ਸਮਾਜਸੇਵੀ ਬਣ ਜੇਲ 'ਚ ਗੈਂਗਸਟਰ ਨੂੰ ਮੋਬਾਇਲ ਫੋਨ ਤੇ ਹੋਰ ਸਾਮਾਨ ਦੇਣ ਆਏ ASI ਸਮੇਤ 3 ਗ੍ਰਿਫਤਾਰ

04/21/2020 1:56:28 PM

ਫਿਰੋਜ਼ਪੁਰ (ਕੁਮਾਰ): ਕੇਂਦਰੀ ਜੇਲ ਫਿਰੋਜ਼ਪੁਰ 'ਚ ਬੰਦ ਇਕ ਗੈਂਗਸਟਰ ਦੀਪਕ ਉਰਫ ਟੀਨੂੰ ਨੂੰ ਮੋਬਾਇਲ ਫੋਨ ਅਤੇ ਹੋਰ ਸਾਮਾਨ ਦੇਣ ਆਏ ਨਕਲੀ ਸਮਾਜਸੇਵੀਆਂ ਅਤੇ ਪੰਜਾਬ ਪੁਲਸ ਦੇ ਇਕ ਏ.ਐੱਸ.ਆਈ. ਨੂੰ ਜੇਲ ਅਧਿਕਾਰੀਆਂ ਨੇ ਗ੍ਰਿਫਤਾਰ ਕਰਕੇ ਉਨ੍ਹਾਂ ਨੂੰ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਦੇ ਹਵਾਲੇ ਕੀਤਾ ਹੈ, ਜਿਨ੍ਹਾਂ 'ਚੋਂ 5 ਮੋਬਾਇਲ ਫੋਨ ਟਚ ਸ੍ਰਕੀਨ, 2 ਚਾਰਜਰ, 3 ਈਅਰ ਫੋਨ, 2 ਡਾਟਾ ਕੇਬਲ ਅਤੇ 38,500 ਰੁਪਏ ਦੀ ਨਕਦੀ ਆਦਿ ਸਾਮਾਨ ਬਰਾਮਦ ਹੋਇਆ ਹੈ।

