ਗੜ੍ਹਸ਼ੰਕਰ ਵਾਸੀਆਂ ਨੇ ਰੋਇਆ ਰੋਣਾ, ਕਈ ਜਿੱਤੇ ਕਈ ਹਾਰੇ ਸਾਡੀ ਕਿਸੇ ਨੇ ਨਹੀਂ ਸੁਣੀ
Thursday, Mar 14, 2019 - 01:58 PM (IST)

ਹੁਸ਼ਿਆਰਪੁਰ (ਅਮਰੀਕ ਕੁਮਾਰ)—ਅਕਸਰ ਦੇਖਣ ਨੂੰ ਮਿਲਦਾ ਹੈ ਕਿ ਵੋਟਾਂ ਦੇ ਸਮੇਂ ਲੀਡਰਾਂ ਵਲੋਂ ਵੋਟਰਾਂ ਨੂੰ ਭਰਮਾਉਣ ਦੇ ਚੱਕਰ 'ਚ ਲੋਕਾਂ ਨੂੰ ਪਿੰਡਾਂ, ਸ਼ਹਿਰਾਂ, ਲਿੰਕ ਸੜਕ ਅਤੇ ਹਾਈਵੇਅ ਦੀਆਂ ਮੁੱਖ ਸੜਕਾਂ ਨੂੰ ਵਿਦੇਸ਼ਾਂ ਦੀਆਂ ਸੜਕਾਂ ਦੀ ਤਰ੍ਹਾਂ ਬਣਾਉਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਸਰਕਾਰ ਬਣਨ ਜਾ ਫ਼ਿਰ ਜਿੱਤਣ ਤੋਂ ਬਾਅਦ ਇਹ ਸਾਰੇ ਦਾਅਵੇ ਬਿਆਨਬਾਜ਼ੀ ਤੱਕ ਹੀ ਸੀਮਿਤ ਰਹਿ ਜਾਂਦੇ ਹਨ। ਅਜਿਹਾ ਹੀ ਆਲਮ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਦੇ ਵਿਧਾਨਸਭਾ ਹਲਕਾ ਗੜ੍ਹਸ਼ੰਕਰ 'ਚ ਜਿੱਥੇ ਸੜਕਾਂ ਦੀ ਮਾੜੀ ਦੁਰਦਰਸ਼ਾ ਹੋਣ ਕਾਰਨ ਗੜ੍ਹਸ਼ੰਕਰ ਸ਼ਹਿਰ ਸੜਕੀ ਹਾਦਸਿਆਂ ਦਾ ਗੜ੍ਹ ਬਣਿਆ ਹੋਇਆ ਹੈ, ਹੈਰਾਨੀ ਦੀ ਗੱਲ ਇਹ ਹੈ ਕਿ ਹਲਕਾ ਗੜ੍ਹਸ਼ੰਕਰ ਦੀਆਂ ਲੋਕਾਂ ਨੇ ਹਰ ਇਕ ਪਾਰਟੀ ਦੇ ਉਮੀਦਵਾਰ ਨੂੰ ਜਿਤਾ ਕੇ ਵਿਧਾਨਸਭਾ ਦੇ 'ਚ ਇਸ ਕਰਕੇ ਭੇਜਿਆ ਹੈ ਕਿ ਉਹ ਵਿਧਾਨਸਭਾ ਹਲਕਾ ਗੜ੍ਹਸ਼ੰਕਰ ਦੇ ਲੋਕਾਂ ਨੂੰ ਆ ਰਹੀਆਂ ਸੱਮਸਿਆਵਾਂ ਦਾ ਹੱਲ ਕਰਨਗੇ ਪਰ ਹਮੇਸ਼ਾ ਹੀ ਲੋਕਾਂ ਨੂੰ ਨਿਰਾਸ਼ਾ ਹੀ ਹੱਥ ਲਗੀ ਹੈ। ਅੱਜ ਇਕ ਵਾਰ ਫ਼ਿਰ ਤੋਂ ਸੜਕਾਂ ਦੀ ਮਾੜੀ ਦੂਰਦਸ਼ਾ ਕਾਰਨ ਕੰਡੀ ਸੰਘਰਸ਼ ਕਮੇਟੀ ਵਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਗੜ੍ਹਸ਼ੰਕਰ ਦੇ ਨੰਗਲ ਰੋੜ ਤੇ ਧਰਨਾਂ ਦੇ ਕੇ ਆਵਾਜਾਈ ਨੂੰ ਰੋਕ ਕੇ ਰੱਖਿਆ। ਲੋਕਾਂ ਦਾ ਕਹਿਣਾ ਹੈ ਕਿ ਇਕ ਤਾਂ ਸਰਕਾਰ ਵਲੋਂ ਸੜਕਾਂ ਦੀ ਸਾਰ ਨਹੀਂ ਲਈ ਜਾ ਰਹੀ ਉਲਟਾ ਪ੍ਰਸ਼ਾਸਨ ਦੀ ਮਿਲੀਭੁਗਤ ਦੇ ਨਾਲ ਭਾਰੀ ਗੱਡੀਆਂ ਟੀਪਰ ਦਿਨ ਵੇਲੇ ਲੰਘਦੇ ਹਨ, ਜਿਸ ਕਰਕੇ ਸੜਕ 'ਚ ਵੱਡੇ-ਵੱਡੇ ਟੋਏ ਪੈ ਗਏ ਹਨ ਤੇ ਟ੍ਰੈਫਿਕ ਦੀ ਸਮੱਸਿਆ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਿਹਾ ਹੈ। ਗੜ੍ਹਸ਼ੰਕਰ ਦੇ ਤਹਿਸੀਲਦਾਰ ਵਲੋਂ ਮੌਕੇ 'ਤੇ ਪਹੁੰਚ ਕੇ ਭਰੋਸਾ ਦੇਣ ਤੋਂ ਬਾਅਦ ਇਹ ਧਰਨਾ ਖਤਮ ਹੋਇਆ।