲਈ ਅਰਜ਼ੀ ਦੇਣ ਲਈ ਅਪੀਲ ਕੀਤੀ।

ਸੱਤਿਅਮ ਨੇ ਅਪਲਾਈ ਕਰਨ ਤੋਂ ਬਾਅਦ ਲਿਖਤੀ ਪ੍ਰੀਖਿਆ ਅਤੇ ਸਰੀਰਕ ਪ੍ਰੀਖਿਆ ਪਾਸ ਕੀਤੀ। ਮੈਡੀਕਲ ਰਿਪੋਰਟ ਦੇ ਨਤੀਜੇ ਵਜੋਂ ਇਕ ਸ਼ਾਕਾਹਾਰੀ ਅਲਕੋਹਲ ਮੁਕਤ ਸਰੀਰ ਨਿਕਲਿਆ, ਜਿਸ ਤੋਂ ਬਾਅਦ ਪੁਲਸ ਨੇ ਸੱਤਿਅਮ ਨੂੰ 5 ਸਾਲ ਦਾ ਵਰਕ ਵੀਜ਼ਾ ਦਿੱਤਾ ਅਤੇ ਕਰੈਕਸ਼ਨ ਅਧਿਕਾਰੀ ਅਤੇ ਗ੍ਰੈਜੂਏਟ ਦੀ ਡਿਗਰੀ ਪ੍ਰਦਾਨ ਕੀਤੀ। 

PunjabKesari

ਇਹ ਵੀ ਪੜ੍ਹੋ- ਪੰਜਾਬ ਪੁਲਸ ਨੇ 2024 ਦੀ ਹੁਣ ਤਕ ਦੀ ਸਭ ਤੋਂ ਵੱਡੀ ਹੈਰੋਇਨ ਦੀ ਖੇਪ ਫੜੀ, ਕੈਨੇਡਾ ਸਣੇ 5 ਦੇਸ਼ਾਂ 'ਚ ਫੈਲਿਆ ਨੈੱਟਵਰਕ

ਪਿੰਡ ਸੈਲਾ ਖ਼ੁਰਦ ਦੇ ਵਸਨੀਕ ਨਰਿੰਦਰ ਕੁਮਾਰ ਗੌਤਮ ਅਤੇ ਅੰਜਨਾ ਗੌਤਮ ਪੁੱਤਰ ਨੂੰ ਵੇਖ ਕੇ ਖ਼ੁਸ਼ ਹਨ। ਇਹ ਪਹਿਲੀ ਵਾਰ ਹੈ ਕਿ ਵਿਜ਼ਟਰ ਵੀਜ਼ੇ 'ਤੇ ਕਿਸੇ ਨੌਜਵਾਨ ਨੂੰ ਵਿਦੇਸ਼ 'ਚ ਪੁਲਸ ਅਫ਼ਸਰ ਵਜੋਂ ਭਰਤੀ ਕੀਤਾ ਗਿਆ ਹੈ। ਸੱਤਿਅਮ ਗੌਤਮ ਨਿਊਜ਼ੀਲੈਂਡ ਦੇ ਵਿੱਚ ਕਰੈਕਸ਼ਨ ਆਫ਼ਿਸਰ ਬਣਨ 'ਤੇ ਇਲਾਕੇ ਵਿਚ ਖ਼ੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਵਧਾਈ ਦੇਣ ਵਾਲੀਆਂ ਦਾ ਤਾਂਤਾ ਲੱਗਾ ਹੋਇਆ ਹੈ।

PunjabKesari

ਸੱਤਿਅਮ ਨੇ 12ਵੀਂ ਤੱਕ ਮਾਹਿਲਪੁਰ ਤੋਂ ਪੜ੍ਹਾਈ ਕੀਤੀ ਅਤੇ ਹੁਸ਼ਿਆਰਪੁਰ ਤੋਂ ਬੀ. ਬੀ. ਏ. ਵਿਜ਼ਟਰ ਵੀਜ਼ਾ 'ਤੇ ਜਾਣ ਤੋਂ ਪਹਿਲਾਂ ਉਹ ਐੱਮ. ਬੀ. ਏ. ਕਰ ਰਿਹਾ ਸੀ। ਕਾਲਜ ਵਿੱਚ ਸੱਤਿਅਮ ਨੂੰ ਮਿਸਟਰ ਪਰਫੈਕਟ ਦਾ ਖਿਤਾਬ ਵੀ ਮਿਲਿਆ ਹੈ। ਸੱਤਿਅਮ ਨੂੰ ਜਿੰਮ ਦਾ ਸ਼ੌਕ ਸੀ ਅਤੇ ਉਸ ਨੇ ਹਰਬਲ ਲਾਈਫ਼ ਡਾਇਟੀਸ਼ੀਅਨ ਦਾ ਕੋਰਸ ਕੀਤਾ ਸੀ। ਉਹ ਆਪਣੀ ਮਾਂ ਨਾਲ ਹਰਬਲ ਲਾਈਫ਼ ਕਾਸਮੈਟਿਕ ਅਤੇ ਗਹਿਣਿਆਂ ਦੀ ਦੁਕਾਨ 'ਤੇ ਕੰਮ ਕਰਦਾ ਸੀ। ਸੱਤਿਅਮ ਦੇ ਪਿਤਾ ਨਰਿੰਦਰ ਗੌਤਮ ਦਾ ਸੈਲਾ ਖ਼ੁਰਦ ਵਿੱਚ ਆਪਣਾ ਜਨਰਲ ਸਟੋਰ ਹੈ।

PunjabKesari

ਇਹ ਵੀ ਪੜ੍ਹੋ- ਪਟਿਆਲਾ 'ਚ ਵੱਡੀ ਵਾਰਦਾਤ, ਬੱਕਰੀਆਂ ਦੇ ਵਾੜੇ 'ਚ ਸੁੱਤੇ ਪਏ 70 ਸਾਲਾ ਬਜ਼ੁਰਗ ਦਾ ਬੇਰਹਿਮੀ ਨਾਲ ਕੀਤਾ ਕਤਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News