ਜੱਗੂ ਭਗਵਾਨਪੁਰੀਏ ਦੇ ਜੇਲ ਵਿਚਲੇ ਸਾਥੀਆਂ ਦਾ ਭਲਕੇ ਹੋਵੇਗਾ ਕੋਰੋਨਾ ਟੈਸਟ
Wednesday, May 06, 2020 - 12:11 PM (IST)

ਪਟਿਆਲਾ (ਜ. ਬ.): ਕਤਲ ਕੇਸ 'ਚ ਬਟਾਲਾ ਪੁਲਸ ਵਲੋਂ ਰਿਮਾਂਡ 'ਤੇ ਲਏ ਗਏ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ 'ਕੋਰੋਨਾ ਪਾਜ਼ੀਟਿਵ' ਆਉਣ ਤੋਂ ਬਾਅਦ ਪÎਟਿਆਲਾ ਜੇਲ ਵਿਚ ਵੀ ਦਹਿਸ਼ਤ ਵਾਲਾ ਮਾਹੌਲ ਹੈ। ਜੱਗੂ ਭਗਵਾਨਪੁਰੀਏ ਦੀ 'ਕੋਰੋਨਾ' ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਤੁਰੰਤ ਸਿਹਤ ਵਿਭਾਗ ਦੀ ਟੀਮ ਹਰਕਤ ਵਿਚ ਆ ਗਈ ਅਤੇ ਜੇਲ ਪਹੁੰਚ ਗਈ ਅਤੇ ਜੇਲ ਦੇ ਮੈਡੀਕਲ ਅਫਸਰਾਂ ਨੂੰ ਨਾਲ ਲੈ ਕੇ ਜੱਗੂ ਭਗਵਾਨਪੁਰੀਏ ਦੇ ਕਲੋਜ ਕੰਟੈਕਟ ਟਰੇਸ ਕੀਤੇ ਗਏ ਅਤੇ ਲਗਭਗ 15 ਵਿਅਕਤੀ ਮਿਲੇ ਹਨ, ਜਿਨ੍ਹਾਂ ਦੀ ਭਲਕੇ ਸੈਂਪਲਿੰਗ ਕੀਤੀ ਜਾਵੇਗੀ।
ਜੱਗੂ ਭਗਵਾਨਪੁਰੀਏ ਤੋਂ ਜੇਲ ਵਿਚ 25 ਅਪ੍ਰੈਲ ਨੂੰ ਮੋਬਾਇਲ ਫੋਨ ਫੜਿਆ ਗਿਆ ਅਤੇ 30 ਅਪ੍ਰੈਲ ਨੂੰ ਬਟਾਲਾ ਪੁਲਸ ਢਿਲਵਾਂ ਕਤਲ ਕੇਸ ਵਿਚ ਉਸ ਨੂੰ ਪੁੱਛਗਿਛ ਕਰਨ ਲਈ ਲੈ ਗਈ ਸੀ ਅਤੇ ਅੱਜ ਉਸ ਦੀ 'ਕੋਰੋਨਾ' ਰਿਪੋਰਟ ਪਾਜ਼ੀਟਿਵ ਆ ਗਈ ਹੈ। ਜੇਲ ਵਿਚ ਜੱਗੂ ਭਗਵਾਨਪੁਰੀਏ ਦੇ ਜਿਹੜੇ ਨੇੜੇ ਰਹਿੰਦੇ ਸਨ ਉਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਜੇਕਰ ਉਨ੍ਹਾਂ ਵਿਚੋਂ ਕੋਈ ਇਕ ਵੀ ਪਾਜ਼ੀਟਿਵ ਆਉਂਦਾ ਤਾਂ ਸਥਿਤੀ ਗੰਭੀਰ ਹੋ ਸਕਦੀ ਹੈ। ਜਦੋਂ ਕਿ ਦੂਜੇ ਪਾਸੇ ਜੇਲ ਸੁਪਰਡੈਂਟ ਕਰਨਜੀਤ ਸਿੰਘ ਸੰਧੂ ਦਾ ਕਹਿਣਾ ਹੈ ਕਿ ਜੇਲ ਵਿਚ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿਚ ਹੈ ਅਤੇ ਜੱਗੂ ਭਗਵਾਨਪੁਰੀਏ ਦੇ ਸਾਰੇ ਨੇੜਲੇ ਵਿਅਕਤੀਆਂ ਨੂੰ ਟਰੇਸ ਕਰ ਲਿਆ ਗਿਆ ਹੈ ਅਤੇ ਭਲਕੇ ਸੈਂਪਲਿੰਗ ਕਰ ਲਈ ਜਾਵੇਗੀ।
ਦੱਸਣਯੋਗ ਹੈ ਕਿ ਜੱਗੂ ਭਗਵਾਨਪੁਰੀਏ ਦਾ ਬਟਾਲਾ ਪੁਲਸ ਵੱਲੋਂ ਮੈਡੀਕਲ ਕਰਵਾਉਣ ਤੋਂ ਬਾਅਦ ਉਸ ਦੀ 'ਕੋਰੋਨਾ' ਰਿਪੋਰਟ ਪਾਜ਼ੀਟਿਵ ਆਈ ਹੈ ਕਿਉਂÎਕਿ ਜੱਗੂ ਭਗਵਾਨਪੁਰੀਆ ਕੇਂਦਰੀ ਜੇਲ ਪਟਿਆਲਾ ਵਿਚ ਲੰਬੇ ਸਮੇਂ ਤੋਂ ਬੰਦ ਹੈ ਅਤੇ ਸੈੱਲ ਵਿਚ ਬੰਦ ਸੀ। ਇਸ ਲਈ ਉਸ ਦੇ ਨੇੜਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ।