ਨਗਰ ਨਿਗਮ ਲਈ ਆਮਦਨ ਦਾ ਸਾਧਨ ਬਣੇਗਾ ਸ਼ਹਿਰ 'ਚ ਲੱਗਾ ਕੂੜੇ ਦਾ ਢੇਰ, ਜਾਣੋ ਕੀ ਹੈ ਯੋਜਨਾ

Saturday, Feb 24, 2024 - 09:55 AM (IST)

ਜਲੰਧਰ (ਖੁਰਾਣਾ) – ਸਾਲਿਡ ਵੇਸਟ ਮੈਨੇਜਮੈਂਟ ਦੇ ਮਾਮਲੇ ’ਚ ਜੇਕਰ ਜਲੰਧਰ ਨਗਰ ਨਿਗਮ ਦੀ ਨਵੀਂ ਯੋਜਨਾ ਕਾਮਯਾਬ ਰਹੀ ਤਾਂ ਨਿਗਮ ਨੂੰ ਆਉਣ ਵਾਲੇ ਸਮੇਂ ਵਿਚ ਕੂੜੇ ਤੋਂ ਵੀ ਕਮਾਈ ਹੋ ਸਕਦੀ ਹੈ।

ਪਤਾ ਲੱਗਾ ਹੈ ਕਿ ਸਾਲਿਡ ਵੇਸਟ ਮੈਨੇਜਮੈਂਟ ਸਬੰਧੀ ਪਹਿਲਾ ਪਾਇਲਟ ਪ੍ਰਾਜੈਕਟ, ਜੋ ਜਲੰਧਰ ਨਿਗਮ ਵੱਲੋਂ 66 ਫੁੱਟੀ ਰੋਡ ’ਤੇ ਫੋਲੜੀਵਾਲ ਸੀਵਰੇਜ ਟਰੀਟਮੈਂਟ ਪਲਾਂਟ ਅੰਦਰ ਲਾਇਆ ਜਾ ਰਿਹਾ ਹੈ, ਉਸਦਾ ਇਕ ਮੰਤਵ ਇਹ ਵੀ ਹੈ ਕਿ ਕੂੜੇ ਅੰਦਰ ਲੁਕੇ ਖਜ਼ਾਨੇ ਨੂੰ ਪਛਾਣ ਕੇ ਉਸ ਨੂੰ ਕਮਾਈ ਦਾ ਸਾਧਨ ਬਣਾਇਆ ਜਾ ਸਕੇ।

ਇਹ ਵੀ ਪੜ੍ਹੋ :    ‘ਨਹੀਂ ਹੋ ਸਕਿਆ ਸ਼ੁਭਕਰਨ ਦਾ ਸਸਕਾਰ, ਮਾਰਨ ਵਾਲੇ ਹਰਿਆਣਾ ਦੇ ਅਧਿਕਾਰੀਆਂ ’ਤੇ ਦਰਜ ਹੋਵੇ 302 ਦਾ ਕੇਸ'

ਖਾਸ ਗੱਲ ਇਹ ਹੈ ਕਿ ਇਸ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਤਹਿਤ ਜਿਥੇ ਡਰੰਮ ਕੰਪੋਸਟਿੰਗ ਤਕਨੀਕ ਰਾਹੀਂ ਕੂੜੇ ਨੂੰ ਖਾਦ ਿਵਚ ਬਦਲਿਆ ਜਾਣਾ ਹੈ, ਉਥੇ ਹੀ ਫੋਲੜੀਵਾਲ ਸੀਵਰੇਜ ਟਰੀਟਮੈਂਟ ਪਲਾਂਟ ਅੰਦਰ ਐੱਮ.ਆਰ. ਐੱਫ. ਯਾਨੀ ਮਟੀਰੀਅਲ ਰਿਕਵਰੀ ਫੈਸਿਲਿਟੀ ਸੈਂਟਰ ਵੀ ਬਣਾਇਆ ਜਾ ਰਿਹਾ ਹੈ।

