ਤੜਕੇ 4 ਵਜੇ ਪੁਲਸ ਦਾ ਅੰਮ੍ਰਿਤਸਰ ਜੇਲ ''ਚ ਛਾਪਾ, ਗੈਂਗਸਟਰ ਗੋਰੂ ਬੱਚਾ ਦਾ ਸਾਹਮਣੇ ਆਇਆ ਹੈਰਾਨ ਕਰਦਾ ਕੁਨੈਕਸ਼ਨ (Pics)

Sunday, Jul 02, 2017 - 07:32 PM (IST)

ਤੜਕੇ 4 ਵਜੇ ਪੁਲਸ ਦਾ ਅੰਮ੍ਰਿਤਸਰ ਜੇਲ ''ਚ ਛਾਪਾ, ਗੈਂਗਸਟਰ ਗੋਰੂ ਬੱਚਾ ਦਾ ਸਾਹਮਣੇ ਆਇਆ ਹੈਰਾਨ ਕਰਦਾ ਕੁਨੈਕਸ਼ਨ (Pics)

ਅੰਮ੍ਰਿਤਸਰ (ਸੁਮਿਤ, ਸੰਜੀਵ) : ਕੇਂਦਰੀ ਜੇਲ ਅੰਮ੍ਰਿਤਸਰ ਵਿਚ ਐਤਵਾਰ ਨੂੰ ਡੀ. ਆਈ. ਜੀ. ਜੇਲ ਸੁਰਿੰਦਰ ਸਿੰਘ ਸੈਣੀ ਦੀ ਅਗਵਾਈ 'ਚ ਵੱਡੀ ਛਾਪਾਮਾਰੀ ਕੀਤੀ ਗਈ। ਇਸ ਛਾਪਾਮੇਰੀ ਦੌਰਾਨ ਕੇਂਦਰੀ ਜੇਲ 'ਚੋਂ ਲਗਭਗ 24 ਦੇ ਕਰੀਬ ਮੋਬਾਇਲ ਫੋਨ ਬਰਾਮਦ ਕੀਤੇ ਗਏ। ਇਸ ਦੌਰਾਨ ਜੇਲ 'ਚ ਬੰਦ ਖਤਰਨਾਕ ਗੈਂਗਸਟਰ ਗੋਰੂ ਬੱਚਾ ਅਤੇ ਕਮਲ ਬੋਰੀ ਵਲੋਂ ਇਸਤੇਮਾਲ ਕੀਤੇ ਜਾ ਰਹੇ ਮੋਬਾਇਲ ਫੋਨ ਵੀ ਪੁਲਸ ਨੇ ਬਰਾਮਦ ਕੀਤੇ ਹਨ। ਦਰਅਸਲ ਅੰਮ੍ਰਿਤਸਰ 'ਚ ਪਿਛਲੇ ਲੰਮੇ ਸਮੇਂ ਤੋਂ ਵਾਰਦਾਤਾਂ ਨੂੰ ਅੰਜਾਮ ਦੇਣ ਗੱਲਾਂ ਸਾਹਮਣੇ ਆ ਰਹੀਆਂ ਸਨ, ਜਿਸ ਦੇ ਚੱਲਦੇ ਇਕ ਜਾਲ ਵਿਛਾ ਕੇ ਪੁਲਸ ਨੇ ਸਵੇਰੇ 4 ਵਜੇ ਡੀ. ਆਈ. ਜੇਲ ਦੇ ਅਗਵਾਈ 'ਚ ਜੇਲ ਅੰਦਰ ਇਕ ਵਿਸ਼ੇਸ਼ ਮੁਹਿੰਮ ਚਲਾਈ। ਇਸ ਮੁਹਿੰਮ ਵਿਚ ਡਾਗ ਸੁਕਆਇਡ ਅਤੇ ਮੈਟਲ ਡਿਟੈਕਟਰ ਯੰਤਰ ਦੀ ਵੀ ਵਰਤੋਂ ਕੀਤੀ ਗਈ। ਚਾਰ ਘੰਟੇ ਚੱਲੀ ਇਸ ਰੇਡ ਵਿਚ ਪੁਲਸ ਨੇ 24 ਮੋਬਾਇਲ ਅਤੇ ਲਗਭਗ 5300 ਰੁਪਏ ਦੀ ਨਕਦੀ ਜੇਲ 'ਚੋਂ ਬਰਾਮਦ ਕੀਤੀ।
