ਗੜ੍ਹਸ਼ੰਕਰ ’ਚ ਡੇਂਗੂ ਦਾ ਕਹਿਰ ਜਾਰੀ, ਲਾਰਵਾ ਮਿਲਣ ’ਤੇ 2 ਹਲਵਾਈਆਂ ਦੀਆਂ ਦੁਕਾਨਾਂ ਦੇ ਕੱਟੇ ਚਲਾਨ

11/02/2021 5:18:00 PM

ਗੜ੍ਹਸ਼ੰਕਰ (ਸ਼ੋਰੀ) - ਸਰਕਾਰੀ ਹਸਪਤਾਲ ਗੜ੍ਹਸ਼ੰਕਰ ਤੋਂ ਐੱਸ. ਐੱਮ. ਓ. ਇੰਚਾਰਜ ਡਾ. ਰਮਨ ਕੁਮਾਰ ਨੇ ਅੱਜ ਵਿਸ਼ੇਸ਼ ਮੁਲਾਕਾਤ ਦੌਰਾਨ ਦੱਸਿਆ ਕਿ ਗੜ੍ਹਸ਼ੰਕਰ ਇਲਾਕੇ ਅੰਦਰ ਪਿਛਲੇ 3 ਹਫ਼ਤਿਆਂ ਦੌਰਾਨ ਸ਼ੱਕੀ ਡੇਂਗੂ ਮਰੀਜ਼ਾਂ ਦੀ ਗਿਣਤੀ ਵਿਚ ਕਾਫੀ ਵਾਧਾ ਦੇਖਿਆ ਗਿਆ ਹੈ। ਪ੍ਰਾਈਵੇਟ ਲੈਬਾਰਟਰੀ ਤੋਂ ਇਕੱਠੇ ਕਿਤੇ ਡਾਟੇ ਦਾ ਹਵਾਲਾ ਦਿੰਦੇ ਉਨ੍ਹਾਂ ਦੱਸਿਆ ਕਿ ਅਜਿਹਾ ਅਨੁਮਾਨ ਹੈ ਕਿ ਸ਼ਹਿਰ ਦੀਆਂ ਵੱਖ-ਵੱਖ ਲੈਬਾਰਟਰੀਆਂ ਵਿਚ ਇਲਾਕਾ ਗੜ੍ਹਸ਼ੰਕਰ ਨਾਲ ਸਬੰਧਤ ਲੋਕਾਂ ਵੱਲੋਂ ਜੋ ਐੱਨ. ਐੱਸ. ਵਨ ਦੇ ਟੈਸਟ ਕਰਵਾਏ ਗਏ ਹਨ। ਉਨ੍ਹਾਂ ਵਿਚ 200 ਦੇ ਕਰੀਬ ਮਰੀਜ਼ ਪਾਜ਼ੀਟਿਵ ਆਏ ਹਨ ਅਤੇ ਇਨ੍ਹਾਂ ਨੂੰ ਸ਼ੱਕੀ ਡੇਂਗੂ ਦੇ ਮਰੀਜ਼ਾਂ ਵਜੋਂ ਦੇਖਿਆ ਜਾ ਰਿਹਾ ਹੈ। 

ਪੜ੍ਹੋ ਇਹ ਵੀ ਖ਼ਬਰ ਜਲੰਧਰ ’ਚ ਵੱਡੀ ਵਾਰਦਾਤ: 5 ਸਾਲਾਂ ਧੀ ਸਾਹਮਣੇ ਮੌਤ ਦੇ ਘਾਟ ਉਤਾਰੀ ਮਾਂ, ਫਿਰ ਨੌਜਵਾਨ ਨੇ ਖ਼ੁਦ ਨੂੰ ਲਾਇਆ ਕਰੰਟ (ਤਸਵੀਰਾਂ)

ਡਾ. ਰਮਨ ਕੁਮਾਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਸੈੱਲ ਘਟਣ ਦੀ ਸੂਰਤ ਵਿਚ ਕੋਈ ਦਵਾਈ ਬਿਨਾਂ ਡਾਕਟਰ ਦੀ ਸਲਾਹ ਤੋਂ ਨਾ ਖਾਧੀ ਜਾਵੇ, ਕਿਉਂਕਿ ਅਜਿਹਾ ਕਰਨ ਨਾਲ ਮਰੀਜ਼ ਦੀ ਸਿਹਤ ਦਾ ਫ਼ਾਇਦਾ ਹੋਣ ਦੀ ਬਜਾਏ ਨੁਕਸਾਨ ਹੋਣ ਦਾ ਖਦਸ਼ਾ ਜ਼ਿਆਦਾ ਬਣਿਆ ਰਹਿੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਡੇਂਗੂ ਮੱਛਰ ਦਿਨ ਵੇਲੇ ਕੱਟਦਾ ਹੈ ਅਤੇ ਇਹ ਜ਼ਮੀਨ ਤੋਂ ਦੱਸ ਫੁੱਟ ਦੀ ਉਚਾਈ ਤੱਕ ਰਹਿੰਦਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਪਹਿਲੀ ਮੰਜ਼ਿਲ ਜਾਂ ਇਸ ਤੋਂ ਉਪਰਲੀਆਂ ਮੰਜ਼ਿਲਾਂ ’ਤੇ ਰਹਿਣ ਵਾਲੇ ਲੋਕਾਂ ’ਤੇ ਡੇਂਗੂ ਦਾ ਹਮਲਾ ਨਹੀਂ ਹੋ ਸਕਦਾ, ਕਿਉਂਕਿ ਕਿਸੇ ਆਬਜੈਕਟ ’ਤੇ ਬੈਠ ਕੇ ਮੱਛਰ ਕਿਸੇ ਵੀ ਫਲੋਰ ’ਤੇ ਪਹੁੰਚ ਸਕਦਾ ਹੈ।

