ਮਸ਼ੂਕ ਦੇ ਫੜੇ ਜਾਣ ਦਾ ਦਰਦ ਤੇ ਬਦਲਾ ਲੈਣ ਦੀ ਟੀਸ ਬਣੀ ਗੈਂਗਸਟਰ ਤੇਜਾ ਦੀ ਮੌਤ ਦਾ ਕਾਰਨ

Thursday, Feb 23, 2023 - 04:03 PM (IST)

ਫਿਲੌਰ (ਭਾਖੜੀ) : ਬੀਤੇ ਦਿਨ ਬੱਸੀ ਪਠਾਣਾਂ ਸ਼ਹਿਰ ਵਿਖੇ ਪੰਜਾਬ ਪੁਲਸ ਦੇ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਗੈਂਗਸਟਰਾਂ ਵਿਚਾਲੇ ਹੋਈ ਕਰਾਸ ਫਾਇਰਿੰਗ ਦੌਰਾਨ ਪੁਲਸ ਫੋਰਸ ਵੱਲੋਂ 2 ਗੈਂਗਸਟਰਾਂ ਨੂੰ ਮੌਕੇ 'ਤੇ ਮਾਰ ਦਿੱਤਾ ਗਿਆ ਜਦਕਿ ਇਕ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ। ਬੀਤੀ 8 ਜਨਵਰੀ ਨੂੰ ਗੈਂਗਸਟਰ ਤੇਜਾ ਅਤੇ ਉਸ ਦੇ ਸਾਥੀਆਂ ਵੱਲੋਂ ਫਗਵਾੜਾ ਤੋਂ ਇਕ ਗੱਡੀ ਖੋਹੀ ਗਈ ਸੀ ਅਤੇ ਮਗਰੋਂ ਫਿਲੌਰ ਨਜ਼ਦੀਕ ਪਿੱਛੇ ਕਰ ਰਹੇ ਪੁਲਸ ਮੁਲਾਜ਼ਮ ਕੁਲਦੀਪ ਸਿੰਘ ਨੂੰ ਗੋਲ਼ੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਉਕਤ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਲਗਾਤਾਰ ਕੋਸ਼ਿਸ਼ ਕਰ ਰਹੀ ਸੀ ਅਤੇ ਬੀਤੇ ਦਿਨ ਪੁਲਸ ਮੁਕਾਬਲੇ ਵਿੱਚ 3 ਗੈਂਗਸਟਰਾਂ ਨੂੰ ਮਾਰ ਮੁਕਾਇਆ। ਇਸੇ ਦੌਰਾਨ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਆਪਣੀ ਮਸ਼ੂਕ ਦੇ ਪੁਲਸ ਵਲੋਂ ਫੜੇ ਜਾਣ ਦਾ ਦਰਦ ਅਤੇ ਉਸ ਦਾ ਪੁਲਸ ਤੋਂ ਬਦਲਾ ਲੈਣ ਦੀ ਟੀਸ ਗੈਂਗਸਟਰ ਤੇਜਾ ਅਤੇ ਉਸ ਦੇ ਸਾਥੀ ਦੀ ਪੁਲਸ ਨਾਲ ਹੋਏ ਮੁਕਾਬਲੇ ਤੋਂ ਬਾਅਦ ਮੌਤ ਦਾ ਕਾਰਨ ਬਣੀ। ਗੈਂਗਸਟਰ ਤੇਜਾ ਖ਼ੁਦ ਹੀ ਇੰਸਪੈਕਟਰ ਸੁਰਿੰਦਰ ਕੁਮਾਰ ਤੇ ਪੰਜਾਬ ਪੁਲਸ ਦੀ ਟੀਮ ਵਲੋਂ ਵਿਛਾਏ ਜਾਲ ’ਚ ਫਸ ਗਿਆ।

ਇਹ ਵੀ ਪੜ੍ਹੋ : ਪ੍ਰੀਪੇਡ ਬਿਜਲੀ ਮੀਟਰ ਯੋਜਨਾ ਨੇ ਵਧਾਈ ਲੋਕਾਂ ਦੀ ਚਿੰਤਾ; ਜਾਣੋ ਕਿਵੇਂ ਕਰਦੈ ਕੰਮ ਤੇ ਕੀ ਹਨ ਮੀਟਰ ਦੇ ਲਾਭ

