ਬੰਬੀਹਾ ਗੈਂਗ ਦੇ ਚੈਲੰਜ ਤੋਂ ਬਾਅਦ ਗੈਂਗਸਟਰ ਗੋਲਡੀ ਬਰਾੜ ਦਾ ਜਵਾਬ

Wednesday, Sep 14, 2022 - 06:33 PM (IST)

ਚੰਡੀਗੜ੍ਹ : ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਵਿਚ ਲਗਾਤਾਰ ਵੱਡੀ ਗੈਂਗਵਾਰ ਦਾ ਖ਼ਤਰਾ ਬਣਿਆ ਹੋਇਆ ਹੈ। ਦਵਿੰਦਰ ਬੰਬੀਹਾ ਗੈਂਗ ਵਲੋਂ ਕੈਨੇਡਾ ਬੈਠੇ ਗੈਂਗਸਟਰ ਅਤੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਗੋਲਡੀ ਬਰਾੜ ਨੂੰ ਪੰਜਾਬ ਆ ਕੇ ਗੱਲ ਕਰਨ ਦਾ ਚੈਲੰਜ ਕੀਤਾ ਹੈ, ਉਥੇ ਹੀ ਗੋਲਡੀ ਬਰਾੜ ਨੇ ਵੀ ਇਸ ’ਤੇ ਪ੍ਰਤੀਕਿਰਿਆ ਦਿੱਤੀ ਹੈ। ਆਫੀਸ਼ੀਅਲ ਗੋਲਡੀ ਬਰਾੜ ਨਾਂ ਦੀ ਫੇਸਬੁੱਕ ਆਈ. ਡੀ. ’ਤੇ ਗੋਲਡੀ ਬਰਾੜ ਨੇ ਇਸ ’ਤੇ ਪ੍ਰਤੀਕਰਮ ਦਿੰਦਿਆਂ ਲਿਖਿਆ ਹੈ ਕਿ ਖਾਮੋਸ਼ੀ ਦੀ ਵੀ ਕੋਈ ਵਜ੍ਹਾ ਹੁੰਦੀ ਹੈ ਜਨਾਬ, ਸਬਰ ਰੱਖੋ ਸਾਡਾ ਨਾਮ ਤੁਹਾਨੂੰ ਫਿਰ ਤਕਲੀਫ ਦੋਵੇਗਾ। ਗੋਲਡੀ ਬਰਾੜ ਦੇ ਇਸ ਜਵਾਬ ਦਾ ਸਿੱਧਾ-ਸਿੱਧਾ ਮਤਲਬ ਹੈ ਕਿ ਉਹ ਪੰਜਾਬ ਵਿਚ ਫਿਰ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਿਹਾ ਹੈ। ਗੋਲਡੀ ਬਰਾੜ ਖੁੱਲ੍ਹੇ ਤੌਰ ’ਤੇ ਆਖ ਚੁੱਕਾ ਹੈ ਕਿ ਸਿੱਧੂ ਮੂਸੇਵਾਲਾ ਤੋਂ ਬਾਅਦ ਅਜੇ ਹੋਰ ਵੀ ਕਈ ਚਿਹਰੇ ਉਸ ਦੇ ਟਾਰਗਿਟ ’ਤੇ ਹਨ। ਯਾਦ ਰਹੇ ਕਿ ਗੋਲਡੀ ਬਰਾੜ ਉਹੀ ਗੈਂਗਸਟਰ ਹੈ ਜਿਸ ਦੇ ਮਾਸਟਰ ਪਲਾਨ ਨਾਲ ਸਿੱਧੂ ਮੂਸੇਵਾਲਾ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਗੋਲਡੀ ਬਰਾੜ ’ਤੇ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਵਿਚ ਵੀ ਕਤਲ, ਫਿਰੌਤੀ ਅਤੇ ਧਮਕੀਆਂ ਦੇਣ ਦੇ ਕਈ ਮਾਮਲੇ ਦਰਜ ਹਨ। 

ਇਹ ਵੀ ਪੜ੍ਹੋ : ਖੁਦ ਨੂੰ ਗੋਲ਼ੀ ਮਾਰਨ ਵਾਲੇ ਲੁਧਿਆਣਾ ਦੇ ਮਸ਼ਹੂਰ ਜਿੰਮ ਦੇ ਮਾਲਕ ਦੀ ਮੌਤ, ਸਦਮੇ ’ਚ ਜਿਗਰੀ ਯਾਰ ਵੀ ਤੋੜ ਗਿਆ ਦਮ

