ਵੱਡੀ ਖ਼ਬਰ : ਗੈਂਗਸਟਰ ਜੱਗੂ ਦਾ ਸਾਥੀ ਚੜ੍ਹਿਆ ਪੁਲਸ ਹੱਥੇ (ਵੀਡੀਓ)
Saturday, Nov 10, 2018 - 04:49 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਪੁਲਸ ਵਲੋਂ ਗੈਂਗਸਟਰ ਜੱਗੂ ਦੇ ਸਾਥੀ ਅਮਨਪ੍ਰੀਤ ਸਿੰਘ ਨੂੰ ਹਥਿਆਰਾਂ ਸਮੇਕ ਗ੍ਰਿਫਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਦਿਲਬਾਗ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀ ਕੋਲੋਂ ਬਰਾਮਦ ਪਿਸਤੌਲ ਇਟਲੀ ਦਾ ਬਣਿਆ ਹੋਇਆ ਹੈ। ਇਸ ਹਥਿਆਰ ਨਾਲ ਦੋਸ਼ੀ ਕਈ ਵਾਰਦਾਤਾਂ ਨੂੰ ਅੰਜਾਮ ਵੀ ਦੇ ਚੁੱਕਾ ਹੈ। ਪੁਲਸ ਅਧਿਕਾਰੀ ਮੁਤਾਬਕ ਦੋਸ਼ੀ ਹੁਣ ਵੀ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਸੀ।
ਜਾਂਚ ਅਧਿਕਾਰੀ ਨੇ ਦੱਸਿਆ ਅਮਨਪ੍ਰੀਤ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਸਨ ਤੇ ਪੁਲਸ ਉਸ ਦੀ ਭਾਲ ਕਰ ਰਹੀ ਸੀ। ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀ ਦਾ ਰਿਮਾਂਡ ਹਾਸਲ ਕਰਕੇ ਹੋਰ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।