ਖਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਏ ਬਾਰੇ ਐੱਸ. ਟੀ. ਐੱਫ. ਦਾ ਵੱਡਾ ਖੁਲਾਸਾ, ਸਾਹਮਣੇ ਆਈ ਹੈਰਾਨ ਕਰਦੀ ਗੱਲ (pics)

07/19/2017 7:33:25 PM

ਅੰਮ੍ਰਿਤਸਰ (ਸੁਮਿਤ) : ਅੰਮ੍ਰਿਤਸਰ ਜੇਲ ਵਿਚ ਬੰਦ ਖਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸੰਬੰਧ ਵਿਚ ਨਸ਼ੇ ਖਿਲਾਫ ਬਣਾਈ ਗਈ ਬਾਰਡਰ ਰੇਂਜ ਐੱਸ. ਟੀ. ਐੱਫ. ਨੇ ਵੱਡਾ ਖੁਲਾਸਾ ਕੀਤਾ ਹੈ। ਐੱਸ. ਟੀ. ਐੱਫ. ਨੇ ਜੇਲ 'ਚੋਂ ਹੀ ਇਸ ਕਾਲੇ ਧੰਦੇ ਨੂੰ ਚਲਾ ਰਹੇ ਜੱਗੂ ਭਗਵਾਨਪੁਰੀਏ ਦੇ ਪੰਜ ਸਾਥੀਆਂ ਸੰਦੀਪ ਸਿੰਘ, ਮਨਦੀਪ ਸਿੰਘ, ਜਗਪ੍ਰੀਤ ਸਿੰਘ, ਬਚਿੱਤਰ ਸਿੰਘ ਅਤੇ ਗੁਰਸੇਵਕ ਸਿੰਘ ਨੂੰ ਕਾਬੂ ਕੀਤਾ ਹੈ। ਪੁਲਸ ਨੇ ਇਨ੍ਹਾਂ ਕੋਲੋਂ 500 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ। ਇਨ੍ਹਾਂ ਦੋਸ਼ੀਆਂ ਤੋਂ ਬਰਾਮਦ ਕੀਤੀ ਗਈ ਇਸ ਹੈਰੋਇਨ ਦੀ ਕੀਮਤ ਕਰੋੜਾਂ ਵਿਚ ਦੱਸੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਗੈਂਗ ਜੱਗੂ ਦੇ ਕਹਿਣ 'ਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਨਸ਼ਾ ਸਪਲਾਈ ਕਰਦਾ ਸੀ। ਇਥੇ ਹੀ ਬਸ ਨਹੀਂ ਐੱਸ. ਟੀ. ਐੱਫ. ਨੇ ਇਸ ਮਾਮਲੇ ਵਿਚ ਇਕ ਵੱਡੇ ਨੈੱਟਵਰਕ ਨੂੰ ਤੋੜ ਦਿੱਤਾ ਹੈ। ਇਸ ਦੇ ਨਾਲ ਹੀ ਐੱਸ. ਟੀ. ਐੱਫ. ਦੀ ਟੀਮ ਜੇਲ 'ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਏ ਨੂੰ ਪ੍ਰੋਡੈਕਸ਼ਨ ਵਾਰੰਟ 'ਤੇ ਲੈਣ ਦੀ ਤਿਆਰੀ ਕਰ ਰਹੀ, ਜਿਸ ਨਾਲ ਇਸ ਨੈੱਟਵਰਕ ਬਾਰੇ ਹੋਰ ਜਾਣਕਾਰੀ ਹਾਸਲ ਕੀਤੀ ਜਾ ਸਕੇ।
ਜੱਗੂ ਭਗਵਾਨਪੁਰੀਏ ਨੂੰ ਖਤਰਨਾਕ ਗੈਂਗਸਟਰਾਂ ਵਿਚ ਗਿਣਿਆ ਜਾਂਦਾ ਹੈ। ਜੱਗੂ ਖਿਲਾਫ ਕਤਲ ਕਰਨ, ਫਿਰੌਤ ਮੰਗਣ ਤੋਂ ਇਲਾਵਾ ਲਗਭਗ 32 ਦੇ ਕਰੀਬ ਅਪਰਾਧਕ ਮਾਮਲੇ ਦਰਜ ਹਨ। ਜੱਗੂ ਜੇਲ ਵਿਚ ਬੰਦ ਹੋਣ ਦੇ ਬਾਵਜੂਦ ਆਪਣਾ ਵੱਡਾ ਨੈੱਟਵਰਕ ਚਲਾ ਰਿਹਾ ਹੈ।


Related News