ਲਾਰੈਂਸ ਦੇ ਖਾਸਮ-ਖਾਸ ਗੈਂਗਸਟਰ ਸੰਪਤ ਨਹਿਰਾ ਅਤੇ ਕਾਲੀ ਸ਼ੂਟਰ ਦਾ ਵਧਿਆ ਪੁਲਸ ਰਿਮਾਂਡ

Saturday, Oct 01, 2022 - 01:28 PM (IST)

ਲਾਰੈਂਸ ਦੇ ਖਾਸਮ-ਖਾਸ ਗੈਂਗਸਟਰ ਸੰਪਤ ਨਹਿਰਾ ਅਤੇ ਕਾਲੀ ਸ਼ੂਟਰ ਦਾ ਵਧਿਆ ਪੁਲਸ ਰਿਮਾਂਡ

ਖਰੜ (ਜ. ਬ.) : ਗੈਂਗਸਟਰ ਸੰਪਤ ਨਹਿਰਾ ਅਤੇ ਕਾਲੀ ਸ਼ੂਟਰ ਨੂੰ ਸ਼ੁੱਕਰਵਾਰ ਖਰੜ ਸਦਰ ਪੁਲਸ ਵਲੋਂ ਇਕ ਫਿਲਮ ਪ੍ਰਡਿਊਸ਼ਰ ਮੋਹਿਤ ਬਨਵੈਤ ਤੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗਣ ਸੰਬੰਧੀ ਦਰਜ ਹੋਈ ਐੱਫ. ਆਈ. ਆਰ. ਦੇ ਮਾਮਲੇ ਵਿਚ ਗ੍ਰਿਫ਼ਤਾਰ ਕਰਕੇ ਪਹਿਲਾਂ ਮਿਲੇ 10 ਦਿਨਾਂ ਦੇ ਪੁਲਸ ਰਿਮਾਂਡ ਦੀ ਸਮਾਪਤੀ ਉਪਰੰਤ ਖਰੜ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਦੌਰਾਨ ਮਾਣਯੋਗ ਅਦਾਲਤ ਨੇ ਦੋਵਾਂ ਗੈਂਗਸਟਰਾਂ ਨੂੰ 4 ਦਿਨ ਦੇ ਹੋਰ ਪੁਲਸ ਰਿਮਾਂਡ ’ਤੇ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ।

ਇਹ ਵੀ ਪੜ੍ਹੋ : 13 ਸਾਲਾ ਬੱਚੀ ਨੇ ਦਿੱਤਾ ਬੱਚੇ ਨੂੰ ਜਨਮ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ

ਜ਼ਿਕਰਯੋਗ ਹੈ ਕਿ 26 ਅਗਸਤ ਨੂੰ ਮੋਹਿਤ ਬਨਵੈਤ, ਜੋ ਪ੍ਰਸਿੱਧ ਪੰਜਾਬੀ ਫਿਲਮ ‘ਨੀ ਮੈਂ ਸੱਸ ਕੁੱਟਣੀ’ ਦੇ ਪ੍ਰੋਡਿਊਸਰ ਵੀ ਹਨ, ਵਲੋਂ ਖਰੜ ਸਦਰ ਥਾਣੇ ਵਿਚ ਇਕ ਐੱਫ. ਆਈ. ਆਰ. ਦਰਜ ਕਰਵਾਈ ਗਈ ਸੀ। ਜਿਸ ਦੇ ਚੱਲਦੇ ਪੁਲਸ ਵਲੋਂ ਇਹ ਕਾਰਵਾਈ ਕੀਤੀ ਗਈ ਹੈ। 

ਇਹ ਵੀ ਪੜ੍ਹੋ : ਦੋ ਭਰਾਵਾਂ ਦੀ ਸ਼ਰਮਨਾਕ ਕਰਤੂਤ, ਵੱਡੇ ਨੇ ਬਣਾਈ ਕੁੜੀ ਦੀ ਵੀਡੀਓ, ਛੋਟੇ ਭਰਾ ਨੇ ਵੀ ਟੱਪ ਦਿੱਤੀਆਂ ਹੱਦਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News