ਗੈਂਗਸਟਰ ਅਰਸ਼ ਡੱਲਾ ਦੀ ਧਮਕੀ, ਚਾਰ ਦਿਨਾਂ ’ਚ ਗੋਲ਼ੀਆਂ ਨਾਲ ਭੁੰਨਾਂਗਾ, ਖ਼ੌਫ ਕਾਰਣ ਘਰ ’ਚ ਬੰਦ ਹੋਇਆ ਪਰਿਵਾਰ
Tuesday, Dec 20, 2022 - 06:39 PM (IST)
ਮੋਗਾ : ਪੰਜਾਬ ਵਿਚ ਗੈਂਗਸਟਰਾਂ ਵਲੋਂ ਫਿਰੌਤੀ ਮੰਗਣ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਤਾਜ਼ਾ ਮਾਮਲਾ ਮੋਗਾ ਦਾ ਸਾਹਮਣੇ ਆਇਆ ਹੈ, ਜਿੱਥੇ ਸ਼ਹਿਰ ਵਿਚ ਸੁਨਿਆਰੇ ਦਾ ਕੰਮ ਕਰਨ ਵਾਲੇ ਇਕ ਵਿਅਕਤੀ ਨੂੰ ਗੈਂਗਸਟਰ ਅਰਸ਼ਦੀਪ ਡੱਲਾ ਨੇ ਕੈਨੇਡਾ ਤੋਂ ਪਿਛਲੇ 3 ਦਿਨਾਂ ਵਿਚ ਲਗਾਤਾਰ ਫੋਨ ਕਰਕੇ 20 ਲੱਖ ਰੁਪਏ ਦੀ ਰੰਗਦਾਰੀ ਮੰਗੀ ਜਾ ਰਹੀ ਹੈ। ਸੁਨਿਆਰੇ ਨੇ ਰੰਗਦਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਗੈਂਗਸਟਰ ਨੇ ਉਸ ਦੇ ਪਰਿਵਾਰ ਸਮੇਤ 4 ਦਿਨਾਂ ਵਿਚ ਗੋਲ਼ੀਆਂ ਨਾਲ ਭੁੰਨਣ ਦੀ ਧਮਕੀ ਦਿੱਤੀ ਹੈ। ਪੂਰਾ ਪਰਿਵਾਰ ਡਰ ਅਤੇ ਦਹਿਸ਼ਤ ਦੇ ਚੱਲਦੇ ਘਰੋਂ ਬਾਹਰ ਨਹੀਂ ਨਿਕਲ ਰਿਹਾ। ਦੋਵੇਂ ਬੱਚੇ ਵੀ ਸਕੂਲ ਨਹੀਂ ਭੇਜੇ ਗਏ। ਪੁਲਸ ਨੇ ਹੁਣ ਘਰ ਦੀ ਸੁਰੱਖਿਆ ਵਧਾ ਦਿੱਤੀ ਹੈ।
ਇਹ ਵੀ ਪੜ੍ਹੋ : ਵਿਦੇਸ਼ੋਂ ਪਰਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਰਡਾਰ ’ਤੇ, ਵੱਡੀ ਤਿਆਰੀ ’ਚ ਪੰਜਾਬ ਸਰਕਾਰ
ਜਾਣਕਾਰੀ ਅਨੁਸਾਰ ਬੋਹਨਾ ਚੌਂਕ ਨੇ ਨੇੜਡੇ ਅਤੇ ਗੋਵਿੰਦ ਸਿੰਘ ਨਗਰ ਦੇ ਗਗਨਦੀਪ ਸਿਘ ਨੇ ਦੱਸਿਆ ਕਿ ਉਹ ਸੁਨਿਆਰੇ ਦਾ ਕੰਮ ਕਰਦਾ ਹੈ। 17 ਦਸੰਬਰ ਤੋਂ ਲਗਾਤਾਰ ਉਸੇ ਦਿਨ ਵਿਚ 4 ਤੋਂ 5 ਵਾਰ ਫੋਨ ਕਾਲ ਅਰਸ਼ਦੀਪ ਡੱਲਾ ਦੇ ਨਾਮ ਤੋਂ ਆ ਰਹੀ ਹੈ। ਫੋਨ ਕਰਨ ਵਾਲਾ ਆਪਣੇ ਆਪ ਨੂੰ ਅਰਸ਼ਦੀਪ ਡੱਲਾ ਦੱਸ ਰਿਹਾ ਹੈ ਅਤੇ ਉਸ ਤੋਂ 20 ਲੱਖ ਰੁਪਏ ਮੰਗ ਰਿਹਾ ਹੈ। ਉਕਤ ਨੇ ਕਿਹਾ ਕਿ ਉਸ ਕੋਲ ਰੁਪਏ ਨਹੀਂ ਹਨ ਤਾਂ ਫੋਨ ਕਰਨ ਵਾਲਾ ਭੜਕ ਗਿਆ। ਉਸ ਨੇ ਕਿਹਾ ਕਿ ਉਸ ਦੀਆਂ ਲੱਤਾਂ ਵਿਚ ਗੋਲ਼ੀਆਂ ਮਾਰੀਆਂ ਜਾਣਗੀਆਂ। ਇਸ ਤੋਂ ਬਾਅਦ ਉਹ ਪੈਸੇ ਦੇਵੇਗਾ। ਇੰਨਾ ਹੀ ਨਹੀਂ ਉਸ ਦੇ ਪਰਿਵਾਰ ਨੂੰ ਵੀ ਗੋਲ਼ੀਆਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਵੱਡੇ ਵਿਵਾਦ ’ਚ ਘਿਰਿਆ ਥਾਣਾ ਸਰਾਭਾ ਨਗਰ ਦਾ ਐੱਸ. ਐੱਚ. ਓ., ਜਾਣੋ ਕੀ ਹੈ ਪੂਰਾ ਮਾਮਲਾ
ਗਗਨਦੀਪ ਸਿੰਘ ਨੇ ਦੱਸਿਆ ਕਿ ਫੋਨ ਕਰਨ ਵਾਲੇ ਨੇ 4 ਦਿਨ ਦਾ ਸਮਾਂ ਦਿੱਤਾ ਹੈ। ਉਸ ਨੂੰ ਕਿਹਾ ਗਿਆ ਹੈ ਕਿ 4 ਦਿਨ ਵਿਚ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਗੋਲ਼ੀਆਂ ਮਾਰੀਆਂ ਜਾਣਗੀਆਂ। ਉਧਰ ਪੁਲਸ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਗੱਲ ਆਖੀ ਹੈ ਅਤੇ ਪਰਿਵਾਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪਟਿਆਲਾ ’ਚ ਦਿਲ ਕੰਬਾਉਣ ਵਾਲੀ ਵਾਰਦਾਤ, ਸਵੇਰੇ ਖੇਤਾਂ ’ਚ ਗਏ ਕਿਸਾਨ ਦੇ ਖੂਨ ਦੀਆਂ ਧਾਰਾਂ ਦੇਖ ਉੱਡੇ ਹੋਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।