ਗੈਂਗਸਟਰ ਰਵੀ ਦਿਓਲ ਮੁੜ ਅਦਾਲਤ ''ਚ ਪੇਸ਼ ਇਕ ਦਿਨ ਦਾ ਪੁਲਸ ਰਿਮਾਂਡ ਵਧਿਆ

02/20/2018 7:18:43 AM

ਪਟਿਆਲਾ(ਬਲਜਿੰਦਰ)-ਕੁਝ ਦਿਨ ਪਹਿਲਾਂ ਸੰਗਰੂਰ ਵਿਖੇ ਆਤਮ ਸਮਰਪਣ ਕਰਨ ਵਾਲੇ ਗੈਂਗਸਟਰ ਨੂੰ ਪਟਿਆਲਾ ਪੁਲਸ ਨੇ 3 ਦਿਨਾਂ ਦੇ ਪੁਲਸ ਰਿਮਾਂਡ ਖਤਮ ਹੋਣ ਤੋਂ ਬਾਅਦ ਮੁੜ ਮਾਣਯੋਗ ਅਦਾਲਤ 'ਚ ਪੇਸ਼ ਕੀਤਾ। ਇਥੇ ਮਾਣਯੋਗ ਅਦਾਲਤ ਨੇ ਉਸ ਦੇ ਪੁਲਸ ਰਿਮਾਂਡ 'ਚ ਇਕ ਦਿਨ ਦਾ ਵਾਧਾ ਕਰ ਦਿੱਤਾ ਹੈ। ਰਵੀ ਦਿਓਲ ਨੂੰ ਪਟਿਆਲਾ ਪੁਲਸ ਥਾਣਾ ਅਰਬਨ ਅਸਟੇਟ 'ਚ ਦਰਜ ਐੱਫ. ਆਈ. ਆਰ. 'ਚ ਸੰਗਰੂਰ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਸੀ, ਜਿਥੇ ਮਾਣਯੋਗ ਅਦਾਲਤ ਨੇ ਪਹਿਲਾਂ ਉਸ ਨੂੰ 3 ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜਿਆ ਸੀ ਤੇ ਅੱਜ ਪੁਲਸ ਰਿਮਾਂਡ 'ਚ ਇਕ ਦਿਨ ਦਾ ਹੋਰ ਵਾਧਾ ਕਰ ਦਿੱਤਾ ਹੈ। ਰਵੀ ਦਿਓਲ ਨੂੰ 20 ਫਰਵਰੀ ਨੂੰ ਮੁੜ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।


Related News