ਪੁਲਸ ਮੁਤਾਬਕ ਗੈਂਗਸਟਰਾਂ ਤੋਂ ਵੱਖਰੀ ਕਿਸਮ ਦੇ ਚਾਰਜਰ, ਹੈੱਡ ਫੋਨ ਅਤੇ ਮਾਈਕਰੋ ਫੋਨ ਵੀ ਬਰਾਮਦ ਹੋਏ ਹਨ। ਪੁਲਸ ਦਾ ਕਹਿਣਾ ਹੈ ਕਿ ਗੈਂਗਸਟਰਾਂ ਤੋਂ ਬਰਾਮਦ ਹੋਏ ਇਹ ਸਮਾਰਟਫੋਨ ਹਨ ਜਿਨ੍ਹਾਂ ਵਿਚ 3ਜੀ ਅਤੇ 4ਜੀ ਨੈੱਟਵਰਕ ਚੱਲਦਾ ਹੈ। ਜੇਲ. ਐੱਸ. ਪੀ. ਦਾ ਕਹਿਣਾ ਹੈ ਕਿ ਗੈਂਗਸਟਰਾਂ ਕਲੋਂ ਬਰਾਮਦ ਕੀਤੇ ਫੋਨ ਕਬਜ਼ੇ 'ਚ ਲੈ ਲਏ ਗਏ ਹਨ ਅਤੇ ਪੁਲਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਗੈਂਗਸਟਰ ਆਪਣੇ ਕਿਹੜੇ ਸਾਥੀਆਂ ਨਾਲ ਸੰਪਰਕ ਵਿਚ ਸਨ ਅਤੇ ਇਹ ਫੋਨ ਜੇਲ ਵਿਚ ਆਏ ਕਿਵੇਂ।
ਪੁਲਸ ਮੁਤਾਬਕ ਜਿਸ ਤਕਨੀਕ ਨਾਲ ਇਨ੍ਹਾਂ ਮੋਬਾਇਲਾਂ ਨੂੰ ਚਾਰਜ ਕੀਤਾ ਜਾ ਰਿਹਾ ਸੀ ਉਹ ਹੈਰਾਨ ਕਰਨ ਵਾਲੀ ਹੈ। ਗੈਂਗਸਟਰ ਤਾਰਾਂ ਨਾਲ ਤਾਰਾਂ ਜੋੜ ਕੇ ਉਨ੍ਹਾਂ ਦੀ ਨੈਟਵਰਕਿੰਗ ਕਰਦੇ ਸਨ ਜਿਸ ਨਾਲ ਇਨ੍ਹਾਂ ਨੂੰ ਚਲਾਇਆ ਜਾਂਦਾ ਸੀ। ਉਥੇ ਹੀ ਹੁਣ ਇਹ ਦੇਖਣਾ ਹੋਵੇਗਾ ਕਿ ਉਹ ਕਿਹੜੇ ਹਨ ਸਾਹਮਣੇ ਆਉਂਦੇ ਹਨ ਜਿਨ੍ਹਾਂ ਨਾਲ ਗੈਂਗਸਟਰਾਂ ਵਲੋਂ ਸੰਪਰਕ ਕੀਤਾ ਜਾਂਦਾ ਸੀ।
ਡੀ. ਐੱਸ. ਪੀ. ਹੇਮੰਤ ਕੁਮਾਰ ਵਲੋਂ ਵੀ ਜੇਲ ਵਿਚ ਇਕ ਪੈਕੇਟ ਬਰਾਮਦ ਕੀਤਾ ਗਿਆ ਹੈ। ਪੁਲਸ ਮੁਤਾਬਕ ਇਹ ਪੈਕੇਟ ਜੇਲ ਦੇ ਬਾਹਰੋਂ ਸੁੱਟਿਆ ਗਿਆ ਸੀ ਅਤੇ ਜਾਂਚ ਦੌਰਾਨ ਇਸ ਪੈਕੇਟ 'ਚੋਂ 20 ਬੰਡਲ ਬੀੜੀਆਂ ਅਤੇ ਦੋ ਮੋਬਾਇਲ ਫੋਨ ਵੱਖਰੇ ਤੌਰ 'ਤੇ ਬਰਾਮਦ ਕੀਤੇ ਗਏ ਹਨ।  


Related News