ਸਮਝੌਤੇ ਮੌਕੇ ਫਿਰ ਚੱਲੀਆਂ ਕ੍ਰਿਪਾਨਾਂ, ਗੈਂਗਸਟਰ ਨੇ ਕੀਤੇ 5 ਫਾਇਰ

02/21/2018 6:00:27 AM

ਲੁਧਿਆਣਾ(ਰਿਸ਼ੀ)-ਸੋਮਵਾਰ ਦੇਰ ਸ਼ਾਮ ਸ਼ਿਵਾਜੀ ਨਗਰ 'ਚ ਇਕ ਚੋਣ ਰੈਲੀ ਦੌਰਾਨ ਸਕੂਲ-ਕਾਲਜਾਂ ਦੇ ਦੋਸਤਾਂ ਦੀ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਦੋਵੇਂ ਧਿਰਾਂ ਨੇ ਮੰਗਲਵਾਰ ਸ਼ਾਮ 5 ਵਜੇ ਸੈਕਟਰ-32 'ਚ ਮੋਹਨੀ ਰੈਸਟੋਰੈਂਟ ਨੇੜੇ ਸਮਝੌਤੇ ਦਾ ਸਮਾਂ ਰੱਖ ਲਿਆ। ਦੋਵਾਂ ਧਿਰਾਂ ਦਾ ਫਿਰ ਆਪਸ ਵਿਚ 'ਚ ਝਗੜਾ ਹੋ ਗਿਆ। ਜੰਮ ਕੇ ਇੱਟਾਂ-ਬੋਤਲਾਂ ਅਤੇ ਕ੍ਰਿਪਾਨਾਂ ਚੱਲੀਆਂ। ਇਸ ਦੌਰਾਨ ਇਕ ਧਿਰ ਵੱਲੋਂ ਆਏ ਇਕ ਗੈਂਗਸਟਰ ਨੇ ਰਿਵਾਲਵਰ ਨਾਲ 5 ਫਾਇਰ ਕਰ ਦਿੱਤੇ। ਫਾਇਰਿੰਗ ਦੇ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਪਤਾ ਲਗਦੇ ਹੀ ਏ. ਸੀ. ਪੀ. ਪਵਨਜੀਤ, ਥਾਣਾ ਡਵੀਜ਼ਨ ਨੰ. 7 ਦੇ ਇੰਚਾਰਜ ਐੱਸ. ਆਈ. ਪ੍ਰਵੀਨ ਰਣਦੇਵ ਅਤੇ ਸੀ. ਆਈ. ਏ. ਦੀ ਪੁਲਸ ਪਾਰਟੀ ਘਟਨਾ ਸਥਾਨ 'ਤੇ ਪਹੁੰਚੀ ਅਤੇ ਜਾਂਚ 'ਚ ਜੁਟ ਗਈ। ਦੇਰ ਰਾਤ ਪੁਲਸ ਨੇ ਕਰੀਬ ਦੋ ਦਰਜਨ ਅਣਪਛਾਤੇ ਨੌਜਵਾਨਾਂ 'ਤੇ ਕੇਸ ਦਰਜ ਕਰ ਲਿਆ ਸੀ।  ਏ. ਸੀ. ਪੀ. ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਕਿ ਸ਼ਿਵਾਜੀ ਨਗਰ ਦੀ ਰੈਲੀ 'ਚ ਨੌਜਵਾਨਾਂ ਦੀ ਆਪਸ 'ਚ ਗਾਲੀ-ਗਲੋਚ ਹੋ ਗਈ। ਜ਼ਿਆਦਾਤਰ ਨੌਜਵਾਨ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਹਨ। ਹਨੀ ਨਾਮਕ ਇਕ ਨੌਜਵਾਨ ਨੇ ਅੱਜ ਦੋਵਾਂ ਧਿਰਾਂ ਨੂੰ ਸਮਝੌਤੇ ਲਈ ਬੁਲਾਇਆ ਸੀ। ਦੋਵਾਂ ਧਿਰਾਂ ਦੇ ਲਗਭਗ 50 ਨੌਜਵਾਨ 2 