ਉਂਝ ਤਾਂ ਇਸ ਪਲਾਂਟ ਦੇ ਇਕ ਪੜਾਅ ਵਿਚ ਘਰ-ਘਰ ਵਿਚੋਂ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਹੋ ਕੇ ਹੀ ਆਵੇਗਾ ਪਰ ਪ੍ਰੋਸੈਸਿੰਗ ਪਲਾਂਟ ਦੇ ਨਾਲ ਹੀ ਲੱਗਣ ਜਾ ਰਹੇ ਐੱਮ. ਆਰ. ਐੱਫ. ਸੈਂਟਰ ਵਿਚ ਵੀ ਕੂੜੇ ਨੂੰ ਵੱਖ-ਵੱਖ ਕਰਨ ਦੀ ਸਹੂਲਤ ਮੌਜੂਦ ਰਹੇਗੀ। ਮਾਹਿਰਾਂ ਮੁਤਾਬਕ ਘਰਾਂ ਵਿਚੋਂ ਇਕੱਠੇ ਕੀਤੇ ਗਏ ਕੂੜੇ ਨੂੰ ਕਨਵੇਅਰ ਬੈਲਟ ’ਤੇ ਚਲਾਇਆ ਜਾਵੇਗਾ। ਇਸ ਤੋਂ ਬਾਅਦ ਉਸ ਵਿਚੋਂ ਕਈ ਚੀਜ਼ਾਂ ਵੱਖ ਕੀਤੀਆਂ ਜਾ ਸਕਣਗੀਆਂ।

ਡਰੰਮ ਕੰਪੋਸਟਿੰਗ ਸਬੰਧੀ ਪ੍ਰਕਿਰਿਆ ਤੋਂ ਬਾਅਦ ਕੂੜੇ ਨੂੰ ਖਾਦ ਵਿਚ ਬਦਲਣ ਲਈ ਇਥੇ ਪਹਿਲਾਂ ਤੋਂ ਹੀ ਬਣੇ ਪਿਟ ਕੰਪੋਸਟਿੰਗ ਯੂਨਿਟ ਨੂੰ ਵੀ ਕੰਮ ਵਿਚ ਲਾਇਆ ਜਾਵੇਗਾ ਅਤੇ ਇਸ ਸਾਰੀ ਪ੍ਰਕਿਰਿਆ ਤੋਂ ਬਾਅਦ ਜੋ ਖਾਦ ਤਿਆਰ ਹੋਵੇਗੀ, ਉਸ ਨੂੰ ਵੇਚ ਕੇ ਨਗਰ ਨਿਗਮ ਲੱਖਾਂ-ਕਰੋੜਾਂ ਦੀ ਕਮਾਈ ਕਰੇਗਾ। ਜ਼ਿਕਰਯੋਗ ਹੈ ਕਿ ਇਸ ਸਮੇਂ ਵੀ ਫੋਲੜੀਵਾਲ ਸੀਵਰੇਜ ਟਰੀਟਮੈਂਟ ਪਲਾਂਟ ਅੰਦਰ ਕੂੜੇ ਦਾ ਬਹੁਤ ਵੱਡਾ ਡੰਪ ਬਣਿਆ ਹੋਇਆ ਹੈ, ਜਿਥੇ ਨੇੜਲੀਆਂ ਕਈ ਵਾਰਡਾਂ ਦਾ ਕੂੜਾ ਆਉਂਦਾ ਹੈ।

ਇਸ ਕੂੜੇ ਨੂੰ ਨਗਰ ਨਿਗਮ ਵਰਿਆਣਾ ਡੰਪ ਤਕ ਭੇਜਣ ਦੇ ਕੰਮ ’ਤੇ ਕਰੋੜਾਂ ਰੁਪਏ ਖਰਚ ਕਰਦਾ ਹੈ। ਜੇਕਰ ਇਥੇ ਪ੍ਰੋਸੈਸਿੰਗ ਪਲਾਂਟ ਲੱਗਦਾ ਹੈ ਤਾਂ ਸਾਰਾ ਕੂੜਾ ਇਥੇ ਪ੍ਰੋਸੈੱਸ ਹੋ ਜਾਵੇਗਾ। ਅਜਿਹੇ ਵਿਚ ਨਿਗਮ ਦੇ ਉਹ ਕਰੋੜਾਂ ਰੁਪਏ ਵੀ ਬਚਣਗੇ ਅਤੇ ਉਸਨੂੰ ਖਾਦ ਆਦਿ ਵੇਚ ਕੇ ਜ਼ਿਆਦਾ ਕਮਾਈ ਵੀ ਹੋਵੇਗੀ।

ਇਹ ਵੀ ਪੜ੍ਹੋ :   ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਨੌਜਵਾਨ ਸ਼ੁਭਕਰਨ ਦੇ ਪਰਿਵਾਰ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ

ਵੇਸਟ ਪਲਾਸਟਿਕ ਤੋਂ ਬਣੀਆਂ ਟਾਈਲਾਂ ਨੂੰ ਵੀ ਵੇਚੇਗਾ ਨਗਰ ਨਿਗਮ

ਫੋਲੜੀਵਾਲ ਪਲਾਂਟ ਅੰਦਰ ਸਾਲਿਡ ਵੇਸਟ ਮੈਨੇਜਮੈਂਟ ਸਿਸਟਮ ਲਾਉਣ ਤੋਂ ਬਾਅਦ ਜਿਥੇ ਨਗਰ ਨਿਗਮ ਕੂੜੇ ਤੋਂ ਬਣੀ ਖਾਦ ਨੂੰ ਵੇਚੇਗਾ, ਉਥੇ ਹੀ ਇਸ ਪ੍ਰੋਸੈਸਿੰਗ ਪਲਾਂਟ ਤਹਿਤ ਵੇਸਟ ਪਲਾਸਟਿਕ ਨਾਲ ਟਾਈਲਾਂ ਬਣਾਉਣ ਦਾ ਕਾਰਖਾਨਾ ਵੀ ਲਾਇਆ ਜਾ ਰਿਹਾ ਹੈ। ਇਸ ਪ੍ਰਕਿਰਿਆ ਨਾਲ ਜਿਥੇ ਸ਼ਹਿਰ ਦੇ ਇਕ ਵੱਡੇ ਹਿੱਸੇ ਨੂੰ ਪਲਾਸਟਿਕ ਤੋਂ ਮੁਕਤੀ ਮਿਲੇਗੀ, ਉਥੇ ਹੀ ਟਾਈਲਾਂ ਨੂੰ ਵੇਚਣ ਨਾਲ ਨਿਗਮ ਨੂੰ ਵਾਧੂ ਕਮਾਈ ਵੀ ਹੋ ਸਕਦੀ ਹੈ। ਇਨ੍ਹਾਂ ਟਾਈਲਾਂ ਨੂੰ ਫੁੱਟਪਾਥਾਂ ਅਤੇ ਪਾਰਕਾਂ ਆਦਿ ਿਵਚ ਵੀ ਲਾਇਆ ਜਾ ਸਕਦਾ ਹੈ। ਖਾਸ ਗੱਲ ਇਹ ਹੈ ਕਿ ਵੇਸਟ ਪਲਾਸਟਿਕ ਨਾਲ ਟਾਈਲਾਂ ਬਣਾਉਣ ਦੇ ਕੰਮ ਵਿਚ ਪਾਣੀ ਦੀਆਂ ਖਾਲੀ ਬੋਤਲਾਂ, ਸ਼ੈਂਪੂ ਆਦਿ ਦੀਆਂ ਬੋਤਲਾਂ ਅਤੇ ਹੋਰ ਉਤਪਾਦ ਵੀ ਲਾਏ ਜਾ ਸਕਦੇ ਹਨ।

ਨਗਰ ਨਿਗਮ ਦਾ ਪ੍ਰਯੋਗ ਜੇਕਰ ਕਾਮਯਾਬ ਰਿਹਾ ਤਾਂ ਇਥੇ ਵੀ ਕੂੜੇ ਤੋਂ ਨਿਕਲਣ ਵਾਲੇ ਵੇਸਟ ਪਲਾਸਟਿਕ ਤੋਂ ਸੁੰਦਰ ਟਾਈਲਾਂ ਬਣਾਈਆਂ ਜਾ ਸਕਦੀਆਂ ਹਨ, ਜਿਵੇ ਬੈਂਗਲੁਰੂ ਅਤੇ ਹੋਰ ਥਾਵਾਂ ’ਤੇ ਪਹਿਲਾਂ ਤੋਂ ਹੀ ਬਣ ਰਹੀਆਂ ਹਨ।