ਇਸ ਤਰ੍ਹਾਂ ਫਸਿਆ ਤੇਜਾ ਪੁਲਸ ਦੇ ਜਾਲ ’ਚ

ਗੈਂਗਸਟਰ ਤੇਜਾ ਨੇ ਆਪਣੇ ਗੈਂਗ ਦੇ ਲੋਕਾਂ ਨਾਲ ਮਿਲ ਕੇ ਪੰਜਾਬ ’ਚ ਅੱਤ ਮਚਾ ਰੱਖੀ ਸੀ। ਬੀਤੀ 8 ਤਾਰੀਖ਼ ਨੂੰ ਖੋਹੀ ਹੋਈ ਕਾਰ ਦਾ ਪਿੱਛਾ ਕਰ ਰਹੀ ਫਗਵਾੜਾ ਪੁਲਸ ਪਾਰਟੀ ’ਤੇ ਫਿਲੌਰ ਨੇੜੇ ਫਾਇਰਿੰਗ ਕਰ ਕੇ ਸਿਪਾਹੀ ਕੁਲਦੀਪ ਸਿੰਘ ਬਾਜਵਾ ਨੂੰ ਸ਼ਹੀਦ ਕਰਨ ਦਾ ਮੁੱਖ ਸਰਗਣਾ ਇਹੀ ਤੇਜਾ ਸੀ। ਘਟਨਾ ਦੇ ਬਾਅਦ ਤੋਂ ਫਿਲੌਰ ਪੁਲਸ ਤੇਜਾ ਨੂੰ ਫੜਨ ਲਈ ਹੱਥ ਧੋ ਕੇ ਪਿੱਛੇ ਪਈ ਹੋਈ ਸੀ। ਤੇਜਾ ਦੇ ਸਬੰਧ ’ਚ ਅਹਿਮ ਜਾਣਕਾਰੀਆਂ ਹਾਸਲ ਕਰਨ ਲਈ ਪੁਲਸ ਉਸ ਦੇ ਮੁੱਖ ਸਾਥੀ ਜੋਰਾਵਰ ਸਿੰਘ ਜੋਰਾ, ਜੋ ਪੁਲਸ ਦੀ ਗੋਲ਼ੀ ਲੱਗਣ ਕਾਰਨ ਜ਼ਖਮੀ ਹੋਇਆ ਸੀ, ਨੂੰ ਪਟਿਆਲਾ ਜੇਲ੍ਹ ਤੋਂ ਰਿਮਾਂਡ ’ਤੇ ਫਿਲੌਰ ਥਾਣੇ ਲਿਆਈ।

ਇਹ ਵੀ ਪੜ੍ਹੋ : ਸਾਬਕਾ ਤੇ ਮੌਜੂਦਾ ਵਿਧਾਇਕਾਂ ਖ਼ਿਲਾਫ਼ ਮਾਮਲਿਆਂ ਦੀ ਜਾਂਚ ਨੂੰ ਲੈ ਕੇ ਹਾਈ ਕੋਰਟ ਸਖ਼ਤ, ਦਿੱਤੇ ਇਹ ਨਿਰਦੇਸ਼

