ਲੁਧਿਆਣਾ ਪੁਲਸ ਹੱਥ ਲੱਗੀ ਵੱਡੀ ਸਫਲਤਾ, ਨਾਮੀ ਗੈਂਗਸਟਰ ਦੀਪਾ ਗ੍ਰਿਫਤਾਰ

Thursday, Jan 23, 2020 - 06:21 PM (IST)

ਲੁਧਿਆਣਾ ਪੁਲਸ ਹੱਥ ਲੱਗੀ ਵੱਡੀ ਸਫਲਤਾ, ਨਾਮੀ ਗੈਂਗਸਟਰ ਦੀਪਾ ਗ੍ਰਿਫਤਾਰ

ਲੁਧਿਆਣਾ (ਨਰਿੰਦਰ)— ਲੁਧਿਆਣਾ ਪੁਲਸ ਨੇ ਨਾਮੀ ਗੈਂਗਸਟਰ ਦੀਪਾ ਢੰਡਾਰੀ ਨੂੰ ਗ੍ਰਿਫਤਾਰ ਕਰਨ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਗੈਂਗਸਟਰ ਖਿਲਾਫ ਪੰਜਾਬ ਦੇ ਵੱਖ-ਵੱਖ ਸਥਾਨਾਂ 'ਚ ਲੁੱਟ, ਡਕੈਤੀ ਅਤੇ ਹੱਤਿਆ ਸਮੇਤ ਕਈ ਸੰਗੀਨ ਮਾਮਲੇ ਦਰਜ ਹਨ। ਪ੍ਰੈੱਸ ਕਾਨਫਰੰਸ ਦੌਰਾਨ ਪੁਲਸ ਨੇ ਦੱਸਿਆ ਕਿ ਦੀਪਾ ਇਕ ਖਤਰਨਾਕ ਗੈਂਗਸਟਰ ਹੈ, ਜੋਕਿ ਮਈ 2019 ਨੂੰ ਜੇਲ 'ਚੋਂ ਬੇਲ ਬਾਹਰ ਆਇਆ ਸੀ। ਇਸ ਤੋਂ ਬਾਅਦ ਇਸ ਨੇ ਗੈਂਗ ਬਣਾ ਕੇ ਲੁੱਟਖੋਹ, ਡਕੈਤੀ ਸਮੇਤ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ।

ਪੁਲਸ ਦਾ ਕਹਿਣਾ ਹੈ ਕਿ ਇਸ ਗੈਂਗਸਟਰ ਦੀ ਗ੍ਰਿਫਤਾਰੀ ਤੋਂ ਬਾਅਦ ਦੀਪਾ ਢੰਡਾਰੀ ਗੈਂਗ ਲਗਭਗ ਖਤਮ ਹੋ ਚੁੱਕਾ ਹੈ। ਇਸ ਗੈਂਗ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਅੱਤਵਾਦ ਵਰਗਾ ਮਾਹੌਲ ਬਣਾ ਰੱਖਿਆ ਸੀ ਅਤੇ ਇਸ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਸ ਨੇ ਵੀ ਹੁਣ ਸੁਖ ਦਾ ਸਾਹ ਲਿਆ ਹੈ। ਇਸ ਅਪਰਾਧੀ ਦੇ ਕੋਲੋਂ 32 ਬੋਰ ਪਿਸਤੌਲ, 12 ਜ਼ਿੰਦਾ ਕਾਰਤੂਸ ਇਕ ਮੈਗਜ਼ੀਨ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਪੁਲਸ ਵੱਲੋਂ ਨਾਮੀ ਗੈਂਗਸਟਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਜਤਾਈ ਹੈ।


author

shivani attri

Content Editor

Related News