ਗੈਂਗਸਟਰ ਵਿੱਕੀ ਗੌਂਡਰ ਐਨਕਾਊਂਟਰ ਮਾਮਲੇ 'ਚ ਸਿਆਸਤ ਗਰਮਾਈ

Monday, Jan 29, 2018 - 12:08 PM (IST)

ਜਲੰਧਰ(ਬੁਲੰਦ)— ਪੰਜਾਬ-ਰਾਜਸਥਾਨ ਬਾਰਡਰ ਦੇ ਪਿੰਡ ਪੱਕੀ ਲੱਖਾ 'ਚ ਖੂੰਖਾਰ ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦਾ ਪੰਜਾਬ ਪੁਲਸ ਵੱਲੋਂ ਕੀਤੇ ਗਏ ਐਨਕਾਊਂਟਰ ਦੇ ਮਾਮਲੇ 'ਚ ਸਿਆਸਤ ਗਰਮਾ ਚੁੱਕੀ ਹੈ।PunjabKesari

ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਜਿੱਥੇ ਇਸ ਨੂੰ ਇਕ ਫਰਜ਼ੀ ਐਨਕਾਊਂਟਰ ਕਿਹਾ, ਉਥੇ ਹੀ ਹੋਰ ਸਿਆਸੀ ਪਾਰਟੀਆਂ ਨੇ ਵੀ ਇਸ ਬਾਰੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ। 
ਕਾਂਗਰਸ ਅਕਾਲੀਆਂ ਦੇ ਪੈਦਾ ਕੀਤੇ ਗਏ ਗੈਂਗ ਖਤਮ ਕਰਕੇ ਆਪਣੇ ਬਣਾ ਰਹੀ ਹੈ: ਅਮਨ ਅਰੋੜਾ
ਇਸ ਮਾਮਲੇ 'ਚ ਆਮ ਆਦਮੀ ਪਾਰਟੀ ਦੇ ਪ੍ਰਦੇਸ਼ ਉਪ ਪ੍ਰਧਾਨ ਅਮਨ ਅਰੋੜਾ ਨੇ ਇਸ ਐਨਕਾਊਂਟਰ ਬਾਰੇ ਜਿੱਥੇ ਪੁਲਸ ਦੀ ਪ੍ਰਸ਼ੰਸਾ ਕੀਤੀ ਹੈ, ਉਥੇ ਹੀ ਕਾਂਗਰਸ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਜੋ ਗੈਂਗ ਅਕਾਲੀ ਦਲ ਦੀ ਸਰਪਰਸਤੀ 'ਚ ਪਿਛਲੇ 10 ਸਾਲ ਤੱਕ ਪੰਜਾਬ 'ਚ ਬਣੀ ਅਤੇ ਐਕਟਿਵ ਹੋਈ ਕਾਂਗਰਸ ਦੇ ਰਾਜ 'ਚ ਉਹ ਸਾਰੀ ਗੈਂਗ ਅਤੇ ਗੈਂਗਸਟਰਾਂ ਨੂੰ ਮਾਰਿਆ ਜਾ ਰਿਹਾ ਹੈ ਅਤੇ ਕਾਂਗਰਸ ਦੇ ਕਈ ਨੇਤਾ ਹੁਣ ਪੰਜਾਬ 'ਚ ਆਪਣੇ ਗੈਂਗ ਅਤੇ ਨਵੇਂ ਗੈਂਗਸਟਰ ਪੈਦਾ ਕਰਨ 'ਚ ਲੱਗੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਨੇ ਨਸ਼ਾ, ਗੈਰ-ਕਾਨੂੰਨੀ ਮਾਈਨਿੰਗ ਅਤੇ ਚੋਣਾਵੀ ਲੁੱਟ ਲਈ ਇਨ੍ਹਾਂ ਗੈਂਗਸਟਰਾਂ ਦਾ ਵਰਤੋਂ ਕੀਤੀ ਅਤੇ ਪੰਜਾਬ ਦੀ 80 ਹਜ਼ਾਰ ਦੀ ਗਿਣਤੀ ਵਾਲੀ ਪੁਲਸ ਕੁਝ ਨਾ ਕਰ ਸਕੀ ਅਤੇ ਹੁਣ ਕਾਂਗਰਸ ਵੀ ਅਕਾਲੀ ਦਲ ਦੀ ਰਾਹ 'ਤੇ ਚੱਲ ਰਹੀ ਹੈ। 
ਕਾਂਗਰਸ ਰਾਜ 'ਚ ਲਾਅ ਐਂਡ ਆਰਡਰ ਬਦਹਾਲ: ਚੀਮਾ
ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਸ ਐਨਕਾਊਂਟਰ ਬਾਰੇ ਅਕਾਲੀ ਦਲ ਕੋਈ ਬਿਆਨ ਨਹੀਂ ਦੇਵੇਂਗਾ ਜਦੋਂ ਤੱਕ ਸਾਰੇ ਮਾਮਲੇ ਦੀ ਰਿਪੋਰਟ ਸਾਹਮਣੇ ਨਹੀਂ ਆ ਜਾਂਦੀ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਦੇ ਰਾਜ 'ਚ ਪੰਜਾਬ ਪੂਰੀ ਤਰ੍ਹਾਂ 10 ਸਾਲ ਤੱਕ ਸ਼ਾਂਤ ਰਿਹਾ ਪਰ ਕਾਂਗਰਸ ਦੇ ਪਹਿਲੇ ਸਾਲ 'ਚ ਹੀ ਪੰਜਾਬ 'ਚ ਲਾਅ ਐਂਡ ਆਰਡਰ ਬਦਹਾਲ ਹੋ ਗਿਆ ਹੈ, ਜਿਸ ਦੇ ਲਈ ਕੈਪਟਨ ਜ਼ਿੰਮੇਵਾਰ ਹਨ।  


Related News