ਬੰਬੀਹਾ ਗੈਂਗ ਨੇ ਕੀਤਾ ਸੀ ਚੈਲੰਜ 

ਦੱਸਣਯੋਗ ਹੈ ਕਿ ਦਵਿੰਦਰ ਬੰਬੀਹਾ ਗੈਂਗ ਨੇ ਫੇਸਬੁਕ ’ਤੇ ਗੋਲਡੀ ਬਰਾੜ ਨੂੰ ਖੁੱਲ੍ਹਾ ਚੈਲੰਜ ਕੀਤਾ ਹੈ। ਬੰਬੀਹਾ ਗਰੁੱਪ ਨੇ ਲਿਖਿਆ ਕਿ ਗੋਲਡੀ ਬਰਾੜ ਦੇ ਭਰਾ ਦਾ ਕਤਲ 2020 ਵਿਚ ਚੱਕਾ ਜੈਤੋ ਅਤੇ ਮਾਨ ਜੈਤੋ ਵਲੋਂ ਕੀਤਾ ਗਿਆ ਸੀ। ਬੰਬੀਹਾ ਗੈਂਗ ਨੇ ਲਿਖਿਆ ਕਿ ਅਸੀਂ ਅੱਜ ਤੱਕ ਕੋਈ ਨਜਾਇਜ਼ ਕੰਮ ਨਹੀਂ ਕੀਤਾ ਅਤੇ ਨਾ ਹੀ ਕਰਨਾ ਹੈ। ਸਾਡੀ ਪੁਰਾਣੀ ਦੁਸ਼ਮਣੀ ਅਤੇ ਮੁੱਦੇ ਹਨ। ਅਸੀਂ ਜੋ ਵੀ ਕਰਦੇ ਹਾਂ ਆਪਣੇ ਭਰਾਵਾਂ ਦਾ ਬਦਲਾ ਲੈਣ ਲਈ ਕਰਦੇ ਹਾਂ। ਜਿਹੜੇ ਸਾਡੇ ਦੁਸਮਣ ਹਨ, ਸਿਰਫ ਉਨ੍ਹਾਂ ਨਾਲ ਸਾਡਾ ਵੈਰ ਹੈ, ਬਾਕੀ ਕਿਸੇ ਨਾਲ ਕੋਈ ਪੰਗਾ ਨਹੀਂ ਹੈ। ਜਿਵੇਂ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਨੂੰ ਬਿਨਾਂ ਕਿਸੇ ਗੱਲ ਤੋਂ ਸਾਡੇ ਗਰੁੱਪ ਨਾਲ ਜੋੜ ਕੇ ਮਾਰ ਦਿੱਤਾ, ਬਿਲਕੁਲ ਨਜਾਇਜ਼ ਸੀ। ਫਿਰ ਸਿੱਧੂ ਦੇ ਮੌਤ ਨੂੰ ਸਹੀ ਸਾਬਤ ਕਰਨ ਲਈ ਕੌਮ, ਪੰਥ ਅਤੇ ਸੰਤਾਂ ਦੇ ਨਾਮ ਦਾ ਸਹਾਰਾ ਲਿਆ। ਗੋਲਡੀ ਨੂੰ ਕਹਿਣਾ ਚਾਹੁੰਦੇ ਹਾਂ ਕਿ ਜੇ ਉਹ ਆਪਣੇ ਭਰਾ ਦੀ ਮੌਤ ਦਾ ਬਦਲਾ ਸਾਡੇ ਤੋਂ ਲੈਣਾ ਚਾਹੁੰਦਾ ਹੈ ਤਾਂ ਪੰਜਾਬ ਆਵੇ। ਜੇ ਸੱਚ ਵਿਚ ਮਰਦ ਹੈ ਤਾਂ ਆਪਣੇ ਭਰਾ ਦੀ ਮੌਤ ਦਾ ਬਦਲੇ ਦੇ ਨਾਮ ’ਤੇ ਬੇਕਸੂਰ ਲੋਕਾਂ ਨੂੰ ਨਾ ਮਾਰੇ। ਪੰਜਾਬ ਵਿਚ ਹੀ ਮਿਲਾਂਗੇ। ਮੁਕਾਬਲਾ ਆਹਮੋ-ਸਾਹਮਣੇ ਹੋਵੇਗਾ। ਫਿਰ ਗੋਲਡੀ ਨੂੰ ਦੱਸ ਦਿਆਂਗੇ ਕਿ ਬਦਲਾ ਕਿਵੇਂ ਲਿਆ ਜਾਂਦਾ ਹੈ।

ਇਹ ਵੀ ਪੜ੍ਹੋ : ਬੰਬੀਹਾ ਗੈਂਗ ਦਾ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੂੰ ਖੁੱਲ੍ਹਾ ਚੈਲੰਜ, ਆਹਮੋ-ਸਾਹਮਣੇ ਕਰੇ ਮੁਕਾਬਲਾ

