ਕੂੜੇ ਦੀ ਛਾਂਟੀ ਨਾ ਕਰਨ ਵਾਲਿਆਂ ''ਤੇ ਨਗਰ ਨਿਗਮ ਲਾਵੇਗੀ ਜ਼ੁਰਮਾਨਾ

02/21/2020 11:49:11 AM

ਲੁਧਿਆਣਾ (ਹਿਤੇਸ਼) : ਸ਼ਹਿਰਾਂ 'ਚ ਸਫਾਈ ਵਿਵਸਥਾ 'ਚ ਸੁਧਾਰ ਲਿਆਉਣ ਸਬੰਧੀ ਨਗਰ ਨਿਗਮ ਵਲੋਂ ਕੂੜੇ ਦੀ ਛਾਂਟੀ ਦਾ ਟਾਰਗੈਟ ਹਾਸਲ ਕਰਨ 'ਤੇ ਜ਼ੋਰ ਦਿੱਤਾ ਜਾਵੇਗਾ ਅਤੇ ਨਿਯਮਾਂ ਦਾ ਪਾਲਣ ਨਾ ਕਰਨ ਵਾਲਿਆਂ 'ਤੇ ਜ਼ੁਰਮਾਨਾ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਕਮਿਸ਼ਨਰ ਕੇ. ਪੀ. ਬਰਾੜ ਨੇ ਦੱਸਿਆ ਕਿ ਸਾਰੇ ਜ਼ੋਨਲ ਕਮਿਸ਼ਨਰਾਂ ਨੂੰ ਕੂੜੇ ਦੀ ਛਾਂਟੀ ਤੋਂ ਬਾਅਦ ਹੀ ਡੋਰ ਟੂ ਡੋਰ ਕੁਲੈਕਸ਼ਨ ਹੋਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ, ਜਿਸ ਲਈ ਕ੍ਰਾਸ ਚੈਕਿੰਗ ਕਰ ਕੇ ਰੋਜ਼ਾਨਾ ਰਿਪੋਰਟ ਭੇਜਣ ਲਈ ਕਿਹਾ ਗਿਆ ਹੈ।
ਨਿਗਮ ਅਫਸਰਾਂ ਮੁਤਾਬਕ ਛਾਂਟੀ ਰਾਹੀਂ ਫਲ ਤੇ ਸਬਜ਼ੀਆਂ ਦੀ ਵੇਸਟੇਜ ਨੂੰ ਖਾਦ ਬਣਾਉਣ ਲਈ ਦੂਜੇ ਕੂੜੇ 'ਚੋਂ ਵੱਖ ਕੀਤਾ ਜਾ ਸਕਦਾ ਹੈ, ਜਿਸ 'ਚੋਂ ਪਲਾਸਟਿਕ, ਕੱਪੜਾ, ਰਬੜ, ਕਾਗਜ਼, ਕੱਚ ਆਦਿ ਨੂੰ ਵੱਖ ਕਰਨ ਨਾਲ ਕੂੜੇ ਦਾ ਵਜ਼ਨ ਘੱਟ ਹੋਣ ਨਾਲ ਲਿਫਟਿੰਗ ਦੀ ਸਮੱਸਿਆ ਹੱਲ ਹੋਵੇਗੀ। ਕਮਿਸ਼ਨਰ ਨੇ ਕਿਹਾ ਕਿ ਲੋਕਾਂ ਵਲੋਂ ਦਿੱਤਾ ਜਾਣ ਵਾਲਾ ਕੂੜਾ ਛਾਂਟੀ ਕਰਕੇ ਰੇਹੜੇ 'ਚ ਪਾਉਣ ਲਈ ਸਫਾਈ ਮੁਲਾਜ਼ਮਾਂ ਦੀ ੀ ਕ੍ਰਾਸ ਚੈਕਿੰਗ ਕੀਤੀ ਜਾਵੇਗੀ। ਇਸੇ ਤਰ੍ਹਾਂ ਕੰਟੇਨਰ ਪੁਆਇੰਟ 'ਤੇ ਸੁੱਕੇ ਤੇ ਗਿੱਲੇ ਕੂੜੇ ਨੂੰ ਵੱਖਰਾ ਰੱਖਣ ਅਤੇ ਉਸੇ ਤਰ੍ਹਾਂ ਲਿਫਟਿੰਗ ਹੋਣ ਬਾਰੇ ਚੈਕਿੰਗ ਹੋਵੇਗੀ।


Babita

Content Editor

Related News