ਨਾਭਾ ਜੇਲ ਬ੍ਰੇਕ ਕਾਂਡ : ਗੈਂਗਸਟਰ ਸੁੱਖਾ ਭਿਖਾਰੀਵਾਲ ਦੁਬਈ ਤੋਂ ਗ੍ਰਿਫ਼ਤਾਰ ਕਰ ਕੇ ਨਵੀਂ ਦਿੱਲੀ ਲਿਆਂਦਾ

Friday, Jan 01, 2021 - 09:19 AM (IST)

ਨਾਭਾ ਜੇਲ ਬ੍ਰੇਕ ਕਾਂਡ : ਗੈਂਗਸਟਰ ਸੁੱਖਾ ਭਿਖਾਰੀਵਾਲ ਦੁਬਈ ਤੋਂ ਗ੍ਰਿਫ਼ਤਾਰ ਕਰ ਕੇ ਨਵੀਂ ਦਿੱਲੀ ਲਿਆਂਦਾ

ਨਾਭਾ (ਜੈਨ) : ਨਾਭਾ ਜੇਲ ਬ੍ਰੇਕ ਕਾਂਡ ਦੇ ਮੁੱਖ ਸਾਜ਼ਿਸ਼ ਕਰਤਾ ਤੇ ਖ਼ਤਰਨਾਕ ਗੈਂਗਸਟਰ ਸੁਖਮੀਤ ਸਿੰਘ ਉਰਫ਼ ਸੁੱਖਾ ਦੁਬਈ ਤੋਂ ਗ੍ਰਿਫ਼ਤਾਰ ਕਰ ਕੇ ਨਵੀਂ ਦਿੱਲੀ ਲਿਆਂਦਾ ਗਿਆ ਹੈ, ਜਿੱਥੇ ਸਪੈਸ਼ਲ ਸੈੱਲ ਦੇ ਅਧਿਕਾਰੀਆਂ ਵੱਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਗੈਂਗਸਟਰ ਸੁੱਖਾ ਭਿਖਾਰੀਵਾਲ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਸ ਖ਼ਿਲਾਫ਼ ਕੋਤਵਾਲੀ ਥਾਣੇ ’ਚ 27 ਨਵੰਬਰ 2016 ਨੂੰ ਵੱਖ-ਵੱਖ ਸੰਗੀਨ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੇ ਸ਼ਹੀਦ ਦੀ ਪਤਨੀ ਦੇ ਖਾਤੇ ’ਚ ਸਰਕਾਰ ਨੇ ਪਾਏ ਢਾਈ ਲੱਖ ਰੁਪਏ

ਜੇਲ ਬ੍ਰੇਕ ਕਾਂਡ ਜਾਂਚ ਕਮੇਟੀ ਦੇ ਸੀਨੀਅਰ ਪੁਲਸ ਅਧਿਕਾਰੀ ਅਤੇ ਏ. ਐੱਸ. ਆਈ. ਪੰਜਾਬ ਪੁਲਸ ਗੁਰਮੀਤ ਸਿੰਘ ਚੌਹਾਨ ਆਈ. ਪੀ. ਐੱਸ. ਨੇ ਸੰਪਰਕ ਕਰਨ ’ਤੇ ਸੁੱਖਾ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜੇਲ ’ਚੋਂ 27 ਨਵੰਬਰ, 2016 ਨੂੰ ਦਿਨ-ਦਿਹਾੜੇ ਫਾਇਰਿੰਗ ਕਰ ਕੇ ਗੈਂਗਸਟਰ ਵਿੱਕੀ ਗੌਂਡਰ, ਗੁਰਪ੍ਰੀਤ ਸਿੰਘ ਸੇਖੋਂ, ਕੁਲਪ੍ਰੀਤ (ਨੀਟਾ ਦਿਓਲ), ਅਮਨਦੀਪ ਢੋਂਡੀਆ, ਹਰਮਿੰਦਰ ਮਿੰਟੂ ਤੇ ਕਸ਼ਮੀਰਾ ਸਿੰਘ ਫਰਾਰ ਹੋ ਗਏ ਸਨ, ਜਿਨ੍ਹਾਂ ’ਚ ਅਜੇ ਤੱਕ ਕਸ਼ਮੀਰਾ ਸਿੰਘ ਪੁਲਸ ਪਕੜ ਤੋਂ ਦੂਰ ਹੈ, ਜਦੋਂ ਕਿ ਵਿੱਕੀ ਗੌਂਡਰ ਪੁਲਸ ਮੁਕਾਬਲੇ ’ਚ ਮਾਰਿਆ ਗਿਆ ਸੀ।

ਇਹ ਵੀ ਪੜ੍ਹੋ : ਕੈਪਟਨ ਦਾ ਨਵੇਂ ਸਾਲ 'ਤੇ ਪੰਜਾਬ ਵਾਸੀਆਂ ਨੂੰ ਤੋਹਫਾ, 'ਖਰੜ ਫਲਾਈਓਵਰ' ਦਾ ਕੀਤਾ ਉਦਘਾਟਨ

ਮਿੰਟੂ ਦੀ ਸੈਂਟਰਲ ਜੇਲ ’ਚ ਮੌਤ ਹੋ ਗਈ ਸੀ। ਰੋਮੀ ਹਾਂਗਕਾਂਗ ਨੂੰ ਪੰਜਾਬ ਲਿਆਉਣ ਲਈ ਪ੍ਰਕਿਰਿਆ ਚੱਲ ਰਹੀ ਹੈ, ਜਦੋਂ ਕਿ ਸੁਖਮੀਤ ਸਿੰਘ ਸੁੱਖਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਗੈਂਗਸਟਰ ਸੁਪਰੀਤ ਸਿੰਘ ਉਰਫ਼ ਹੈਰੀ ਚੱਠਾ ਦੀ ਗ੍ਰਿਫ਼ਤਾਰੀ ਹੋਣੀ ਰਹਿ ਗਈ ਹੈ। ਗੋਪੀ ਘਣਸ਼ਿਆਮਪੁਰੀਆ ਦੀ ਯੂ. ਪੀ. ’ਚ ਮੌਤ ਹੋ ਗਈ ਸੀ। ਪੁਲਸ ਅਧਿਕਾਰੀ ਚੌਹਾਨ ਨੇ ਦੱਸਿਆ ਕਿ ਗ੍ਰਿਫ਼ਤਾਰ ਗੈਂਗਸਟਰ ਸੁੱਖਾ ਦੇ ਆਈ. ਐੱਸ. ਆਈ. ਨਾਲ ਵੀ ਤਾਰ ਜੁੜੇ ਹੋਏ ਹਨ।

ਇਹ ਵੀ ਪੜ੍ਹੋ : ਪੰਜਾਬ ਦੀਆਂ ਨਹਿਰਾਂ ’ਚ 1 ਤੋਂ 8 ਜਨਵਰੀ ਤੱਕ ਪਾਣੀ ਛੱਡਣ ਦਾ ਪ੍ਰੋਗਰਾਮ ਜਾਰੀ

ਉਸ ਨੂੰ ਦਿੱਲੀ ਤੋਂ ਪੰਜਾਬ ਪੁਲਸ ਨਾਭਾ ਜੇਲ ਬ੍ਰੇਕ ਕਾਂਡ ’ਚ ਸ਼ਮੂਲੀਅਤ ਹੋਣ ਦੇ ਕੇਸ ਦੀ ਜਾਂਚ ਲਈ ਇੱਥੇ ਲੈ ਕੇ ਆਵੇਗੀ। ਇਸ ਪ੍ਰਕਿਰਿਆ ’ਚ 10-12 ਦਿਨ ਲੱਗ ਸਕਦੇ ਹਨ। ਦਿੱਲੀ ਪੁਲਸ ਦੀ ਤਫਤੀਸ਼ ਤੋਂ ਬਾਅਦ ਹੀ ਸੁੱਖਾ ਨੂੰ ਇੱਥੇ ਲਿਆਂਦਾ ਜਾਵੇਗਾ। ਜੇਲ ਬ੍ਰੇਕ ਕਾਂਡ ’ਚ ਇਹ 34ਵੀਂ ਗ੍ਰਿਫ਼ਤਾਰੀ ਹੈ। ਹੁਣ ਤੱਕ ਕਈ ਮੁਲਜ਼ਮਾਂ ਦੇ ਚਲਾਨ ਪੇਸ਼ ਹੋ ਚੁੱਕੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਰਾਏ
 


author

Babita

Content Editor

Related News