ਗੱਲਾਂ ਤੂੰ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਕਰਦਾ ਹੈਂ, ਉਨ੍ਹਾਂ ਨੇ ਕਦੇ ਕੋਈ ਗ਼ਲਤ ਕੰਮ ਨਹੀਂ ਕੀਤਾ ਸੀ। ਤੁਸੀਂ ਪੰਥ, ਸੰਤ ਅਤੇ ਕੌਮ ਦੀ ਗੱਲ ਕਰ ਰਹੇ ਹੋ ਲਾਹਣਤ ਹੈ ਤੁਹਾਡੇ ਵਰਗਿਆਂ ’ਤੇ। ਮਰਨਾ ਮੌਤ ਨਹੀਂ ਹੁੰਦਾ ਪਰ ਜ਼ਮੀਰ ਦਾ ਮਰ ਜਾਣਾ ਮੌਤ ਹੁੰਦਾ ਹੈ। ਇਹ ਬੋਲ ਵੀ ਉਨ੍ਹਾਂ ਦੇ ਸਨ ਪਰ ਤੁਹਾਡਾ ਜ਼ਮੀਰ ਮਰ ਚੁੱਕਾ ਹੈ। ਸਿੱਧੂ ਨੂੰ ਮਾਰ ਦਿੱਤਾ, ਹੁਣ ਉਸ ਦੇ ਪਰਿਵਾਰ ਨੂੰ ਧਮਕੀਆਂ ਦੇਣ ’ਤੇ ਆ ਗਏ। ਇਕ ਗੱਲ ਯਾਦ ਰੱਖਿਓ ਪਰਿਵਾਰ ਸਭ ਦੇ ਹਨ ਅਤੇ ਸਾਰਿਆਂ ਦੇ ਪਰਿਵਾਰ ਪੰਜਾਬ ਵਿਚ ਹਨ। ਬੇਸ਼ੱਕ ਤੁਸੀਂ ਬਾਹਰ ਬੈਠੇ ਹੋ ਪਰ ਯਾਦ ਰੱਖਣਾ। 100 ਵਾਰ ਸੋਚ ਲੈਣਾ। ਜੇ ਸਾਡੇ ਕਿਸੇ ਵੀ ਸਾਥੀ ਦੇ ਪਰਿਵਾਰ ਨਾਲ ਕੁੱਝ ਗ਼ਲਤ ਹੋਇਆ ਤਾਂ ਅੰਜਾਮ ਤੁਹਾਡਾ ਵੀ ਬਿਲਕੁਲ ਵੈਸਾ ਹੀ ਹੋਵੇਗਾ। ਅੰਜਾਮ ਤੁਹਾਡਾ ਵੀ ਉਹੋ ਹੋਵੇਗਾ ਜੋ ਤੁਸੀਂ ਦੂਜੇ ਨਾਲ ਕਰੋਗੇ। ਫਿਰ ਅਸੀਂ ਕਹਿਣਾ ਨਹੀਂ ਸਿੱਧਾ ਕਰਕੇ ਵਿਖਾਵਾਂਗੇ। ਕੁੱਝ ਲੋਕ ਕਹਿੰਦੇ ਹਨ ਕਿ ਸਿੱਧੂ ਦਾ ਜੇ ਬੰਬੀਹਾ ਗਰੁੱਪ ਨਾਲ ਕੋਈ ਸੰਬੰਧ ਨਹੀਂ ਸੀ ਤਾਂ ਬੰਬੀਹਾ ਗਰੁੱਪ ਬਦਲਾ ਲੈਣ ਦੀ ਗੱਲ ਕਿਉਂ ਕਰਦਾ ਹੈ ਤਾਂ ਦੱਸ ਦਿੰਦੇ ਹਾਂ ਅਸੀਂ ਆਪਣੇ ਸਾਥੀ ਲਈ ਤਿੰਨ ਕਤਲ ਕਰ ਸਕਦੇ ਹਾਂ। ਸਿੱਧੂ ਮੂਸੇਵਾਲਾ ਦਾ ਜ਼ਬਰੀ ਸਾਡੇ ਨਾਲ ਨਾਂ ਜੋੜ ਹੀ ਦਿੱਤਾ ਹੈ ਤਾਂ ਬਦਲਾ ਲੈਣਾ ਤਾਂ ਹੁਣ ਬਣਦਾ ਹੀ ਹੈ। 

ਇਹ ਵੀ ਪੜ੍ਹੋ : ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਬਾਹਰ ਵੱਡੀ ਵਾਰਦਾਤ, ਨਿਹੰਗ ਸਿੰਘ ਨੇ ਕੀਤਾ ਵਿਅਕਤੀ ਦਾ ਕਤਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News