ਲਾਵਾਰਿਸ ਹਾਲਾਤ ''ਚ ਐਂਬੂਲੈਂਸ ਮਿਲਣ ਤੋਂ ਬਾਅਦ ਰੂਪਨਗਰ ਪੁੱਜੀ ਯੂ. ਪੀ. ਦੀ SIT ਦੀ ਟੀਮ

04/05/2021 11:55:11 AM

ਰੂਪਨਗਰ (ਸੱਜਣ ਸੈਣੀ)-  ਮੁਖ਼ਤਾਰ ਅੰਸਾਰੀ ਦੇ ਮਾਮਲੇ ਨੂੰ ਲੈ ਕੇ ਦੇਰ ਰਾਤ ਲਾਵਾਰਿਸ਼ ਹਾਲਤ ਵਿਚ  ਰੂਪਨਗਰ ਤੋਂ ਐਂਬੂਲੈਂਸ ਬਰਾਮਦ ਕੀਤੀ ਗਈ ਸੀ। ਇਸੇ ਨੂੰ ਲੈ ਕੇ ਹੁਣ ਯੂ. ਪੀ. ਦੇ ਜ਼ਿਲ੍ਹਾ ਬਾਰਾਬਾਂਕੀ ਦੀ ਐੱਸ. ਆਈ. ਟੀ. ਦੀ ਟੀਮ ਰੂਪਨਗਰ ਦੇ ਥਾਣਾ ਸਦਰ ਵਿਖੇ ਪਹੁੰਚੀ ਅਤੇ ਉਸ ਵੱਲੋਂ ਐਂਬੂਲੈਂਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਐਂਬੂਲੈਂਸ ਦਾ ਚੈਸੀ ਨੰਬਰ ਇੰਜਣ ਨੰਬਰ ਖੰਘਾਲਿਆ ਜਾ ਰਿਹਾ ਹੈ ਕਿ ਆਖ਼ਿਰ ਇਹ ਕਿੱਥੋਂ ਅਤੇ ਕਿਸ ਦੇ ਨਾਮ ਉਤੇ ਰਜਿਸਟਰਡ ਹੈ । 

ਇਹ ਵੀ ਪੜ੍ਹੋ :  ਕੋਰੋਨਾ ਟੀਕਾਕਰਨ ਸਬੰਧੀ ਜਲੰਧਰ ਪ੍ਰਸ਼ਾਸਨ ਦਾ ਅਹਿਮ ਫੈਸਲਾ, ਆਸ਼ਾ ਵਰਕਰਾਂ ਨੂੰ ਮਿਲੇਗਾ ਇਨਾਮ

PunjabKesari

ਜ਼ਿਕਰਯੋਗ ਹੈ ਕਿ ਇਹ ਉਹੀ ਐਂਬੂਲੈਂਸ ਹੈ, ਜਿਸ ਨੂੰ 31 ਮਾਰਚ ਨੂੰ ਬਾਹੁਬਲੀ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਰੂਪਨਗਰ ਜੇਲ੍ਹ ਤੋਂ ਮੁਹਾਲੀ ਅਦਾਲਤ ਵਿਚ ਪੇਸ਼ੀ ਦੇ ਲਈ ਵਰਤਿਆ ਗਿਆ ਸੀ। ਜਿਸ ਦੇ ਬਾਅਦ ਇਹ ਐਂਬੂਲੈਂਸ ਵਿਵਾਦਾਂ ਦੇ ਵਿੱਚ ਆਈ ਸੀ ਅਤੇ ਬੀਤੀ ਰਾਤ ਰੋਪੜ ਨੰਗਲ-ਊਨਾ ਮਾਰਗ ਉਤੇ ਪਿੰਡ ਖੁਆਸਪੁਰਾ ਦੇ ਨਜ਼ਦੀਕ ਇਕ ਢਾਬੇ ਨਾਨਕ ਢਾਬੇ ਦੇ ਸਾਹਮਣੇ ਤੋਂ ਲਾਵਾਰਿਸ ਹਾਲਤ ਵਿੱਚ ਇਹ ਐਂਬੂਲੈਂਸ ਖੜ੍ਹੀ ਮਿਲੀ , ਜਿਸ ਦੇ ਬਾਅਦ ਦੇਰ ਰਾਤ ਪੁਲਸ ਵੱਲੋਂ ਐਂਬੂਲੈਂਸ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਦੀ ਗੱਲ ਕਹੀ ਸੀ। 

ਇਹ ਵੀ ਪੜ੍ਹੋ :  ਦੁਖਦਾਇਕ ਖ਼ਬਰ: ਦਿੱਲੀ ਅੰਦੋਲਨ ਤੋਂ ਪਰਤੇ ਨਵਾਂਸ਼ਹਿਰ ਦੇ ਕਿਸਾਨ ਕੇਵਲ ਸਿੰਘ ਦੀ ਹੋਈ ਮੌਤ

PunjabKesari

ਮੀਡੀਆ ਦੀਆਂ ਰਿਪੋਰਟਾਂ ਤੋਂ ਬਾਅਦ ਹੁਣ ਯੂ. ਪੀ. ਦੇ ਜ਼ਿਲ੍ਹਾ ਬਾਰਾਬਾਂਕੀ ਤੋਂ ਐੱਸ. ਟੀ. ਆਈ. ਦੀ ਟੀਮ ਜਾਂਚ ਲਈ ਥਾਣਾ ਸਦਰ ਵਿਖੇ ਪਹੁੰਚੀ ਅਤੇ ਡੂੰਘਾਈ ਨਾਲ ਐਂਬੂਲੈਂਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਐਂਬੂਲੈਂਸ ਦਾ ਚੈਸੀ ਨੰਬਰ ਇੰਜਣ ਨੰਬਰ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖ਼ਿਰ ਇਹ ਕਿੱਥੋਂ ਅਤੇ ਕਿਸ ਦੇ ਨਾਮ ਉਤੇ ਰਜਿਸਟਰਡ ਹੈ।

ਇਹ ਵੀ ਪੜ੍ਹੋ : ਸ਼ੱਕੀ ਹਾਲਾਤ ’ਚ 7ਵੀਂ ’ਚ ਪੜ੍ਹਦੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ, ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ

PunjabKesari

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News