ਸਿਵਲ ਹਸਪਤਾਲ 'ਚੋਂ ਫ਼ਰਾਰ ਹੋਇਆ ਗੈਂਗਸਟਰ ਰਾਜੂ ਸ਼ੂਟਰ ਵੱਡੀ ਗਿਣਤੀ 'ਚ ਹਥਿਆਰਾਂ ਸਣੇ ਗ੍ਰਿਫ਼ਤਾਰ

Friday, Apr 26, 2024 - 06:25 PM (IST)

ਸਿਵਲ ਹਸਪਤਾਲ 'ਚੋਂ ਫ਼ਰਾਰ ਹੋਇਆ ਗੈਂਗਸਟਰ ਰਾਜੂ ਸ਼ੂਟਰ ਵੱਡੀ ਗਿਣਤੀ 'ਚ ਹਥਿਆਰਾਂ ਸਣੇ ਗ੍ਰਿਫ਼ਤਾਰ

ਤਰਨਤਾਰਨ (ਰਮਨ)- ਬੀਤੀ 17 ਅਪ੍ਰੈਲ ਦੀ ਦੇਰ ਰਾਤ ਫਿਲਮੀ ਅੰਦਾਜ਼ ’ਚ ਏ ਕੈਟਾਗਿਰੀ ਦੇ ਗੈਂਗਸਟਰ ਚਰਨਜੀਤ ਸਿੰਘ ਰਾਜੂ ਸ਼ੂਟਰ ਨੂੰ ਪੁਲਸ ਸੁਰੱਖਿਆ ਦੇ ਘੇਰੇ ’ਚੋਂ ਹਥਿਆਰਾਂ ਦੀ ਨੋਕ ਉੱਪਰ ਛੁਡਵਾ ਲਿਆ ਗਿਆ ਸੀ, ਜਿਸ ਤੋਂ ਬਾਅਦ ਪੁਲਸ ਵੱਲੋਂ ਵੱਖ-ਵੱਖ ਰਾਜਾਂ ’ਚ ਛਾਪੇਮਾਰੀ ਕੀਤੀ ਜਾ ਰਹੀ ਸੀ। ਫਰਾਰ ਗੈਂਗਸਟਰ ਰਾਜੂ ਨੂੰ ਏ. ਜੀ. ਟੀ. ਐੱਫ. ਅੰਮ੍ਰਿਤਸਰ ਬਾਰਡਰ ਰੇਂਜ ਦੇ ਡੀ. ਐੱਸ. ਪੀ. ਦੀ ਅਗਵਾਈ ਹੇਠ ਕੰਮ ਕਰ ਰਹੀ ਟੀਮ ਵੱਲੋਂ ਰਾਜੂ ਸ਼ੂਟਰ ਸਮੇਤ ਕੁੱਲ 11 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਪਾਸੋਂ ਰਿਵਾਲਵਰ, ਪਿਸਤੌਲ, ਰਾਈਫਲ ਅਤੇ ਜ਼ਿੰਦਾ ਰੌਂਦ ਬਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋ- ਮਜੀਠਾ 'ਚ ਵੱਡੀ ਵਾਰਦਾਤ, ਜਵਾਈ ਵਲੋਂ ਚਾਚੇ ਸਹੁਰੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਪ੍ਰਾਪਤ ਜਾਣਕਾਰੀ ਅਨੁਸਾਰ ਗੈਂਗਸਟਰ ਚਰਨਜੀਤ ਸਿੰਘ ਉਰਫ ਰਾਜੂ ਸ਼ੂਟਰ ਪੁੱਤਰ ਹੀਰਾ ਸਿੰਘ ਨਿਵਾਸੀ ਪਿੰਡ ਸੰਘਾ, ਜਿਸ ਵੱਲੋਂ ਬੀਤੇ ਸਾਲ ਸਟੇਟ ਬੈਂਕ ਆਫ ਇੰਡੀਆ ਦੀ ਪਿੰਡ ਢੋਟੀਆਂ ਵਿਖੇ ਸ਼ਾਖਾ ਨੂੰ ਲੁੱਟਣ ਦੌਰਾਨ ਇਕ ਪੁਲਸ ਕਰਮਚਾਰੀ ਨੂੰ ਗੋਲੀ ਵੀ ਮਾਰ ਦਿੱਤੀ ਗਈ ਸੀ। ਇਸ ਖਿਲਾਫ ਕਈ ਵੱਖ-ਵੱਖ ਲੁੱਟਾਂ-ਖੋਹਾਂ ਅਤੇ ਹੋਰ ਸੰਗੀਨ ਧਾਰਾਵਾਂ ਨਾਲ ਕਰੀਬ ਇਕ ਦਰਜਨ ਪਰਚੇ ਦਰਜ ਸਨ, ਜੋ ਪੁਲਸ ਨੂੰ ਲੋਡ਼ੀਂਦਾ ਸੀ। ਜ਼ਿਲਾ ਤਰਨਤਾਰਨ ਦੀ ਪੁਲਸ ਨੇ ਬੀਤੇ ਦਸੰਬਰ ਮਹੀਨੇ ’ਚ ਰਾਜੂ ਸ਼ੂਟਰ ਨੂੰ ਝਬਾਲ ਇਲਾਕੇ ’ਚੋਂ ਗ੍ਰਿਫਤਾਰ ਕਰ ਲਿਆ ਸੀ, ਇਸ ਦੌਰਾਨ ਲੱਤ ’ਚ ਪੁਲਸ ਦੀ ਗੋਲੀ ਲੱਗਣ ਨਾਲ ਉਹ ਜ਼ਖਮੀ ਵੀ ਹੋ ਗਿਆ ਸੀ। ਇਲਾਜ ਤੋਂ ਬਾਅਦ ਰਾਜੂ ਸ਼ੂਟਰ ਗੋਇੰਦਵਾਲ ਜੇਲ ’ਚ ਬੰਦ ਸੀ, ਜਿਸ ਦੀ ਲੱਤ ’ਚ ਪਾਈ ਗਈ ਰਾਡ ਨੂੰ ਸਰਜਰੀ ਕਰਦੇ ਹੋਏ ਕੱਢਣ ਸਬੰਧੀ ਸਿਵਲ ਹਸਪਤਾਲ ਤਰਨਤਾਰਨ ਵਿਖੇ ਬੀਤੀ 15 ਅਪ੍ਰੈਲ ਨੂੰ ਪੁਲਸ ਸੁਰੱਖਿਆ ’ਚ ਭਰਤੀ ਕਰਵਾਇਆ ਗਿਆ ਸੀ। ਸਿਵਲ ਹਸਪਤਾਲ ਦੀ ਦੂਜੀ ਮੰਜ਼ਿਲ ਦੇ ਪ੍ਰਾਈਵੇਟ ਕਮਰੇ ’ਚ ਦਾਖਲ ਰਾਜੂ ਸ਼ੂਟਰ ਨੂੰ ਇਕ ਸਾਜ਼ਿਸ਼ ਤਹਿਤ ਪਲਾਨ ਤਿਆਰ ਕਰ ਕੇ ਸੁਰੱਖਿਆ ਬਲਾਂ ਨੂੰ ਹਥਿਆਰਾਂ ਦੀ ਨੋਕ ਉੱਪਰ ਬੰਧਕ ਬਣਾਉਂਦੇ ਹੋਏ ਛੁਡਵਾ ਲਿਆ ਗਿਆ ਸੀ। ਇਸ ਸਬੰਧੀ ਏ. ਜੀ. ਟੀ. ਐੱਫ. ਬਾਰਡਰ ਰੇਂਜ ਦੇ ਡੀ. ਐੱਸ. ਪੀ. ਹਰਮਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਕਾਰਵਾਈ ਕਰਦੇ ਹੋਏ ਟੀਮ ਵੱਲੋਂ ਰਾਜੂ ਸ਼ੂਟਰ ਸਮੇਤ ਕੁੱਲ 11 ਮੁਲਜ਼ਮਾਂ ਨੂੰ 2 ਪਿਸਤੌਲ, ਇਕ ਰਿਵਾਲਵਰ, ਇਕ 12 ਬੋਰ ਰਾਈਫਲ ਅਤੇ 2 ਮੋਟਰਸਾਈਕਲਾਂ ਨੂੰ ਬਰਾਮਦ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਬਲਾਸਟ ਨਾਲ ਕੰਬ ਗਿਆ ਪੂਰਾ ਸ਼ਹਿਰ, ਜਾਂਚ 'ਚ ਜੁਟੀ ਪੁਲਸ (ਵੀਡੀਓ)

