ਗੈਂਗਸਟਰ ਸੰਪਤ ਨਹਿਰਾ ਨੂੰ ਪ੍ਰੋਡਕਸ਼ਨ ਵਾਰੰਟ ''ਤੇ ਲਿਆਈ ਡੇਰਾਬੱਸੀ ਪੁਲਸ
Wednesday, Oct 17, 2018 - 09:04 AM (IST)

ਚੰਡੀਗੜ੍ਹ : ਡੇਰਾਬੱਸੀ ਪੁਲਸ ਨੇ ਗੰਗਾਨਗਰ ਦੀ ਜੇਲ 'ਚੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦੇ ਗਏ ਨਾਮੀ ਗੈਂਗਸਟਰ ਸੰਪਤ ਨਹਿਰਾ ਨੂੰ ਬੀਤੇ ਦਿਨ ਅਦਾਲਤ 'ਚ ਪੇਸ਼ ਕੀਤਾ। ਫਿਲਹਾਲ ਅਦਾਲਤ ਵਲੋਂ ਸੰਪਤ ਨਹਿਰਾ ਨੂੰ 5 ਦਿਨਾਂ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਮਹਿੰਦਰ ਸਿੰਘ ਨੇ ਕਿਹਾ ਕਿ ਸੰਪਤ ਨਹਿਰਾ ਕੋਲੋਂ ਪੁੱਛਗਿੱਛ ਦੌਰਾਨ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਜ਼ਿਕਰਯੋਗ ਹ ਕਿ ਸੰਪਤ ਨਹਿਰਾ ਨੇ ਬਨੂੜ 'ਚ ਐੱਮ. ਸੀ. ਪਿੰਛੀ ਦਾ 16 ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਕਤਲ ਕਰਨ ਤੋਂ ਬਾਅਦ ਉਹ ਡੇਰਾਬੱਸੀ ਵਾਲੇ ਰਸਤੇ ਤੋਂ ਭੱਜ ਕੇ ਜਾ ਰਹੇ ਸਨ ਤਾਂ ਉਨ੍ਹਾਂ ਦੀ ਗੱਡੀ ਪੈਂਚਰ ਹੋ ਗਈ ਅਤੇ ਉਨ੍ਹਾਂ ਨੇ ਰਾਹ ਜਾਂਦੇ ਵਿਅਕਤੀ ਨੂੰ ਅਸਲਾ ਦਿਖਾ ਕੇ ਇਕ ਸਵਿੱਫਟ ਕਾਰ ਖੋਹ ਲਈ ਅਤੇ ਫਰਾਰ ਹੋ ਗਏ। ਗੱਡੀ ਖੋਹਣ ਅਤੇ ਅਸਲੇ ਦੇ ਮਾਮਲੇ 'ਚ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਪਰ ਸੰਪਤ ਨਹਿਰਾ ਦੇ ਫੜ੍ਹੇ ਜਾਣ 'ਤੇ ਇਹ ਮਾਮਲਾ ਸਾਫ ਹੋ ਗਿਆ, ਜਿਸ ਤਹਿਤ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਸੀ।