ਅੰਮ੍ਰਿਤਸਰ 'ਚ ਪੁਲਸ ਤੇ ਗੈਂਗਸਟਰਾਂ ਵਿਚਾਲੇ ਤਾਬੜਤੋੜ ਫਾਇਰਿੰਗ, ਗੈਂਗਸਟਰ ਅਰਸ਼ਦੀਪ ਦੇ ਲੱਗੀ ਗੋਲ਼ੀ

Thursday, Jul 06, 2023 - 11:22 AM (IST)

ਅੰਮ੍ਰਿਤਸਰ 'ਚ ਪੁਲਸ ਤੇ ਗੈਂਗਸਟਰਾਂ ਵਿਚਾਲੇ ਤਾਬੜਤੋੜ ਫਾਇਰਿੰਗ, ਗੈਂਗਸਟਰ ਅਰਸ਼ਦੀਪ ਦੇ ਲੱਗੀ ਗੋਲ਼ੀ

ਅੰਮ੍ਰਿਤਸਰ/ਜੰਡਿਆਲਾ ਗੁਰੂ (ਸੰਜੀਵ, ਸ਼ਰਮਾ)- ਅੰਮ੍ਰਿਤਸਰ-ਜੰਡਿਆਲਾ ਮੁੱਖ ਮਾਰਗ ’ਤੇ ਪੁਲਸ ਅਤੇ ਗੈਂਗਸਟਰਾਂ ਵਿਚਕਾਰ ਹੋਏ ਮੁਕਾਬਲੇ ਦੌਰਾਨ ਪੁਲਸ ਨੇ ਬਦਨਾਮ ਗੈਂਗਸਟਰ ਅਰਸ਼ਦੀਪ ਨੂੰ ਉਸ ਦੇ ਸਾਥੀ ਮਨਦੀਪ ਸਿੰਘ ਉਰਫ਼ ਬੁੱਧੂ ਸਮੇਤ ਕਾਬੂ ਕਰ ਲਿਆ ਹੈ। ਗੋਲੀਬਾਰੀ ਦੌਰਾਨ ਗੈਂਗਸਟਰ ਅਰਸ਼ਦੀਪ ਦੀ ਲੱਤ ਵਿਚ ਗੋਲੀ ਲੱਗੀ ਅਤੇ ਸੀ. ਆਈ. ਏ. ਸਟਾਫ਼ ਦਾ ਡਰਾਈਵਰ ਵਾਲ-ਵਾਲ ਬਚ ਗਿਆ। ਆਪ੍ਰੇਸ਼ਨ ਨੂੰ ਲੀਡ ਕਰ ਰਹੇ ਇੰਸਪੈਕਟਰ ਇੰਦਰਜੀਤ ਸਿੰਘ ਨੇ ਗੈਂਗਸਟਰ ਨੂੰ ਜ਼ਖ਼ਮੀ ਹਾਲਤ ’ਚ ਕਾਬੂ ਕਰ ਕੇ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ’ਚ ਦਾਖ਼ਲ ਕਰਵਾਇਆ। ਅਰਸ਼ਦੀਪ ਹੋਰ ਕੋਈ ਨਹੀਂ, ਸਗੋਂ ਭਾਰਤੀ ਜਨਤਾ ਪਾਰਟੀ ਦੇ ਐੱਸ. ਸੀ. ਮੋਰਚੇ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਗਿੱਲ ’ਤੇ ਗੋਲੀ ਚਲਾਉਣ ਵਾਲਾ ਅਪਰਾਧੀ ਸੀ, ਜਿਸ ਨੂੰ ਪੁਲਸ ਲੱਭ ਰਹੀ ਸੀ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਨੌਜਵਾਨ ਨੂੰ ਸ਼ਰੇਆਮ ਵੱਢਿਆ, ਵਾਰਦਾਤ ਤੋਂ ਪਹਿਲਾਂ ਬਣਾਈ ਵੀਡੀਓ