ਫੋਲੜੀਵਾਲ ਪਲਾਂਟ ਅੰਦਰ ਪਹੁੰਚ ਚੁੱਕੀ ਹੈ ਕਾਫੀ ਮਸ਼ੀਨਰੀ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਐੱਨ. ਜੀ. ਟੀ. ਤੋਂ ਪ੍ਰਾਪਤ ਹੁਕਮਾਂ ਤੋਂ ਬਾਅਦ ਜਲੰਧਰ ਨਿਗਮ ਨੇ ਫੋਲੜੀਵਾਲ ਵਿਚ ਕੂੜੇ ਤੋਂ ਖਾਦ ਬਣਾਉਣ ਵਾਲਾ ਕਾਰਖਾਨਾ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਕਾਰਖਾਨੇ ਦੇ ਨਾਲ ਬਣਨ ਵਾਲੇ ਐੱਮ. ਆਰ. ਐੱਫ. ਸੈਂਟਰ ਲਈ 20 ਮਸ਼ੀਨਾਂ ਦੀ ਖਰੀਦ ਹੋਣੀ ਹੈ, ਜਿਨ੍ਹਾਂ ਵਿਚੋਂ 8 ਮਸ਼ੀਨਾਂ ਨਿਗਮ ਕੋਲ ਪਹੁੰਚ ਚੁੱਕੀ ਹੈ ਅਤੇ ਉਨ੍ਹਾਂ ਸਾਰੀਆਂ ਮਸ਼ੀਨਾਂ ਨੂੰ ਫੋਲੜੀਵਾਲ ਪਲਾਂਟ ਅੰਦਰ ਭੇਜ ਦਿੱਤਾ ਗਿਆ ਹੈ। ਜਲਦ ਨਿਗਮ ਨੂੰ 12 ਹੋਰ ਮਸ਼ੀਨਾਂ ਪ੍ਰਾਪਤ ਹੋ ਜਾਣਗੀਆਂ, ਜਿਨ੍ਹਾਂ ਨੂੰ ਵੀ ਇਥੇ ਫਿੱਟ ਕੀਤਾ ਜਾਵੇਗਾ। ਐੱਮ. ਆਰ. ਐੱਫ. ਸੈਂਟਰ ਚਾਲੂ ਹੋਣ ਤੋਂ ਬਾਅਦ ਹੀ ਇਥੇ ਡਰੰਮ ਕੰਪੋਸਟਿੰਗ ਯੂਨਿਟ ਲਾਇਆ ਜਾਵੇਗਾ, ਜਿਸ ਤਹਿਤ ਹੋਰ ਬਹੁਤ ਸਾਰੀਆਂ ਮਸ਼ੀਨਰੀ ਇਥੇ ਲਾਈ ਜਾਵੇਗੀ। ਪਤਾ ਲੱਗਾ ਹੈ ਕਿ ਇਸ ਕੂੜੇ ਦੇ ਕਾਰਖਾਨੇ ਦੇ ਸੰਚਾਲਨ ਲਈ ਨਗਰ ਨਿਗਮ ਨੇ ਵਰਕਫੋਰਸ ਦੀ ਵਿਵਸਥਾ ਵੀ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਲਈ ਪ੍ਰਕਿਰਿਆ ਵੀ ਚਾਲੂ ਹੋ ਚੁੱਕੀ ਹੈ।

ਇਹ ਵੀ ਪੜ੍ਹੋ :   ਕਿਸਾਨ ਅੰਦੋਲਨ 2.0 : ਕਿਸਾਨ ਅੱਜ ਮਨਾਉਣਗੇ ਕਾਲਾ ਦਿਨ, 26 ਨੂੰ ਹੋਵੇਗੀ ਟਰੈਕਟਰ ਪਰੇਡ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


Harinder Kaur

Content Editor

Related News