ਇਕ ਹਫ਼ਤਾ ਪਹਿਲਾਂ ਇੰਸਪੈਕਟਰ ਸੁਰਿੰਦਰ ਕੁਮਾਰ ਦੇ ਹੱਥ ਇਕ ਹੋਰ ਅਹਿਮ ਜਾਣਕਾਰੀ ਲੱਗੀ। ਉਨ੍ਹਾਂ ਨੂੰ ਪਤਾ ਲੱਗਾ ਕਿ ਤੇਜਾ ਦੀ ਇਕ ਮਸ਼ੂਕ ਹੈ, ਜਿਸ ਦੇ ਨਾਲ ਉਹ ਲੁਕ ਕੇ ਕਿਤੇ ਦਿੱਲੀÇ ’ਚ ਰਹਿੰਦਾ ਹੈ। ਜਿਉਂ ਹੀ ਪੁਲਸ ਨੇ ਉੱਥੇ ਛਾਪੇਮਾਰੀ ਕੀਤੀ ਤਾਂ ਤੇਜਾ ਤਾਂ ਉੱਥੋਂ ਫ਼ਰਾਰ ਹੋ ਗਿਆ ਪਰ ਪੁਲਸ ਤੇਜਾ ਦੀ ਮਸ਼ੂਕ ਨੂੰ ਫੜ ਕੇ ਫਿਲੌਰ ਥਾਣੇ ਲੈ ਆਈ। ਆਪਣੀ ਮਸ਼ੂਕ ਦੇ ਇਸ ਤਰ੍ਹਾਂ ਪੁਲਸ ਵਲੋਂ ਫੜੇ ਜਾਣ ਕਾਰਨ ਤੇਜਾ ਭੜਕ ਗਿਆ ਅਤੇ ਪੁਲਸ ਤੋਂ ਬਦਲਾ ਲੈਣ ਦੀ ਸੋਚਣ ਲੱਗ ਪਿਆ। ਤੇਜਾ ਦੀ ਇਸੇ ਕਮਜ਼ੋਰੀ ਦਾ ਫ਼ਾਇਦਾ ਉਠਾ ਕੇ ਪੁਲਸ ਨੇ ਉਸ ਨੂੰ ਫੜਨ ਲਈ ਜਾਲ ਬੁਣਨਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ : ‘ਸਕੂਲਜ਼ ਆਫ ਐਮੀਨੈਂਸ’ 'ਚ ਪੜ੍ਹਨ ਦੇ ਚਾਹਵਾਨ ਵਿਦਿਆਰਥੀ ਖਿੱਚ ਲੈਣ ਤਿਆਰੀ, ਦਾਖ਼ਲੇ ਲਈ ਪੋਰਟਲ ਲਾਂਚ

ਤੇਜਾ ਨੂੰ ਪੁਲਸ ਨੇ ਆਤਮ-ਸਮਰਪਣ ਕਰਨ ਦਾ ਮੌਕਾ ਦਿੱਤਾ, ਉਹ ਬਦਲਾ ਲੈਣ ’ਤੇ ਅੜਿਆ ਰਿਹਾ

ਫਿਲੌਰ ਪੁਲਸ ਦੇ ਥਾਣਾ ਮੁਖੀ ਇੰਸਪੈਕਟਰ ਸੁਰਿੰਦਰ ਕੁਮਾਰ ਨੇ ਇੰਟਰਨੈਸ਼ਨਲ ਡਰੱਗ ਸਮੱਗਲਰਾਂ ਅਤੇ ਗੈਂਗਸਟਰਾਂ ਨੂੰ ਫੜਨ ’ਚ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਜਾਣਕਾਰੀ ਮੁਤਾਬਕ ਜਦੋਂ ਤੇਜਾ ਦੀ ਮਸ਼ੂਕ ਫਿਲੌਰ ਪੁਲਸ ਥਾਣੇ ’ਚ ਬੰਦ ਸੀ ਤਾਂ ਉਸ ਨੇ ਬੇਖ਼ੌਫ਼ ਹੋ ਕੇ ਇੰਸਪੈਕਟਰ ਸੁਰਿੰਦਰ ਕੁਮਾਰ ਨੂੰ ਫੋਨ ’ਤੇ ਧਮਕਾਉਂਦੇ ਹੋਏ ਕਿਹਾ ਕਿ ਉਹ ਉਸ ਨੂੰ ਛੱਡ ਦੇਵੇ। ਇੰਸਪੈਕਟਰ ਸੁਰਿੰਦਰ ਕੁਮਾਰ ਨੇ ਉਸ ਨੂੰ ਸਮਝਾਇਆ ਕਿ ਉਹ ਪੁਲਸ ਕੋਲ ਆਤਮ-ਸਮਰਪਣ ਕਰ ਦੇਵੇ ਪਰ ਉਹ ਨਾ ਮੰਨਿਆ ਅਤੇ ਬਦਲਾ ਲੈਣ ਦੀ ਗੱਲ ਦੁਹਰਾਉਂਦਾ ਰਿਹਾ, ਜਿਸ ਦੇ ਨਤੀਜੇ ਵਜੋਂ ਪੁਲਸ ਨਾਲ ਫਤਿਹਗੜ੍ਹ ਸਾਹਿਬ ਦੇ ਨੇੜੇ ਹੋਏ ਮੁਕਾਬਲੇ ਦੌਰਾਨ ਉਸ ਨੂੰ ਜਾਨ ਗੁਆਉਣੀ ਪਈ।

ਇਹ ਵੀ ਪੜ੍ਹੋ : ਮੋਹਾਲੀ 'ਚ ‘ਇਨਵੈਸਟ ਪੰਜਾਬ’ ਸੰਮੇਲਨ ਤੋਂ ਪਹਿਲਾਂ ਸੁਖਬੀਰ ਬਾਦਲ ਦਾ ਵੱਡਾ ਬਿਆਨ

ਗੈਂਗਸਟਰਾਂ ਨੇ ਵਿਦੇਸ਼ ’ਚ ਖੋਲ੍ਹ ਰੱਖੀ ਹੈ ਖ਼ੁਦ ਦੀ ਐਕਸਚੇਂਜ, ਜਿੱਥੋਂ ਕਰਦੇ ਹਨ ਧਮਕੀ ਭਰੇ ਫੋਨ

ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਦੇ ਨਾਮੀ ਗੈਂਗਸਟਰ ਜੋ ਜੇਲ੍ਹਾਂ ’ਚ ਬੰਦ ਹਨ ਜਾਂ ਫਿਰ ਜੋ ਖੁੱਲ੍ਹੇ ਬਾਹਰ ਘੁੰਮ ਰਹੇ ਹਨ, ਇਨ੍ਹਾਂ ਸਾਰਿਆਂ ਨੇ ਕੈਨੇਡਾ ’ਚ ਟੈਲੀਫੋਨ ਐਕਸਚੇਂਜ ਖੋਲ੍ਹ ਰੱਖੀ ਹੈ, ਜਿੱਥੇ ਪੜ੍ਹੇ-ਲਿਖੇ ਕੰਪਿਊਟਰ ਐਕਸਪਰਟ ਮੁੰਡੇ ਰੱਖੇ ਹੋਏ ਹਨ। ਜਿਸ ਕਿਸੇ ਵੀ ਗੈਂਗਸਟਰ ਨੇ ਫਿਰੌਤੀ ਮੰਗਣ ਲਈ ਧਮਕੀ ਭਰਿਆ ਫੋਨ ਕਰਨਾ ਹੁੰਦਾ ਹੈ, ਇਹ ਪਹਿਲਾਂ ਇੱਥੋਂ ਵਿਦੇਸ਼ ਫੋਨ ਕਰਦੇ ਹਨ ਅਤੇ ਫਿਰ ਉਸ ਮੁੰਡੇ ਨੂੰ ਉਹ ਨੰਬਰ ਦਿੰਦੇ ਹਨ। ਉਹ ਮੁੰਡਾ ਉੱਥੋਂ ਕੰਪਿਊਟਰ ਦੀ ਮਦਦ ਨਾਲ ਕੋਈ ਵੀ ਨਵਾਂ ਵਿਦੇਸ਼ੀ ਨੰਬਰ ਤਿਆਰ ਕਰ ਕੇ ਉਸ ਵਿਅਕਤੀ ਨੂੰ ਫੋਨ ਕਰ ਕੇ ਲਾਈਨ ’ਤੇ ਲੈ ਲੈਂਦਾ ਹੈ, ਜਿਸ ਤੋਂ ਬਾਅਦ ਇਹ ਗੈਂਗਸਟਰ ਉਸ ਨਾਲ ਗੱਲ ਕਰ ਕੇ ਫੋਨ ਕੱਟ ਦਿੰਦਾ। ਪੁਲਸ ਦੇ ਸਾਈਬਰ ਕ੍ਰਾਈਮ ਸੈੱਲ ਕੋਲ ਸ਼ਿਕਾਇਤ ਹੁੰਦੀ ਤਾਂ ਉਨ੍ਹਾਂ ਫੋਨ ਨੰਬਰਾਂ ਦੀ ਨਾ ਤਾਂ ਕੋਈ ਸਾਈਬਰ ਕ੍ਰਾਈਮ ਡਿਟੇਲ ਕਢਵਾ ਸਕਦਾ ਨਾ ਲੋਕੇਸ਼ਨ ਅਤੇ ਨਾ ਹੀ ਫੋਨ ਦੇ ਈ. ਐੱਮ. ਆਈ. ਨੰਬਰ ਦੇ ਰਿਕਾਰਡ ਦਾ ਪਤਾ ਲੱਗਦਾ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


Harnek Seechewal

Content Editor

Related News