PunjabKesari

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਦੇ ਐੱਸ.ਐੱਚ.ਓ. ਮਨੋਜ ਕੁਮਾਰ ਨੇ ਦੱਸਿਆ ਕਿ ਕੇਂਦਰੀ ਜੇਲ ਫਿਰੋਜ਼ਪੁਰ 'ਚ ਸੋਨੂੰ ਪੁਰੀ ਵਾਸੀ ਬਠਿੰਡਾ ਅਤੇ ਦੀਪਕ ਦੀਪੂ ਵਾਸੀ ਬਠਿੰਡਾ ਏ.ਐੱਸ.ਆਈ. ਰਾਕੇਸ਼ ਕੁਮਾਰ ਨੂੰ ਆਪਣੇ ਨਾਲ ਲੈ ਕੇ ਕੇਂਦਰੀ ਜੇਲ ਫਿਰੋਜ਼ਪੁਰ 'ਚ ਆਏ ਅਤੇ ਉਨ੍ਹਾਂ ਨੇ ਖੁਦ ਨੂੰ ਸਮਾਜਸੇਵੀ ਦੱਸ ਕੇ ਜੇਲ ਦੇ ਮੈਡੀਕਲ ਸਟਾਫ ਨੂੰ ਪੀ.ਪੀ. ਕਿੱਟਾਂ 1500 ਮਾਸਕ ਅਤੇ 1000 ਛੋਟੀ ਸੈਨੇਟਾਈਜ਼ਰ ਦੀਆਂ ਸ਼ੀਸ਼ੀਆਂ ਦੇਣ ਦੇ ਲਈ ਪੇਸ਼ ਕੀਤੀ ਅਤੇ ਜੇਲ ਸੁਪਰਡੈਂਟ ਨੂੰ ਮਿਲਣ ਲਈ ਕਿਹਾ ਤੇ ਨਾਲ ਹੀ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਇਕ ਕੈਰਮ ਬੋਰਡ ਜੇਲ 'ਚ ਬੰਦ ਇਕ ਬੰਦੀ ਦੀਪਕ ਉਰਫ ਟੀਨੂੰ ਨੂੰ ਦੇਣਾ ਹੈ। ਕੇਂਦਰੀ ਜੇਲ ਫਿਰੋਜ਼ਪੁਰ ਦੇ ਸੁਪਰਡੈਂਟ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਜੇਲ ਦੇ ਸਟਾਫ ਨੂੰ ਕੈਰਮ ਬੋਰਡ ਅਤੇ ਦੂਜੇ ਸਾਮਾਨ ਦੀ ਤਲਾਸ਼ੀ ਲੈਣ ਦੇ ਲਈ ਆਦੇਸ਼ ਦਿੱਤੇ ਅਤੇ ਤਲਾਸ਼ੀ ਲੈਣ 'ਤੇ ਕੈਰਮ ਬੋਰਡ 'ਚ ਲੁਕਾ ਕੇ ਰੱਖੇ ਹੋਏ 5 ਮੋਬਾਇਲ ਫੋਨ ਟਚ ਸ੍ਰਕੀਨ, 2 ਚਾਰਜਰ, 3 ਈਅਰ ਫੋਨ, 2 ਡਾਟਾ ਕੇਬਲ ਅਤੇ 38500 ਦੀ ਨਕਦੀ ਬਰਾਮਦ ਹੋਈ। ਉਨ੍ਹਾਂ ਨੇ ਦੱਸਿਆ ਕਿ ਸੋਨੂੰ ਪੁਰੀ ਅਤੇ ਦੀਪਕ ਪੁਰੀ ਆਪਣੇ ਨਾਲ ਏ.ਐੱਸ.ਆਈ. ਨੂੰ ਲੈ ਕੇ ਆਏ ਸਨ, ਜਿਨ੍ਹਾਂ ਦੇ ਉਦੇਸ਼ ਐੱਨ.ਜੀ.ਓ. ਬਣਾਕੇ ਜੇਲ 'ਚ ਬੰਦ ਗੈਂਗਸਟਰ ਦੀਪਕ ਉਰਫ ਟੀਨੂੰ ਨੂੰ ਮੋਬਾਇਲ ਫੋਨ, ਨਕਦੀ ਅਤੇ ਹੋਰ ਸਾਮਾਨ ਪਹੁੰਚਾਉਣਾ ਸੀ। ਉਨ੍ਹਾਂ ਨੇ ਦੱਸਿਆ ਕਿ ਕੇਂਦਰੀ ਜੇਲ ਫਿਰੋਜ਼ਪੁਰ ਦੇ ਸੁਪਰਡੈਂਟ ਅਤੇ ਸਟਾਫ ਨੇ ਇਨ੍ਹਾਂ ਸਾਰਿਆਂ ਨੂੰ ਗ੍ਰਿਫਤਾਰ ਕਰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਨੂੰ ਸ਼ਿਕਾਇਤ ਭੇਜੀ ਅਤੇ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ ਸੋਨੂੰ ਪੁਰੀ, ਗੈਂਗਸਟਰ ਦੀਪਕ ਉਰਫ ਟੀਨੂੰ, ਏ.ਐੱਸ.ਆਈ. ਰਾਕੇਸ਼ ਕੁਮਾਰ ਅਤੇ ਦੀਪਕ ਦੀਪੂ ਵਾਸੀ ਬਠਿੰਡਾ ਦੇ ਖਿਲਾਫ ਮੁਕੱਦਮਾ ਦਰਜ ਕਰਦੇ ਹੋਏ ਉਨ੍ਹਾਂ ਕੋਲੋਂ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ।


Shyna

Content Editor

Related News