ਗੜ੍ਹਸ਼ੰਕਰ ''ਚ ਚੱਲੀਆਂ ਗੋਲੀਆਂ, ਇਲਾਕੇ ''ਚ ਦਹਿਸ਼ਤ ਦਾ ਮਾਹੌਲ

Monday, Nov 04, 2019 - 11:07 PM (IST)

ਗੜ੍ਹਸ਼ੰਕਰ ''ਚ ਚੱਲੀਆਂ ਗੋਲੀਆਂ, ਇਲਾਕੇ ''ਚ ਦਹਿਸ਼ਤ ਦਾ ਮਾਹੌਲ

ਗੜ੍ਹਸ਼ੰਕਰ,(ਜ.ਬ.) :  ਗੜ੍ਹਸ਼ੰਕਰ ਤੋਂ ਸ੍ਰੀ ਅਨੰਦਪੁਰ ਸਾਹਿਬ ਰੋਡ 'ਤੇ ਸਥਿਤ ਖਾਲਸਾ ਕਾਲਜ ਤੇ ਐੱਮ. ਐੱਲ. ਏ. ਜੈ ਕ੍ਰਿਸ਼ਨ ਸਿੰਘ ਰੌੜੀ ਦੇ ਦਫ਼ਤਰ ਤੋਂ ਥੋੜ੍ਹੀ ਦੂਰ ਇਕ ਸਰਵਿਸ ਸਟੇਸ਼ਨ ਨੇੜੇ ਪੁਲਸ ਤੇ ਕਿਸੇ ਅਣਪਛਾਤੇ ਵਿਅਕਤੀਆਂ ਵਿਚਕਾਰ ਗੋਲੀਆਂ ਚੱਲਣ ਦਾ ਸਮਾਚਾਰ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਭਰੋਸੇਯੋਗ ਸੂਤਰਾਂ ਨੇ ਦੱਸਿਆ ਕੇ ਕਰੀਬ 4-5 ਹਵਾਈ ਫਾਇਰ ਹੋਏ। ਪੁਲਸ ਮੁਲਾਜ਼ਮ ਤੇ ਸਿਵਲ ਵਰਦੀ 'ਚ ਕੁਝ ਵਿਅਕਤੀ ਇਧਰ-ਓਧਰ ਭੱਜਦੇ ਦੇਖੇ ਗਏ। ਸੂਤਰਾਂ ਮੁਤਾਬਕ ਇਹ ਮਾਮਲਾ ਬਿਹਾਰ ਦੀ ਪੁਲਸ ਦਾ ਲੱਗਦਾ ਹੈ, ਇਸ ਲਈ ਲੋਕਲ ਪੁਲਸ ਅਣਜਾਣ ਹੈ। ਜ਼ਿਕਰਯੋਗ ਹੈ ਕਿ ਵਿਧਾਇਕ ਰੌੜੀ ਦੇ ਨਿਵਾਸ ਤੇ ਆਫ਼ਿਸ ਨੇੜੇ ਦੀ ਵਾਪਰੀ ਇਹ ਘਟਨਾ ਚਿੰਤਾਜਨਕ ਹੈ। ਜਦੋਂ ਇਸ ਸਬੰਧੀ ਵਿਧਾਇਕ ਰੌੜੀ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਸੇ ਜਾਣਕਾਰੀ ਤੋਂ ਇਨਕਾਰ ਕਰ ਦਿੱਤਾ। ਗੋਲੀ ਚੱਲਣ ਕਾਰਣ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ।


Related News