ਗੈਂਗਸਟਰ ਪੰਚਮ ਨੂਰ ਸਾਥੀ ਸਣੇ ਮੁੰਬਈ ਦੇ ਹੋਟਲ ''ਚੋਂ ਗ੍ਰਿਫ਼ਤਾਰ, ਦੇ ਚੁੱਕੇ ਨੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ
Wednesday, Oct 18, 2023 - 07:01 PM (IST)
ਜਲੰਧਰ (ਸੋਨੂੰ, ਸੁਧੀਰ)- ਜਲੰਧਰ ਪੁਲਸ ਨੇ ਮੁੰਬਈ ਤੋਂ ਗੈਂਗਸਟਰ ਪੰਚਮ ਨੂੰ ਸਾਥੀ ਸਮੇਤ ਅੱਜ ਸਵੇਰੇ ਇਕ ਹੋਟਲ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦਈਏ ਕਿ 'ਆਪ' ਨੇਤਾ ਦੇ ਫਲੈਟ 'ਚ ਗੋਲੀਬਾਰੀ ਦੇ ਮਾਮਲੇ 'ਚ ਨਾਮਜ਼ਦ ਗੈਂਗਸਟਰ ਪੰਚਮ ਨੂਰ ਨੂੰ ਕਮਿਸ਼ਨਰ ਪੁਲਸ ਦੀ ਸੀ. ਆਈ. ਏ. ਸਟਾਫ਼ ਟੀਮ ਨੇ ਬੁੱਧਵਾਰ ਸਵੇਰੇ ਮੁੰਬਈ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪੰਚਮ ਦੇ ਨਾਲ ਇਕ ਹੋਰ ਸਾਥੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਡੀ. ਸੀ. ਪੀ. ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਮੁਕੱਦਮਾ 307 ਵਿੱਚ ਨਾਮਜ਼ਦ ਮੁਲਜ਼ਮ ਗੈਂਗਸਟਰ ਨੂੰ ਬੁੱਧਵਾਰ ਸਵੇਰੇ ਪੁਲਸ ਨੇ ਮੁੰਬਈ ਪੁਲਸ ਦੇ ਸਹਿਯੋਗ ਨਾਲ ਇਕ ਆਪਰੇਸ਼ਨ ਕਰਕੇ ਗ੍ਰਿਫ਼ਤਾਰ ਕੀਤਾ ਹੈ। ਗੈਂਗਸਟਰ ਖ਼ਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਮਿਲੀ ਜਾਣਕਾਰੀ ਮੁਤਾਬਕ ਖ਼ਾਸ ਤੌਰ 'ਤੇ ਸੂਚਨਾ ਦੇ ਆਧਾਰ 'ਤੇ ਮੁੰਬਈ ਅਪਰਾਧ ਸ਼ਾਖਆ ਦੇ ਅਧਿਕਾਰੀਆਂ ਨੇ ਕੁਰਲਾ ਖੇਤਰ ਦੇ ਵਿਨੋਬਾ ਭਾਵੇਂ ਨਗਰ ਵਿਚ ਜਾਲ ਵਿਛਾਇਆ ਗਿਆ ਅਤੇ ਦੋ ਵਿਅਕਤੀਆਂ ਦੀ ਪਛਾਣ ਪੰਚਮ ਨੂਰ ਸਿੰਘ ਅਤੇ ਹਿਮਾਂਸ਼ੂ ਮਾਤਾ ਵਜੋਂ ਹੋਈ, ਨੂੰ ਇਕ ਹੋਟਲ ਵਿਚੋਂ ਗ੍ਰਿਫ਼ਤਾਰ ਕੀਤੇ।
