ਫਰਜ਼ੀ ਪਾਸਪੋਰਟਾਂ ਰਾਹੀਂ ਵਿਦੇਸ਼ ਭੱਜੇ ਗੈਂਗਸਟਰਾਂ ’ਤੇ ਵੱਡੀ ਕਾਰਵਾਈ, ਮਦਦਗਾਰਾਂ ਦੀ ਆਵੇਗੀ ਸ਼ਾਮਤ
Friday, Dec 23, 2022 - 06:39 PM (IST)
ਚੰਡੀਗੜ੍ਹ : ਪੰਜਾਬ ਪੁਲਸ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੇ ਫਰਜ਼ੀ ਦਸਤਾਵੇਜ਼ਾਂ ਰਾਹੀਂ ਪਾਸਪੋਰਟ ਬਣਾ ਕੇ ਵਿਦੇਸ਼ ਭੱਜਣ ਵਾਲੇ ਅੱਠ ਗੈਂਗਸਟਰਾਂ ਖ਼ਿਲਾਫ ਕੇਸ ਦਰਜ ਕੀਤਾ ਹੈ। ਇਸ ਦੇ ਨਾਲ ਹੀ ਗੈਂਗਸਟਰਾਂ ਦੇ ਵਿਦੇਸ਼ ਭੱਜਣ ਵਿਚ ਉਨ੍ਹਾਂ ਦੀ ਮਦਦ ਕਰਨ ਵਾਲੇ ਮਦਦਗਾਰਾਂ ’ਤੇ ਵੀ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਇਸ ਗੱਲ ਦਾ ਪਤਾ ਲਗਾਉਣਗੀਆਂ ਕਿ ਫਰਜ਼ੀ ਦਸਤਾਵੇਜ਼ਾਂ ਰਾਹੀਂ ਪਾਸਪੋਰਟ ਬਨਾਉਣ ਵਿਚ ਕਿਸ ਕਿਸ ਵਿਭਾਗ ਦੇ ਕਰਮਚਾਰੀ ਸ਼ਾਮਲ ਸਨ। ਇਹ ਟੀਮਾਂ ਪਾਸਪੋਰਟ ਦਸਤਾਵੇਜ਼ ਖੰਘਾਲਣਗੀਆਂ। ਇਸ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਐੱਸ. ਐੱਸ. ਓ. ਸੀ. ਨੇ ਜਿਨ੍ਹਾਂ ਅੱਠ ਗੈਂਗਸਟਰਾਂ ’ਤੇ ਕੇਸ ਦਰਜ ਕੀਤਾ ਹੈ, ਉਨ੍ਹਾਂ ਵਿਚ ਅੱਤਵਾਦੀ ਲਖਵੀਰ ਸਿੰਘ ਲੰਡਾ ਦਾ ਸਾਥੀ ਗੁਰਦਾਸਪੁਰ ਦੇ ਚੱਠਾ ਪਿੰਡ ਦਾ ਸੁਪ੍ਰੀਤ ਸਿੰਘ ਉਰਫ ਹੈਰੀ ਚੱਠਾ, ਗੁਰਦਾਸਪੁਰ ਦਾ ਹੀ ਪਵਿੱਤਰ ਸਿੰਘ, ਤਰਨਤਾਰਨ ਦੇ ਹਵੇਲੀਆਂ ਪਿੰਡ ਦਾ ਗੁਰਜੰਟ ਸਿੰਘ ਭੋਲੂ, ਭੁੱਚਰ ਪਿੰਡ ਦਾ ਰਛਪਾਲ ਸਿੰਘ ਦਾਣਾ, ਡਿਆਲ ਪਿੰਡ ਦਾ ਕੇਂਦਰਬੀਰ ਸਿੰਘ ਸੰਨੀ, ਚੰਬਲ ਪਿੰਡ ਦਾ ਮਨਪ੍ਰੀਤ ਸਿੰਘ ਮੰਨਾ, ਗੁਰਦੇਵ ਸਿੰਘ ਜੈਮਲ ਅਤੇ ਪੱਟੀ ਦਾ ਬਰਿੰਦਰ ਸਿੰਘ ਰਾਊ ਸ਼ਾਮਲ ਹੈ।
ਇਹ ਵੀ ਪੜ੍ਹੋ : 11 ਲੱਖ ਪੰਜਾਬੀਆਂ ’ਤੇ ਮੰਡਰਾ ਰਿਹਾ ਵੱਡਾ ਖ਼ਤਰਾ, ਹੈਰਾਨ ਕਰ ਦੇਵੇਗੀ ਇਹ ਰਿਪੋਰਟ
ਜ਼ਿਆਦਾਤਰ ’ਤੇ ਫਿਰੌਤੀ ਵਸੂਲਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਦਰਜ ਹਨ। ਐੱਸ. ਐੱਸ. ਓ. ਸੀ,. ਦੇ ਕੋਲ ਸੂਚਨਾ ਹੈ ਕਿ ਪਾਸਪੋਰਟ ਦਫਤਰ, ਸੇਵਾ ਕੇਂਦਰ ਦੇ ਕਰਮਚਾਰੀਆਂ ਤੋਂ ਇਲਾਵਾ ਪੁਲਸ ਦੇ ਕੁਝ ਲੋਕ ਵੀ ਫਰਜ਼ੀ ਪਾਸਪੋਰਟ ਬਨਾਉਣ ਵਿਚ ਮੁਲ਼ਜ਼ਮਾਂ ਦੀ ਮਦਦ ਕਰ ਰਹੇ ਸਨ। ਹੁਣ ਟੀਮਾਂ ਇਨ੍ਹਾਂ ਸਭ ਦੀ ਗ੍ਰਿਫ਼ਤਾਰੀ ਵਿਚ ਲੱਗ ਗਈਆਂ ਹਨ।
ਇਹ ਵੀ ਪੜ੍ਹੋ : ਨਾਬਾਲਗ ਕੁੜੀ ਨੇ ਵੱਡਾ ਜਿਗਰਾ ਕਰਕੇ ਖੋਲ੍ਹੀ ਸਕੇ ਭਰਾਵਾਂ ਦੀ ਪੋਲ, ਸਾਹਮਣੇ ਲਿਆਂਦੀ ਸ਼ਰਮਨਾਕ ਕਰਤੂਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।