ਪੜ੍ਹੋ ਇਹ ਵੀ ਖ਼ਬਰ ਬਰਨਾਲਾ ’ਚ ਵੱਡੀ ਵਾਰਦਾਤ : ਤੇਜ਼ਧਾਰ ਹਥਿਆਰ ਨਾਲ ਵਿਅਕਤੀ ਦਾ ਕਤਲ, ਫੈਲੀ ਸਨਸਨੀ (ਤਸਵੀਰਾਂ)

ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਆਸਪਾਸ ਸਫਾਈ ਦਾ ਪੂਰਾ ਖਿਆਲ ਰੱਖਿਆ ਜਾਵੇ ਅਤੇ ਮੱਛਰ-ਮਾਰ ਸਪਰੇਅ ਦਾ ਛਿਡ਼ਕਾਓ ਯਕੀਨੀ ਬਣਾਇਆ ਜਾਵੇ। ਇਸ ਦੇ ਨਾਲ ਹੀ ਕਿਸੇ ਵੀ ਥਾਂ ’ਤੇ ਪਾਣੀ ਖਡ਼੍ਹਾ ਨਾ ਹੋਣ ਦਿੱਤਾ ਜਾਵੇ ਅਤੇ ਹਫਤੇ ਵਿਚ ਇਕ ਦਿਨ ਆਪਣੇ ਘਰ ਅਤੇ ਆਸਪਾਸ ਇਹ ਯਕੀਨਨ ਬਣਾਇਆ ਜਾਵੇ ਕਿ ਜਿਨ੍ਹਾਂ ਵੀ ਬਰਤਨਾਂ ਵਿਚ ਪਾਣੀ ਜਮ੍ਹਾ ਹੋਇਆ ਹੋਵੇ, ਉਸ ਨੂੰ ਖਾਲੀ ਜ਼ਰੂਰ ਕਰ ਦਿੱਤਾ ਜਾਵੇ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਐੱਨ. ਐੱਸ. ਵਨ ਪਾਜ਼ੀਟਿਵ ਰੈਪਿਡ ਟੈਸਟ ਦੀ ਫੀਸ 600 ਰੁਪਏ ਨਿਰਧਾਰਤ ਕੀਤੀ ਹੈ, ਇਸ ਤੋਂ ਵੱਧ ਕੋਈ ਵੀ ਲੈਬਾਰਟਰੀ ਵਾਲਾ ਨਹੀਂ ਵਸੂਲ ਸਕਦਾ। ਉਨ੍ਹਾਂ ਦੱਸਿਆ ਕਿ ਇਹ ਟੈੱਸਟ ਪਾਜ਼ੇਟਿਵ ਆਉਣ ਦੀ ਸੂਰਤ ਵਿਚ ਸ਼ੱਕੀ ਡੇਂਗੂ ਮਰੀਜ਼ ਵਜੋਂ ਵਿਅਕਤੀ ਦਾ ਇਲਾਜ ਸ਼ੁਰੂ ਕਰ ਦਿੱਤਾ ਜਾਂਦਾ ਹੈ।

ਪੜ੍ਹੋ ਇਹ ਵੀ ਖ਼ਬਰ ਆਪਸੀ ਕਾਟੋ-ਕਲੇਸ਼ ’ਚ ਬੱਚਿਆਂ ਨੂੰ ‘ਸਮਾਰਟ ਫੋਨ’ ਦੇਣਾ ਫਿਰ ਭੁੱਲੀ ਕਾਂਗਰਸ ਸਰਕਾਰ

ਹਰ ਲੈਬਾਰਟਰੀ ’ਤੇ ਦੋ ਤੋਂ ਤਿੰਨ ਮਰੀਜ਼ ਆ ਰਹੇ ਰੋਜ਼ਾਨਾ ਪਾਜ਼ੇਟਿਵ
ਗੜ੍ਹਸ਼ੰਕਰ ਸ਼ਹਿਰ ਵਿਚ ਡੇਂਗੂ ਦਾ ਹਮਲਾ ਕਿਸ ਤੇਜ਼ੀ ਨਾਲ ਹੋ ਚੁੱਕਾ ਹੈ, ਇਸ ਸਬੰਧੀ ਗੱਲਬਾਤ ਕਰਦੇ ਹੋਏ ਲੈਬਾਰਟਰੀ ਐਸੋਸੀਏਸ਼ਨ ਦੇ ਪ੍ਰਧਾਨ ਜੀਵਨ ਕੁਮਾਰ ਅਤੇ ਸਾਬਕਾ ਪ੍ਰਧਾਨ ਯੋਗੇਸ਼ ਧੀਰ ਨੇ ਦੱਸਿਆ ਕਿ ਹਰ ਲੈਬਾਰਟਰੀ ’ਤੇ ਰੋਜ਼ਾਨਾ ਦੋ ਤੋਂ ਤਿੰਨ ਮਰੀਜ਼ ਐੱਨ. ਐੱਸ. ਵਨ ਪਾਜ਼ੀਟਿਵ ਆ ਰਹੇ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ।

ਪੜ੍ਹੋ ਇਹ ਵੀ ਖ਼ਬਰ ਰੈਸਟੋਰੈਂਟ ਮਾਲਕ ਨੇ ਜ਼ਹਿਰ ਨਿਗਲ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਸੁਸਾਇਡ ਨੋਟ ’ਚ ਹੋਇਆ ਇਹ ਖ਼ੁਲਾਸਾ

ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਫੌਗਿੰਗ ਕੀਤੀ
ਸੈਨੇਟਰੀ ਇੰਸਪੈਕਟਰ ਪਵਨ ਕੁਮਾਰ ਅਨੁਸਾਰ ਸਰਕਾਰੀ ਹਸਪਤਾਲ ਗਡ਼੍ਹਸ਼ੰਕਰ ਸਹਿਤ ਸ਼ਹਿਰ ਦੇ ਹੋਰ ਕਈ ਹਿੱਸਿਆਂ ਵਿਚ ਅੱਜ ਫੌਗਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਫੌਗਿੰਗ ਕਰਨ ਦਾ ਕੰਮ ਹਰ ਰੋਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਦੇ ਆਸਪਾਸ ਸਫਾਈ ਰੱਖਣ ਵਿਚ ਲੋਕ ਸਹਿਯੋਗ ਕਰਨ।

ਡੇਂਗੂ ਦਾ ਲਾਰਵਾ ਮਿਲਣ ’ਤੇ ਮਹਿਕਮੇ ਨੇ ਕੱਟੇ ਚਲਾਨ
ਸਿਹਤ ਵਿਭਾਗ ਤੋਂ ਰਾਜੇਸ਼ ਪਾਰਤੀ ਅਤੇ ਨਗਰ ਕੌਂਸਲ ਦੇ ਮੁਲਾਜ਼ਮਾਂ ਵੱਲੋਂ ਸਾਂਝੇ ਤੌਰ ’ਤੇ ਅੱਜ ਅਨੇਕਾਂ ਹਲਵਾਈਆਂ ਦੀਆਂ ਦੁਕਾਨਾਂ ਅਤੇ ਕਾਰਖਾਨਿਆਂ ਦੀ ਚੈਕਿੰਗ ਦੌਰਾਨ ਦੋ ਹਲਵਾਈਆਂ ਦੀਆਂ ਦੁਕਾਨਾਂ ਅੰਦਰੋਂ ਡੇਂਗੂ ਦਾ ਜ਼ਿੰਦਾ ਲਾਰਵਾ ਮਿਲਣ ’ਤੇ ਉਨ੍ਹਾਂ ਦੇ ਚਲਾਨ ਕੀਤੇ। ਸੈਨੇਟਰੀ ਇੰਸਪੈਕਟਰ ਪਵਨ ਕੁਮਾਰ ਅਨੁਸਾਰ ਜਿਸ ਥਾਂ ਤੋਂ ਡੇਂਗੂ ਦਾ ਲਾਰਵਾ ਮਿਲੇ, ਉਥੇ ਪੰਜ ਸੌ ਰੁਪਏ ਜਾਂ ਵੱਧ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ।

ਪੜ੍ਹੋ ਇਹ ਵੀ ਖ਼ਬਰ - ਮੰਗੇਤਰ ਦਾ ਖ਼ੌਫਨਾਕ ਕਾਰਾ: ਜਿਸ ਘਰ ਜਾਣੀ ਸੀ ਡੋਲੀ, ਉਸੇ ਘਰ ਦੀ ਜ਼ਮੀਨ ’ਚੋਂ ਦੱਬੀ ਹੋਈ ਮਿਲੀ ਲਾਪਤਾ ਕੁੜੀ ਦੀ ਲਾਸ਼


rajwinder kaur

Content Editor

Related News