ਦਰਜਨ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ। ਮਾਮੂਲੀ ਗੱਲ ਨੂੰ ਲੈ ਕੇ ਫਿਰ ਤੋਂ ਬਹਿਸ ਹੋ ਗਈ। ਇਕ-ਦੂਜੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਕ ਧਿਰ ਨੇ 5 ਮੋਟਰਸਾਈਕਲ ਕ੍ਰਿਪਾਨਾਂ ਮਾਰ ਕੇ ਪੂਰੀ ਤਰ੍ਹਾਂ ਤੋੜ ਦਿੱਤੇ ਅਤੇ ਫਾਇਰਿੰਗ ਕੀਤੀ। ਦੂਜੀ ਧਿਰ ਜਾਨ ਬਚਾਉਣ ਲਈ ਭੱਜ ਗਈ। ਲਗਭਗ 15 ਮਿੰਟਾਂ ਬਾਅਦ ਭੱਜੇ ਗਰੁੱਪ ਦੇ ਨੌਜਵਾਨ ਵਾਪਸ ਆਏ ਅਤੇ 4 ਮੋਟਰਸਾਈਕਲ ਲੈ ਗਏ। ਇਕ ਮੋਟਰਸਾਈਕਲ ਘਟਨਾ ਸਥਾਨ 'ਤੇ ਹੀ ਛੱਡ ਗਏ। 
ਵੀਡੀਓ ਵਾਇਰਲ, ਲੋਕਾਂ 'ਚ ਬਣੀ ਚਰਚਾ
ਝਗੜੇ ਦੀ ਹਰਕਤ ਨਾਲ ਘਰਾਂ ਦੇ ਬਾਹਰ ਲੱਗੇ ਕੈਮਰਿਆਂ 'ਚ ਕੈਦ ਹੋ ਗਈ। ਇਸ ਦੀ ਵੀਡੀਓ ਚੰਦ ਮਿੰਟਾਂ 'ਚ ਵਾਇਰਲ ਹੋ ਗਈ। ਪੂਰੇ ਸ਼ਹਿਰ 'ਚ ਚਰਚਾ ਦਾ ਵਿਸ਼ਾ ਬਣ ਗਈ। ਹਰ ਕਿਸੇ ਦੀ ਜ਼ੁਬਾਨ 'ਤੇ ਇਸੇ ਗੈਂਗ ਦੇ ਮੈਂਬਰਾਂ ਦੇ ਨਾਂ ਸਨ। ਇਸੇ ਗੈਂਗ ਵੱਲੋਂ ਬੀਤੇ ਦਿਨੀਂ ਇਕ ਹੋਟਲ 'ਚ ਵੀ ਤੋੜ-ਭੰਨ ਕੀਤੀ ਗਈ ਸੀ। ਇਨ੍ਹਾਂ ਪਿੱਛੇ ਜਿਨ੍ਹਾਂ ਨੇਤਾਵਾਂ ਦਾ ਹੱਥ ਹੈ, ਉਨ੍ਹਾਂ ਨੂੰ ਦਬੋਚੇ ਬਿਨਾਂ ਪੁਲਸ ਲਾਅ ਐਂਡ ਆਰਡਰ ਨੂੰ ਮੇਨਟੇਨ ਨਹੀਂ ਰੱਖ ਸਕਦੀ। 
9 ਵਾਰ ਕੀਤਾ ਪੁਲਸ ਕੰਟਰੋਲ ਰੂਮ 'ਤੇ ਫੋਨ
ਸੀ. ਏ. ਏ. ਕੇ. ਵਰਮਾ ਨੇ ਦੱਸਿਆ ਕਿ ਸਾਰਾ ਮਾਮਲਾ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਹੋਇਆ ਹੈ। ਉਨ੍ਹਾਂ ਸਹਾਇਤਾ ਲਈ ਪੁਲਸ ਕੰਟਰੋਲ ਰੂਮ 'ਤੇ 9 ਵਾਰ ਫੋਨ ਵੀ ਕੀਤਾ ਪਰ ਨੰਬਰ ਨਹੀਂ ਮਿਲਿਆ। ਵਰਮਾ ਅਨੁਸਾਰ ਨੌਜਵਾਨ ਸਿੱਧੇ ਫਾਇਰ ਕਰਦੇ ਰਹੇ। ਭਜਦੇ ਸਮੇਂ ਇਕ ਨੌਜਵਾਨ ਨੂੰ ਸੱਟਾਂ ਵੀ ਲੱਗੀਆਂ। 


Related News