ਗੈਂਗਸਟਰ ਭੁੱਲਰ ਤੇ ਜਸਪ੍ਰੀਤ ਦੀਆਂ ਲਾਸ਼ਾਂ ਲੈਣ ਕੋਲਕਾਤਾ ਪੁੱਜਾ ਪਰਿਵਾਰ, ਪੁਲਸ ਨੇ ਕੀਤਾ ਸੀ ਐਨਕਾਊਂਟਰ

Saturday, Jun 12, 2021 - 10:02 AM (IST)

ਗੈਂਗਸਟਰ ਭੁੱਲਰ ਤੇ ਜਸਪ੍ਰੀਤ ਦੀਆਂ ਲਾਸ਼ਾਂ ਲੈਣ ਕੋਲਕਾਤਾ ਪੁੱਜਾ ਪਰਿਵਾਰ, ਪੁਲਸ ਨੇ ਕੀਤਾ ਸੀ ਐਨਕਾਊਂਟਰ

ਕੁਰਾਲੀ (ਬਠਲਾ) : ਪੰਜਾਬ ਦੇ ਖ਼ਤਰਨਾਕ ਗੈਂਗਸਟਰ ਜੈਪਾਲ ਭੁੱਲਰ ਅਤੇ ਜਸਪ੍ਰੀਤ ਸਿੰਘ ਜੱਸੀ ਖਰੜ ਦਾ ਕੋਲਕਾਤਾ ਵਿੱਚ ਬੀਤੇ ਦਿਨੀ ਕੀਤੇ ਗਏ ਐਨਕਾਊਂਟਰ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਦੋਹਾਂ ਦੇ ਪਰਿਵਾਰ ਡੂੰਘੇ ਸਦਮੇ 'ਚ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪਾਕਿ ਤੋਂ ਆਈ ਵਿਦੇਸ਼ੀ ਪਿਸਤੌਲਾਂ ਦੀ ਖ਼ੇਪ ਸਣੇ ਗ੍ਰਿਫ਼ਤਾਰ ਤਸਕਰ ਬਾਰੇ DGP ਦੇ ਵੱਡੇ ਖ਼ੁਲਾਸੇ

ਦੱਸ ਦੇਈਏ ਕਿ ਪੰਜਾਬ ਦਾ ਨਾਮੀ ਗੈਂਗਸਟਰ ਜੈਪਾਲ ਭੁੱਲਰ ਫਿਰੋਜ਼ਪੁਰ ਸ਼ਹਿਰ ਦਾ ਰਹਿਣ ਵਾਲਾ ਸੀ ਅਤੇ ਦੂਜਾ ਜਸਪ੍ਰੀਤ ਜੱਸੀ ਖਰੜ ਦਾ ਰਹਿਣ ਵਾਲਾ ਸੀ। ਪਰਿਵਾਰਕ ਸੂਤਰਾਂ ਅਨੁਸਾਰ ਦੋਵੇਂ ਗੈਂਗਸਟਰਾਂ ਦੇ ਪਰਿਵਾਰਾਂ ਨੂੰ ਕੋਲਕਾਤਾ ਵਿਖੇ ਬੁਲਾਇਆ ਗਿਆ ਹੈ।

ਇਹ ਵੀ ਪੜ੍ਹੋ : ਕੈਨੇਡਾ 'ਚ ਪੜ੍ਹਾਈ ਦਾ ਸੁਫ਼ਨਾ ਦੇਖ ਰਹੇ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ, ਜਲਦੀ ਮਿਲੇਗੀ ਵੱਡੀ ਰਾਹਤ

ਜਹਾਜ਼ ਰਾਹੀਂ ਦੋਵੇਂ ਪਰਿਵਾਰ ਕਲਕੱਤਾ ਪੁਲਸ ਕੋਲ ਪਹੁੰਚ ਗਏ ਹਨ ਅਤੇ ਮੁੱਢਲੀ ਪੁੱਛਗਿੱਛ ਤੋਂ ਬਾਅਦ ਪਰਿਵਾਰਾਂ ਕੋਲੋਂ ਦੋਹਾਂ ਦੀਆਂ ਲਾਸ਼ਾਂ ਦੀ ਸ਼ਨਾਖਤ ਕਰਵਾਈ ਜਾ ਰਹੀ ਹੈ। ਸ਼ਨਾਖਤ ਅਤੇ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਹੀ ਪਰਿਵਾਰਾਂ ਨੂੰ ਲਾਸ਼ਾਂ ਦਿੱਤੀਆਂ ਜਾਣਗੀਆਂ। ਪਰਿਵਾਰਕ ਸੂਤਰਾਂ ਮੁਤਾਬਕ ਅਜੇ ਤੱਕ ਦੋਵਾਂ ਦੀਆਂ ਲਾਸ਼ਾਂ ਉਨ੍ਹਾਂ ਹਵਾਲੇ ਨਹੀਂ ਕੀਤੀਆਂ ਗਈਆਂ ਹਨ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News