ਫਰੀਦਕੋਟ ਪੁਲਸ ਦੇ ਹੱਥ ਲੱਗੀ ਵੱਡੀ ਸਫਲਤਾ, ਗੈਂਗਸਟਰ ਕਾਲਾ ਸੇਖੋਂ ਸਾਥੀਆਂ ਸਮੇਤ ਗ੍ਰਿਫਤਾਰ

10/27/2017 4:06:26 PM


ਫਰੀਦਕੋਟ (ਜਗਤਾਰ)- ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਨ ਵਾਲੇ ਗੈਂਗਸਟਰ ਕਾਲਾ ਸ਼ੇਖੋਂ ਨੂੰ ਉਸਦੇ ਸਾਥੀਆਂ ਸਮੇਤ ਕਾਬੂ ਕਰਕੇ ਫਰੀਦਕੋਟ ਦੀ ਪੁਲਸ ਨੇ ਵੱਡੀ ਸਫਲਤਾ ਹਾਸਿਲ ਕੀਤੀ ਹੈ, ਜਦਕਿ ਇਸ ਮੌਕੇ ਉਨ੍ਹਾਂ ਦਾ ਇਕ ਸਾਥੀ ਫਰਾਰ ਹੋਣ 'ਚ ਕਾਮਯਾਬ ਹੋ ਗਿਆ।

PunjabKesari

ਫਰੀਦਕੋਟ ਦੇ ਐੱਸ. ਪੀ. ਸੇਵਾ ਸਿੰਘ ਮਲਹੀ ਨੇ ਪ੍ਰੈਸ ਕਾਂਨਫਰਸ ਦੌਰਾਨ ਜਾਣਕਾਰੀ ਦਿੰਦਿਆਂ ਕਿਹਾ ਕਿ ਕਾਲਾ ਸੇਖੋਂ ਗੈਂਗਸਟਰ ਕਾਕਾ ਨੇਪਾਲੀ ਗੈਂਗ ਨਾਲ ਸਬੰਧਤ ਹੈ, ਜੋ ਕਿਸੇ ਥਾਂ 'ਤੇ ਵੱਡਾ ਡਾਕਾ ਮਾਰਨ ਦੀ ਤਿਆਰੀ 'ਚ ਸਨ। ਉਕਤ ਦੋਸ਼ੀ 'ਤੇ ਪਹਿਲਾਂ ਤੋਂ ਹੀ 10 ਮਾਮਲੇ ਦਰਜ ਹਨ ਅਤੇ ਇਹ ਡੇਢ ਮਹੀਨੇ ਪਹਿਲਾਂ ਹੀ ਜੇਲ ਤੋਂ ਜ਼ਮਾਨਤ 'ਤੇ ਬਾਹਰ ਆਇਆ ਸੀ। ਪੁਲਸ ਇਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਦੀ ਮੰਗ ਕਰ ਸਕਦੀ ਹੈ।

 


Related News