ਇਹ ਵੀ ਪੜ੍ਹੋ: ਢਿੱਲੋਂ ਬ੍ਰਦਰਜ਼ ਖ਼ੁਦਕੁਸ਼ੀ ਮਾਮਲਾ: ਮੁਅੱਤਲ SHO ਨਵਦੀਪ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ, ਪਰਿਵਾਰ ਦਾ ਅਹਿਮ ਐਲਾਨ
ਮੁਕੱਦਮਾ ਨੰਬਰ 210/23 ਮੁਕੱਦਮਾ ਨੰਬਰ 307, 365, 323, 148, 149, 120B ਆਈ. ਪੀ. ਸੀ., 25 ਅਸਲਾ ਐਕਟ ਮੁਕੱਦਮਾ ਨੰਬਰ 6, ਜਲੰਧਰ ਦੀ ਤਫ਼ਤੀਸ਼ ਦੌਰਾਨ ਦੋਸ਼ੀ ਪੰਚਮ ਨੂਰ ਸਿੰਘ, ਵਾਸੀ ਐੱਚ. ਐੱਨ. ਐੱਲ. 218, ਥਾਣਾ ਮੁਹੱਲਾ, ਜਲੰਧਰ ਅਤੇ ਹਿਮਾਂਸ਼ੂ ਉਰਫ਼ ਮੱਟਾ ਨੂੰ ਅੱਜ ਸਵੇਰੇ ਕਮਿਸ਼ਨਰੇਟ ਜਲੰਧਰ ਮੁੰਬਈ ਪੁਲਸ ਦੀ ਸੀ. ਆਈ. ਏ. ਟੀਮ ਦੇ ਸਾਂਝੇ ਆਪ੍ਰੇਸ਼ਨ ਦੁਆਰਾ ਮੁੰਬਈ ਦੇ ਕੁਰਲਾ ਇਲਾਕੇ ਦੇ ਹੋਟਲ ਕਾਮਰਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਸੀ. ਆਈ. ਏ. ਟੀਮ ਦੀ ਅਗਵਾਈ ਏ. ਐੱਸ. ਆਈ. ਗੁਰਵਿੰਦਰ ਸਿੰਘ ਅਤੇ ਐੱਚ. ਸੀ. ਅਮਿਤ ਕੁਮਾਰ ਕਰ ਰਹੇ ਸਨ। ਇਸ ਸਾਰੀ ਕਾਰਵਾਈ ਦੀ ਨਿਗਰਾਨੀ ਡੀ. ਸੀ. ਪੀ. ਇਨਵੈਸਟੀਗੇਸ਼ਨ ਹਰਵਿੰਦਰ ਸਿੰਘ ਵਿਰਕ ਨੇ ਕੀਤੀ। ਇੰਸ.ਪ੍ਰ. ਅਜਾਇਬ ਸਿੰਘ ਐੱਸ. ਐੱਚ. ਓ. ਥਾਣਾ ਡਿਵੀਜ਼ਨ ਨੰਬਰ 6 ਅਤੇ ਐੱਸ. ਆਈ. ਬਲਜੀਤ ਸਿੰਘ ਨੂੰ ਵੀ ਅਗਲੇਰੀ ਜਾਂਚ ਲਈ ਮੁੰਬਈ ਰਵਾਨਾ ਕਰ ਦਿੱਤਾ ਗਿਆ ਹੈ। ਮੁੱਢਲੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਹਾਰਡ ਕੋਰ ਗੈਂਗਸਟਰ ਪੰਚਮ ਨੂਰ ਵਿਰੁੱਧ 15 ਤੋਂ ਵੱਧ ਘਿਨਾਉਣੇ ਅਪਰਾਧਾਂ ਦੇ ਕੇਸ ਦਰਜ ਹਨ।
ਇਹ ਵੀ ਪੜ੍ਹੋ: ਤਾਂਤਰਿਕ ਦੀ ਕਰਤੂਤ ਨੇ ਉਡਾਏ ਪਰਿਵਾਰ ਦੇ ਹੋਸ਼, ਕੁੜੀ ਨਾਲ 3 ਮਹੀਨੇ ਟੱਪੀਆਂ ਹੱਦਾਂ ਤੇ ਖਿੱਚੀਆਂ ਅਸ਼ਲੀਲ ਤਸਵੀਰਾਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