ਜੈਪਾਲ ਭੁੱਲਰ ਦੀ ਮਾਂ ਨੇ ਰੋਂਦਿਆਂ ਕਿਹਾ- ਮੇਰਾ ਪੁੱਤ ਗੈਂਗਸਟਰ ਬਣਿਆ ਨਹੀਂ, ਉਸ ਨੂੰ ਬਣਾਇਆ ਗਿਆ (ਵੀਡੀਓ)
Thursday, Jun 10, 2021 - 12:47 PM (IST)
ਫ਼ਿਰੋਜ਼ਪੁਰ (ਸੰਨੀ ਚੋਪੜਾ): ਪੰਜਾਬ ਪੁਲਸ ਲਈ ਸਿਰਦਰਦੀ ਬਣੇ ਅਤੇ ਜਗਰਾਓਂ ਦੀ ਦਾਣਾ ਮੰਡੀ ਵਿਚ ਦੋ ਥਾਣੇਦਾਰਾਂ ਨੂੰ ਕਤਲ ਕਰਨ ਵਾਲੇ ਏ ਕੈਟਾਗਿਰੀ ਦੇ ਖ਼ਤਰਨਾਕ ਗੈਂਗਸਟਰ ਜੈਪਾਲ ਭੁੱਲਰ ਅਤੇ ਗੈਂਗਸਟਰ ਜਸਪ੍ਰੀਤ ਸਿੰਘ ਜੱਸੀ ਦਾ ਬੀਤੇ ਦਿਨ ਐਨਕਾਊਂਟਰ ਕਰ ਦਿੱਤਾ ਗਿਆ। ਇਸ ਸਬੰਧੀ ਅੱਜ ਜੈਪਾਲ ਭੁੱਲਰ ਦੇ ਰਿਸ਼ਤੇਦਾਰਾਂ ਨਾਲ ਕੀਤੀ ਗਈ ਗੱਲਬਾਤ ਕੀਤੀ ਗਈ। ਰਿਸ਼ਤੇਦਾਰਾਂ ਨੇ ਦੱਸਿਆ ਕਿ ਬਚਪਨ ’ਚ ਜੈਪਾਲ ਭੁੱਲਰ ਬਹੁਤ ਵਧੀਆ ਸੀ ਪਰ ਉਹ ਜ਼ੁਰਮ ਦੀ ਦੁਨੀਆ ’ਚ ਕਿਵੇਂ ਚਲਾ ਗਿਆ ਪਤਾ ਹੀ ਨਹੀਂ ਚੱਲਿਆ।
ਇਹ ਵੀ ਪੜ੍ਹੋ: ਨਾਬਾਲਗ ਬੱਚੇ ਨੇ ਭੱਜ ਕੇ ਬਚਾਈ ਜਾਨ, ਡੇਰਾ ਸੰਚਾਲਕ ਗਰਮ ਸਰੀਏ ਅਤੇ ਚਿਮਟੇ ਲਗਾ ਕਰਦਾ ਸੀ ਤਸ਼ੱਦਦ
ਉਨ੍ਹਾਂ ਦਾ ਕਹਿਣਾ ਹੈ ਕਿ ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਸਮਝਾਉਣ ਦੀ ਬੇਹੱਦ ਕੋਸ਼ਿਸ਼ ਕੀਤੀ ਸੀ ਪਰ ਉਹ ਸਮਝਿਆ ਨਹੀਂ। ਉਸ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਐਨਕਾਉਂਟਰ ਗਲਤ ਹੈ ਪਹਿਲਾਂ ਵੀ ਤਾਂ ਕਈ ਗੈਂਗਸਟਰ ਫੜ੍ਹ ਗਏ ਹਨ। ਕਿਹਾ ਜਾਂਦਾ ਹੈ ਕਿ ਜੈਪਾਲ ਭੁੱਲਰ 2003 ਤੋਂ ਬਾਅਦ ਉਹ ਗੈਂਗਸਟਰ ਦੀ ਦੁਨੀਆ ’ਚ ਚਲਾ ਗਿਆ। ਇਸ ਸਬੰਧੀ ਜੈਪਾਲ ਭੁੱਲਰ ਦੀ ਮਾਂ ਨਾਲ ਵੀ ਗੱਲਬਾਤ ਕੀਤੀ ਗਈ ਉਨ੍ਹਾਂ ਰੋ-ਰੋ ਕੇ ਕਿਹਾ ਕਿ ਮੇਰਾ ਪੁੱਤਰ ਗੈਂਗਸਟਰ ਬਣਿਆ ਨਹੀਂ ਉਸ ਨੂੰ ਗੈਂਗਸਟਰ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ: ਹੁਣ ਜ਼ਿਲ੍ਹਾ ਸੰਗਰੂਰ 'ਚ 'ਆਪ' ਨੂੰ ਲੱਗ ਸਕਦੈ ਝਟਕਾ, ਦਿੱਗਜ਼ ਆਗੂ ਕਾਂਗਰਸ ਦੇ ਸੰਪਰਕ 'ਚ ਹੋਣ ਦੀਆਂ ਚਰਚਾਵਾਂ
ਇਸ ਸਬੰਧੀ ਜਦੋਂ ਜੈਪਾਲ ਭੁੱਲਰ ਦੇ ਰਿਸ਼ਤੇਦਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਚਪਨ ’ਚ ਜੈਪਾਲ ਭੁੱਲਰ ਬਹੁਤ ਭਲਾਮਾਨ ਸੀ ਅਤੇ ਨਾ ਹੀ ਕਦੇ ਵੀ ਉਸ ਨੇ ਉੱਚੀ ਆਵਾਜ਼ ’ਚ ਗੱਲ ਕੀਤੀ ਸੀ। ਉਹ ਬੇਹੱਦ ਵਧੀਆ ਖਿਡਾਰੀ ਸੀ। ਜੈਪਾਲ ਭੁੱਲਰ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਸਮਝਿਆ ਨਹੀਂ। ਇਸ ਸਬੰਧੀ ਉਨ੍ਹਾਂ ਨੇ ਪਰਿਵਾਰ ਬਾਰੇ ਦੱਸਿਆ ਕਿ ਪਰਿਵਾਰ ਬੇਹੱਦ ਵਧੀਆ ਤੇ ਸੁਲਝਿਆ ਪਰਿਵਾਰ ਹੈ।
ਇਹ ਵੀ ਪੜ੍ਹੋ: ਕੋਰੋਨਾ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ, ਪਿਤਾ ਦੇ ਭੋਗ ਵਾਲੇ ਦਿਨ ਹੀ ਪੁੱਤਰ ਦੀ ਕੋਰੋਨਾ ਨਾਲ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