ਪ੍ਰਾਪਤ ਜਾਣਕਾਰੀ ਅਨੁਸਾਰ ਗ੍ਰਿਫਤਾਰ ਕੀਤੇ ਮੁਲਜ਼ਮਾਂ ’ਚ ਚਰਨਜੀਤ ਸਿੰਘ ਉਰਫ ਰਾਜੂ ਸ਼ੂਟਰ, ਗੁਲਾਬ ਸਿੰਘ ਉਰਫ ਗੁਲਾਬ ਪੁੱਤਰ ਕਰਮ ਸਿੰਘ ਵਾਸੀ ਪਿੰਡ ਬੱਚੜੇ, ਹੁਸਨਪ੍ਰੀਤ ਸਿੰਘ ਉਰਫ ਹਸਨ ਪੁੱਤਰ ਦਿਲਬਾਗ ਸਿੰਘ ਵਾਸੀ ਪਿੱਦੀ, ਅੰਮ੍ਰਿਤਪਾਲ ਸਿੰਘ ਉਰਫ ਚਿਡ਼ੀ ਪੁੱਤਰ ਸੁਖਦੇਵ ਸਿੰਘ ਵਾਸੀ ਮੁਹੱਲਾ ਜਸਵੰਤ ਸਿੰਘ ਤਰਨਤਾਰਨ, ਬਲਜਿੰਦਰ ਸਿੰਘ ਉਰਫ ਲੌਹਕਾ ਪੁੱਤਰ ਰਣਜੀਤ ਸਿੰਘ ਵਾਸੀ ਲੌਹਕਾ, ਬੋਬੀ ਪੁੱਤਰ ਸਤਪਾਲ ਸਿੰਘ ਵਾਸੀ ਸਰਾਏ ਜ਼ਿਲਾ ਅੰਮ੍ਰਿਤਸਰ, ਲਵਪ੍ਰੀਤ ਸਿੰਘ ਉਰਫ ਲਵ ਪੁੱਤਰ ਅਵਤਾਰ ਸਿੰਘ ਵਾਸੀ ਠੱਠੀਆਂ ਮਹੰਤਾਂ, ਅੰਮ੍ਰਿਤ ਪਾਲ ਸਿੰਘ ਉਰਫ ਸੰਦੀਪ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਠੱਠੀਆਂ ਮਹੰਤਾਂ, ਸਾਜਨ ਉਰਫ ਕਾਲੂ ਪੁੱਤਰ ਨਿਸ਼ਾਨ ਸਿੰਘ ਵਾਸੀ ਠੱਠੀਆਂ ਮਹੰਤਾ, ਸੁਖਚੈਨ ਸਿੰਘ ਉਰਫ ਮੋਗਲੀ ਪੁੱਤਰ ਜੋਗਿੰਦਰ ਸਿੰਘ ਵਾਸੀ ਜ਼ਿਲਾ ਮੁਕਤਸਰ ਅਤੇ ਹਰਮੀਤ ਸਿੰਘ ਉਰਫ ਗੰਜੂ ਪੁੱਤਰ ਜੋਗਿੰਦਰ ਸਿੰਘ ਵਾਸੀ ਜ਼ਿਲਾ ਮੁਕਤਸਰ ਸ਼ਾਮਿਲ ਹਨ, ਜਦੋਂਕਿ ਜੋਧਾ ਵਾਸੀ ਅਲਾਦੀਨਪੁਰ, ਤੇਜਵੀਰ ਸਿੰਘ ਵਾਸੀ ਅਲਾਦੀਨਪੁਰ, ਜਸ਼ਨ ਵਾਸੀ ਜੋਧਪੁਰ, ਦਵਿੰਦਰ ਸਿੰਘ ਉਰਫ ਕੈਪਟਨ ਵਾਸੀ ਮਾਨਾਂਵਾਲਾ ਜ਼ਿਲਾ ਅੰਮ੍ਰਿਤਸਰ ਦੀਗਰ ਸਤਾਰੀ ਲਈ ਪੁਲਸ ਵੱਲੋਂ ਛਾਪੇਮਾਰੀ ਜਾਰੀ ਹੈ।

ਇਸ ਸਬੰਧੀ ਏ. ਜੀ. ਟੀ. ਐੱਫ਼. ਬਾਰਡਰ ਰੇਂਜ ਦੇ ਡੀ. ਐੱਸ. ਪੀ. ਹਰਮਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਕਾਰਵਾਈ ਕਰਦੇ ਹੋਏ ਟੀਮ ਵੱਲੋਂ ਰਾਜੂ ਸ਼ੂਟਰ ਸਮੇਤ ਕੁੱਲ ਨੌ ਮੁਲਜ਼ਮਾਂ ਨੂੰ ਦੋ ਪਿਸਤੌਲ ਇੱਕ ਰਿਵਾਲਵਰ ਅਤੇ ਇੱਕ 12 ਬੋਰ ਰਾਈਫਲ ਅਤੇ ਦੋ ਮੋਟਰਸਾਈਕਲਾਂ ਨੂੰ ਬਰਾਮਦ ਕਰ ਲਿਆ ਗਿਆ ਹੈ। ਫਰਾਰ ਹੋਣ ਤੋਂ ਬਾਅਦ ਰਾਜੂ ਸ਼ੂਟਰ ਸ਼੍ਰੀਨਗਰ ਸਮੇਤ ਹੋਰ ਰਾਜਾਂ 'ਚ ਰਹਿ ਰਿਹਾ ਸੀ। ਪੁਲਸ ਵੱਲੋਂ ਇਸ ਕਾਰਵਾਈ ਨੂੰ ਅੰਜਾਮ ਦੇਣ ਵਿੱਚ ਕਾਫ਼ੀ ਮਿਹਨਤ ਕਰਨੀ ਪਈ ਹੈ।  ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਦੌਰਾਨ ਰਿਮਾਂਡ ਲੈਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਅਦਾਲਤ 'ਚ ਚੱਲ ਰਿਹਾ ਸੀ ਤਲਾਕ ਦਾ ਕੇਸ, ਪਤੀ ਨੇ ਸ਼ਰੇਆਮ ਪਤਨੀ ਨੂੰ ਰਸਤੇ 'ਚ ਘੇਰ ਕਰ 'ਤਾ ਸ਼ਰਮਨਾਕ ਕਾਰਾ

ਦੱਸ ਦੇਈਏ ਜ਼ਿਲ੍ਹਾ ਤਰਨ ਤਰਨ ਦੀ ਪੁਲਸ ਨੇ ਬੀਤੇ ਦਸੰਬਰ ਮਹੀਨੇ 'ਚ ਰਾਜੂ ਸ਼ੂਟਰ ਨੂੰ ਝਬਾਲ ਇਲਾਕੇ 'ਚੋਂ ਗ੍ਰਿਫ਼ਤਾਰ ਕਰ ਲਿਆ ਸੀ। ਇਸ ਦੌਰਾਨ ਲੱਤ ਚ ਪੁਲਸ ਦੀ ਗੋਲੀ ਲੱਗਣ ਨਾਲ ਉਹ ਜ਼ਖ਼ਮੀ ਵੀ ਹੋ ਗਿਆ ਸੀ। ਇਲਾਜ ਤੋਂ ਬਾਅਦ ਰਾਜੂ ਸ਼ੂਟਰ ਗੋਇੰਦਵਾਲ ਜੇਲ੍ਹ ਵਿੱਚ ਬੰਦ ਸੀ ਜਿਸ ਦੀ ਲੱਤ ਵਿੱਚ ਪਾਈ ਗਈ ਰਾਡ ਨੂੰ ਸਰਜਰੀ ਕਰਦੇ ਹੋਏ ਕੱਢਣ ਸਬੰਧੀ ਸਿਵਲ ਹਸਪਤਾਲ ਤਰਨਤਾਰਨ ਵਿਖੇ ਬੀਤੀ 15 ਅਪ੍ਰੈਲ ਨੂੰ ਪੁਲਸ ਸੁਰੱਖਿਆ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਸਿਵਲ ਹਸਪਤਾਲ ਦੀ ਦੂਸਰੀ ਮੰਜ਼ਿਲ  ਦੇ ਪ੍ਰਾਈਵੇਟ ਕਮਰੇ ਵਿੱਚ ਦਾਖ਼ਲ ਰਾਜੂ ਸ਼ੂਟਰ ਨੂੰ ਇੱਕ ਸਾਜ਼ਿਸ਼ ਦੇ ਤਹਿਤ ਪਲਾਨ ਤਿਆਰ ਕਰ ਸੁਰੱਖਿਆ ਬਲਾਂ ਨੂੰ ਹਥਿਆਰਾਂ ਦੀ ਨੋਕ ਉੱਪਰ ਬੰਧਕ ਬਣਾਉਂਦੇ ਹੋਏ ਛੁੜਵਾ ਲਿਆ ਗਿਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News