ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਕੀਤੀ ਜਾ ਰਹੀ ਹੈ ਗੈਂਗਸਟਰ ਸੁੱਖ ਭਿਖਾਰੀਵਾਲ ਕੋਲੋਂ ਪੁੱਛਗਿੱਛ

02/09/2021 2:15:55 PM

ਗੁਰਦਾਸਪੁਰ (ਹਰਮਨ) : ਪੂਰੇ ਪੰਜਾਬ ਦੇ ਵੱਖ-ਵੱਖ ਥਾਵਾਂ ’ਤੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਸੁੱਖ ਭਿਖਾਰੀਵਾਲ ਨੂੰ ਗੁਰਦਾਸਪੁਰ ਲਿਆ ਕੇ ਜਿਥੇ ਪੁਲਸ ਵੱਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਉਸ ਦੇ ਨਾਲ ਹੀ ਆਈ. ਬੀ. ਦੀ ਟੀਮ ਵੀ ਗੁਰਦਾਸਪੁਰ ਪਹੁੰਚੀ ਹੋਈ ਹੈ। ਇਸ ਹਾਈ ਪ੍ਰੋਫਾਈਲ ਗੈਂਗਸਟਰ ਕੋਲੋਂ ਪੁੱਛਗਿੱਛ ਕਰਨ ਦੇ ਮਾਮਲੇ ’ਚ ਪੁਲਸ ਵੱਲੋਂ ਹਰੇਕ ਕਦਮ ਫੂਕ-ਫੂਕ ਕੇ ਚੁੱਕਿਆ ਜਾ ਰਿਹਾ ਹੈ, ਜਿਸ ਅਧੀਨ ਸਭ ਤੋਂ ਪਹਿਲਾਂ ਇਸ ਗੈਂਗਸਟਰ ਨੂੰ ਰੱਖਣ ਲਈ ਸੁਰੱਖਿਆ ਪ੍ਰਬੰਧਾਂ ਦਾ ਮਾਮਲਾ ਪੁਲਸ ਲਈ ਵੱਡੀ ਚੁਣੌਤੀ ਤੋਂ ਘੱਟ ਨਹੀਂ ਹੈ। ਸੁੱਖ ਭਿਖਾਰੀਵਾਲ ਨੂੰ ਥਾਣਾ ਸਦਰ ਗੁਰਦਾਸਪੁਰ ’ਚ ਰੱਖਿਆ ਗਿਆ ਹੈ। ਸਾਰੇ ਥਾਣਿਆਂ ਦੀ ਪੁਲਸ ਥਾਣਾ ਸਦਰ ਗੁਰਦਾਸਪੁਰ ਵਿਚ ਆ ਕੇ ਹੀ ਉਸ ਕੋਲੋਂ ਪੁੱਛਗਿੱਛ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਸੁੱਖ ਭਿਖਾਰੀਵਾਲ ਦੇ ਖ਼ਿਲਾਫ਼ ਪੰਜਾਬ ’ਚ ਕਰੀਬ 11 ਪਰਚੇ ਦਰਜ ਹਨ। ਗੁਰਦਾਸਪੁਰ ਦੇ ਐੱਸ. ਪੀ. ਹਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਸੁੱਖ ਭਿਖਾਰੀਵਾਲ ਤੋਂ ਵੱਖ-ਵੱਖ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ‘ਕਿਸਾਨ ਨੇਤਾਵਾਂ ਦੇ ਵਸ ਤੋਂ ਬਾਹਰ ਹੋਈਆਂ ਕਈ ਗੱਲਾਂ, ਨਹੀਂ ਨਿਕਲ ਰਿਹਾ ਹੱਲ : ਸੋਮ ਪ੍ਰਕਾਸ਼’

ਉਨ੍ਹਾਂ ਕਿਹਾ ਕਿ ਪਹਿਲਾਂ ਉਸ ਕੋਲੋਂ ਸੂਬੇਦਾਰ ਅਤੇ ਉਸਦੇ ਸਾਥੀਆਂ ਦੇ ਕਤਲ ਬਾਰੇ ਪੁੱਛਗਿੱਛ ਕੀਤੀ ਗਈ ਹੈ, ਜਿਸ ਦੇ ਬਾਅਦ ਸ਼ਿਵ ਸੈਨਾ ਨੇਤਾ ’ਤੇ ਕਰਵਾਏ ਗਏ ਹਮਲੇ ਨਾਲ ਸਬੰਧਤ ਜਾਂਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੱਖ-ਵੱਖ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਉਨ੍ਹਾਂ ਨੂੰ ਪੰਜਾਬ ’ਚ ਹਥਿਆਰ ਕਿਸ ਵੱਲੋਂ ਅਤੇ ਕਿਥੋਂ ਸਪਲਾਈ ਹੁੰਦੇ ਸਨ। ਇਸ ਦੇ ਨਾਲ-ਨਾਲ ਹੀ ਇਹ ਵੀ ਪੁਛਿਆ ਜਾ ਰਿਹਾ ਹੈ ਕਿ ਵੱਖ-ਵੱਖ ਆਗੂਆਂ ਦੇ ਕਤਲ ਕਰਵਾਉਣ ਪਿੱਛੇ ਕਿਹੜੀਆਂ ਏਜੰਸੀਆਂ ਦਾ ਹੱਥ ਸੀ ਅਤੇ ਪੰਜਾਬ ਦੇ ਕਿਹੜੇ ਲੋਕ ਇਸ ’ਚ ਸ਼ਾਮਲ ਸਨ? ਇਸ ਦੇ ਨਾਲ ਹੀ ਗੈਂਗਸਟਰਾਂ ਦੇ ਅੱਤਵਾਦੀ ਕੁਨੈਕਸ਼ਨ ਦਾ ਪਤਾ ਲਾਉਣ ਲਈ ਆਈ. ਬੀ. ਦੀ ਟੀਮ ਵੀ ਗੁਰਦਾਸਪੁਰ ਪਹੁੰਚੀ ਹੈ, ਜਿਸ ’ਚ ਡੀ. ਐੱਸ. ਪੀ. ਪੱਧਰ ਦੇ ਅਧਿਕਾਰੀ ਸੁੱਖ ਭਿਖਾਰੀਵਾਲ ਕੋਲੋਂ ਪੁੱਛਗਿੱਛ ਕਰ ਰਹੇ ਹਨ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਗੁੰਡਾਗਰਦੀ ਦਾ ਨੰਗਾ ਨਾਚ, 60-70 ਵਿਅਕਤੀਆਂ ਨੇ ਕੀਤਾ ਡੇਅਰੀ 'ਤੇ ਹਮਲਾ, ਚਲਾਈਆਂ ਗੋਲ਼ੀਆਂ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


Anuradha

Content Editor

Related News