ਗੈਂਗਸਟਰ ਕਾਲਾ ਜਠੇੜੀ ਸਖ਼ਤ ਸੁਰੱਖਿਆ ਹੇਠ ਅਬੋਹਰ ਦੀ ਅਦਾਲਤ ਪੇਸ਼, ਪੂਰਾ ਇਲਾਕਾ ਪੁਲਸ ਛਾਉਣੀ ’ਚ ਤਬਦੀਲ

Monday, Jan 09, 2023 - 06:41 PM (IST)

ਗੈਂਗਸਟਰ ਕਾਲਾ ਜਠੇੜੀ ਸਖ਼ਤ ਸੁਰੱਖਿਆ ਹੇਠ ਅਬੋਹਰ ਦੀ ਅਦਾਲਤ ਪੇਸ਼, ਪੂਰਾ ਇਲਾਕਾ ਪੁਲਸ ਛਾਉਣੀ ’ਚ ਤਬਦੀਲ

ਅਬੋਹਰ (ਸੁਨੀਲ ਨਾਗਪਾਲ) : ਹਰਿਆਣਾ ਦੇ ਗੈਂਗਸਟਰ ਸੰਦੀਪ ਸਿੰਘ ਉਰਫ਼ ਕਾਲਾ ਜਠੇੜੀ ਨੂੰ 2019 'ਚ ਜ਼ਿਮੀਦਾਰ 'ਤੇ ਹਮਲਾ ਕਰਨ ਦੇ ਮਾਮਲੇ 'ਚ ਅੱਜ ਅਬੋਹਰ ਪੁਲਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ 'ਚ ਪੇਸ਼ ਕੀਤਾ ਗਿਆ। ਜਾਣਕਾਰੀ ਮੁਤਾਬਕ ਅਬੋਹਰ ਪੁਲਸ ਗੈਂਗਸਟਰ ਕਾਲਾ ਜਠੇੜੀ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਪੰਜਾਬ ਲੈ ਕੇ ਆਈ ਤੇ ਜੱਜ ਅਰਜੁਨ ਸਿੰਘ ਦੀ ਅਦਾਲਤ 'ਚ ਪੇਸ਼ ਕੀਤਾ। ਜਿੱਥੇ ਮਾਣਯੋਗ ਅਦਾਲਤ ਨੇ ਸੁਣਵਾਈ ਕਰਦਿਆਂ ਅਬੋਹਰ ਪੁਲਸ ਨੂੰ ਗੈਂਗਸਟਰ ਜਠੇੜੀ ਦਾ 4 ਦਿਨਾਂ ਦਾ ਪੁਲਸ ਰਿਮਾਂਡ ਦੇ ਦਿੱਤਾ ਹੈ।

ਇਹ ਵੀ ਪੜ੍ਹੋ- ਫਿਰੋਜ਼ਪੁਰ ਤੋਂ ਵੱਡੀ ਖ਼ਬਰ, ਫ਼ੌਜੀ ਅਫ਼ਸਰ ਨੇ ਪਤਨੀ ਦੇ ਕਤਲ ਮਗਰੋਂ ਕੀਤੀ ਖ਼ੁਦਕੁਸ਼ੀ

ਦੱਸਣਯੋਗ ਹੈ ਕਿ ਭਾਰੀ ਪੁਲਸ ਸੁਰੱਖਿਆ 'ਚ ਗੈਂਗਸਟਰ ਕਾਲਾ ਜਠੇੜੀ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਪੂਰਾ ਇਲਾਕਾ ਪੁਲਸ ਛਾਉਣੀ 'ਚ ਤਬਦੀਲ ਕੀਤਾ ਗਿਆ ਸੀ ਤੇ ਉਸ ਨੂੰ ਬੁਲੇਟ ਪਰੂਫ਼ ਗੱਡੀ 'ਚ ਲਿਆਂਦਾ ਗਿਆ। ਜ਼ਿਕਰਯੋਗ ਹੈ ਕਿ ਗੈਂਗਸਟਰ ਕਾਲਾ ਸਿੰਘ ਜਠੇੜੀ ਬਿਸ਼ਨੋਈ ਗੈਂਗ ਦਾ ਮੈਂਬਰ ਹੈ ਤੇ ਲਾਰੈਂਸ ਦਾ ਖ਼ਾਸਮ-ਖ਼ਾਸ ਹੈ। ਜਠੇੜੀ ਹਰਿਆਣਾ ਦੇ ਸੋਨੀਪਤ ਦਾ ਰਹਿਣ ਵਾਲਾ ਹੈ। 2019 'ਚ ਇਸ ਨੇ ਅਬੋਹਰ ਦੇ ਪਿੰਡ ਖਾਟਵਾਂ ਦੇ ਜ਼ਿਮੀਦਾਰ 'ਤੇ ਹਮਲਾ ਕੀਤਾ ਸੀ, ਜਿਸ ਦੇ ਚੱਲਦਿਆਂ ਸਥਾਨਕ ਥਾਣਾ ਪੁਲਸ ਵੱਲੋਂ ਕਾਲਾ ਜਠੇਡੀ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 307 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ- ਸੁਨਾਮ ਤੋਂ ਵੱਡੀ ਖ਼ਬਰ, ਸੁੱਤੇ ਪਏ 5 ਵਿਅਕਤੀਆਂ ਲਈ ਕਾਲ ਬਣੀ 'ਅੰਗੀਠੀ', ਲਾਸ਼ਾਂ ਦੇਖ ਨਿਕਲਿਆ ਤ੍ਰਾਹ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News