ਸੀ. ਆਈ. ਏ. ਸਟਾਫ ਦਾ ਆਪ੍ਰੇਸ਼ਨ

ਸੀ. ਆਈ. ਏ. ਸਟਾਫ਼ ਨੂੰ ਸੂਚਨਾ ਮਿਲੀ ਸੀ ਕਿ ਬਦਨਾਮ ਗੈਂਗਸਟਰ ਅਰਸ਼ਦੀਪ ਆਪਣੇ ਸਾਥੀ ਮਨਦੀਪ ਸਿੰਘ ਨਾਲ ਕਿਸੇ ਨੂੰ ਮਿਲਣ ਜਾ ਰਿਹਾ ਹੈ, ਜਿਸ ’ਤੇ ਪੁਲਸ ਨੇ ਜੰਡਿਆਲਾ ਗੁਰੂ ਨਹਿਰ ਅਤੇ ਪੁਲ ਵਿਚਕਾਰ ਨਾਕਾਬੰਦੀ ਕੀਤੀ ਹੋਈ ਸੀ।  ਆਕਾਸ਼ਦੀਪ ਨੇ ਜਿਵੇਂ ਹੀ ਨਾਕਾ ਪਾਰਟੀ ਨੂੰ ਦੇਖਿਆ ਤਾਂ ਉਸ ਨੇ ਫ਼ਾਇਰਿੰਗ ਸ਼ੁਰੂ ਕਰ ਦਿੱਤੀ। ਪੁਲਸ ਨੇ ਵੀ ਜਵਾਬੀ ਕਾਰਵਾਈ ਕੀਤੀ, ਗੈਂਗਸਟਰ ਵਲੋਂ ਚਲਾਈ ਗਈ ਗੋਲੀ ਡਰਾਈਵਰ ਨੂੰ ਲੱਗ ਗਈ ਪਰ ਉਹ ਸੀਟ ਬੈਲਟ ਪਹਿਨਣ ਕਾਰਨ ਬਚ ਗਿਆ। ਉਸੇ ਸਮੇਂ ਇੰਸਪੈਕਟਰ ਇੰਦਰਜੀਤ ਸਿੰਘ ਨੇ ਬਦਨਾਮ ਗੈਂਗਸਟਰ ’ਤੇ ਗੋਲੀ ਚਲਾ ਦਿੱਤੀ, ਗੋਲੀ ਉਸ ਦੀ ਲੱਤ ’ਚ ਲੱਗੀ ਅਤੇ ਉਹ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਪੁਲਸ ਨੇ ਘੇਰਾਬੰਦੀ ਕਰ ਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਮੌਕੇ ਤੋਂ ਇੱਕ ਪਿਸਤੌਲ ਅਤੇ ਤਿੰਨ ਮੈਗਜ਼ੀਨ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ-  ਅੰਮ੍ਰਿਤਸਰ 'ਚ ਪਿਆ ਛਰਾਟੇਦਾਰ ਮੀਂਹ, ਸ੍ਰੀ ਦਰਬਾਰ ਸਾਹਿਬ ਦਾ ਦੇਖੋ ਮਨਮੋਹਕ ਨਜ਼ਾਰਾ

ਭਾਜਪਾ ਆਗੂ ’ਤੇ ਚਲਾਈਆਂ ਸਨ ਗੋਲੀਆਂ

ਗ੍ਰਿਫ਼ਤਾਰ ਕੀਤੇ ਗੈਂਗਸਟਰ ਅਰਸ਼ਦੀਪ ਨੇ ਭਾਜਪਾ ਐੱਸ. ਸੀ. ਮੋਰਚੇ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਗਿੱਲ ’ਤੇ 16 ਅਪ੍ਰੈਲ 2023 ਨੂੰ ਗੋਲੀਆਂ ਚਲਾਈਆਂ ਸਨ, ਜਿਸ ’ਚ ਬਲਵਿੰਦਰ ਸਿੰਘ ਦੇ ਜਬਾੜੇ ’ਚ ਗੋਲੀਆਂ ਲੱਗਣ ਨਾਲ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ, ਪੁਲਸ ਉਦੋਂ ਤੋਂ ਹੀ ਮੁਲਜ਼ਮਾਂ ਦੀ ਭਾਲ ਕਰ ਰਹੀ ਸੀ।

ਇਹ ਵੀ ਪੜ੍ਹੋ- ਨੌਜਵਾਨ ਕੁੜੀ 'ਤੇ ਥਰਡ ਡਿਗਰੀ ਦਾ ਤਸ਼ੱਦਦ, ਗੁਪਤ ਅੰਗ 'ਤੇ ਲਾਇਆ ਕਰੰਟ, ਹੈਰਾਨ ਕਰੇਗਾ ਪੂਰਾ ਮਾਮਲਾ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News