ਗੈਂਗਸਟਰ ਤੀਰਥ ਸਿੰਘ ਨੂੰ ਸਖਤ ਸੁਰੱਖਿਆ ਹੇਠ ਸੈਂਟਰਲ ਜੇਲ ਲਿਆਂਦਾ

03/11/2018 5:31:07 AM

ਲੁਧਿਆਣਾ(ਸਿਆਲ)-ਗੈਂਗਸਟਰ ਸੁੱਖਾ ਕਾਹਲਵਾਂ ਹੱਤਿਆਕਾਂਡ ਵਿਚ ਸ਼ਾਮਲ ਤੀਰਥ ਸਿੰਘ ਢਿੱਲਵਾਂ ਨੂੰ ਸ਼ਨੀਵਾਰ ਦੁਪਹਿਰ ਸਖਤ ਸੁਰੱਖਿਆ ਹੇਠ ਇਥੋਂ ਦੀ ਸੈਂਟਰਲ ਜੇਲ ਵਿਚ ਲਿਆਂਦਾ ਗਿਆ ਪਰ ਕਰੀਬ 3.30 ਘੰਟੇ ਬਾਅਦ ਹੀ ਉਸ ਨੂੰ ਇਥੋਂ ਫਿਰੋਜ਼ਪੁਰ ਜੇਲ ਭੇਜ ਦਿੱਤਾ ਗਿਆ। ਤੀਰਥ ਸਿੰਘ ਗੈਂਗਸਟਰ ਵਿੱਕੀ ਗੌਂਡਰ ਤੇ ਜੈ ਪਾਲ ਗਰੁੱਪ ਦਾ ਸਾਥੀ ਹੈ। ਸੈਂਟਰਲ ਜੇਲ ਦੇ ਡਿਪਟੀ ਸੁਪਰਡੈਂਟ ਨਰਪਿੰਦਰ ਸਿੰਘ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਸ਼ਨੀਵਾਰ ਦੁਪਹਿਰ 12.30 ਵਜੇ ਦੇ ਲਗਭਗ ਭਾਰੀ ਪੁਲਸ ਫੋਰਸ ਦਰਮਿਆਨ ਗੈਂਗਸਟਰ ਤੀਰਥ ਸਿੰਘ ਨੂੰ ਜੇਲ ਲਿਆਂਦਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਜੇਲ ਵਿਚ ਗੈਂਗਸਟਰ ਤੀਰਥ ਸਿੰਘ ਦਾ ਐਂਟੀ ਗਰੁੱਪ ਹੋਣ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ। ਉੱਚ ਅਧਿਕਾਰੀਆਂ ਦੇ ਹੁਕਮ 'ਤੇ ਕਰੀਬ 3.30 ਵਜੇ ਗੈਂਗਸਟਰ ਤੀਰਥ ਸਿੰਘ ਨੂੰ ਫਿਰੋਜ਼ਪੁਰ ਸੈਂਟਰਲ ਜੇਲ ਵਿਚ ਭੇਜ ਦਿੱਤਾ ਗਿਆ। ਗੌਰ ਰਹੇ ਕਿ ਗੈਂਗਸਟਰ ਤੀਰਥ ਸਿੰਘ ਨੂੰ 2 ਮਾਰਚ ਦੇਰ ਰਾਤ ਚੰਡੀਗੜ੍ਹ-ਲੁਧਿਆਣਾ ਰੋਡ ਤੋਂ ਸਪੈਸ਼ਲ ਆਪ੍ਰੇਸ਼ਨ ਤਹਿਤ ਖੰਨਾ ਦੇ ਸੀ. ਆਈ. ਏ. ਸਟਾਫ ਦੇ ਇੰਚਾਰਜ ਬਲਜਿੰਦਰ ਸਿੰਘ ਦੀ ਅਗਵਾਈ ਵਿਚ ਐੱਸ. ਐੱਸ. ਪੀ. ਖੰਨਾ ਨਵਜੋਤ ਸਿੰਘ ਮਾਹਲ ਦੀ ਟੀਮ ਨੇ ਗ੍ਰਿਫਤਾਰ ਕੀਤਾ ਸੀ, ਜਿਸ ਨੂੰ ਪੁਲਸ ਰਿਮਾਂਡ ਖਤਮ ਹੋਣ ਉਪਰੰਤ ਜੇਲ ਭੇਜਿਆ ਗਿਆ ਹੈ।


Related News