ਨਵਾਂਸ਼ਹਿਰ ’ਚ ਹਥਿਆਰਾਂ ਸਣੇ ਖ਼ਤਰਨਾਕ ਗੈਂਗਸਟਰ ਗ੍ਰਿਫ਼ਤਾਰ, ਯੂ.ਕੇ. ਤੋਂ ਮਿਲੇ ਸੀ ਕਤਲ ਕਰਨ ਦੇ ਹੁਕਮ

Wednesday, Mar 17, 2021 - 06:15 PM (IST)

ਨਵਾਂਸ਼ਹਿਰ ’ਚ ਹਥਿਆਰਾਂ ਸਣੇ ਖ਼ਤਰਨਾਕ ਗੈਂਗਸਟਰ ਗ੍ਰਿਫ਼ਤਾਰ, ਯੂ.ਕੇ. ਤੋਂ ਮਿਲੇ ਸੀ ਕਤਲ ਕਰਨ ਦੇ ਹੁਕਮ

ਨਵਾਂਸ਼ਹਿਰ (ਤ੍ਰਿਪਾਠੀ) : ਯੂ. ਕੇ. ਰਹਿਣ ਵਾਲੇ ਦੋਸਤ ਦੇ ਕਹਿਣ ’ਤੇ ਕਤਲ ਕਰਨ ਦੀ ਯੋਜਨਾ ਬਣਾ ਰਹੇ 4 ਗੈਂਗਸਟਰਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰਕੇ 3 ਪਿਸਤੌਲ, 6 ਮੈਗਜ਼ੀਨ, 46 ਜਿੰਦਾ ਕਾਰਤੂਸ ਅਤੇ ਜਾਅਲੀ ਨੰਬਰ ਦੀ ਇਕ ਸਵਿਫਟ ਕਾਰ ਬਰਾਮਦ ਕੀਤੀ ਹੈ। ਐੱਸ.ਐੱਸ.ਪੀ. ਨੇ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਥਾਣਾ ਔੜ ਦੇ ਐੱਸ.ਐੱਚ.ਓ. ਇੰਸਪੈਕਟਰ ਮਲਕੀਤ ਸਿੰਘ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ ਯੂ. ਕੇ . ਵਾਸੀ ਹਰੀਸ਼ ਕੁਮਾਰ ਉਰਫ ਸਾਬੀ ਪੁੱਤਰ ਧਰਮ ਚੰਦ ਵਾਸੀ ਪਿੰਡ ਗੜ੍ਹੀ ਮੱਟੋਂ (ਗੜ੍ਹਸ਼ੰਕਰ) ਦੇ ਕਹਿਣ ’ਤੇ ਮੱਖਣ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਗੋਲੀਆਂ (ਗੜ੍ਹਸ਼ੰਕਰ) ਅਤੇ ਰਣਜੀਤ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਮੋਰਿੰਡਾ (ਰੋਪੜ) 3 ਵਿਅਕਤੀਆਂ ਨੂੰ ਕਤਲ ਕਰਨ ਲਈ ਯੋਜਨਾ ਬਣਾ ਰਹੇ ਹਨ, ਜਿਸ ਨੂੰ ਅੰਜਾਮ ਦੇਣ ਲਈ ਉਹ ਸਵਿਫਟ ਕਾਰ ’ਚ ਫਿਲੌਰ-ਨਵਾਂਸ਼ਹਿਰ ਦੇ ਖੇਤਰ ਵਿਚ ਘੁੰਮ ਰਹੇ ਹਨ।

ਇਹ ਵੀ ਪੜ੍ਹੋ : ਕੋਰੋਨਾ ਦੇ ਮੱਦੇਨਜ਼ਰ ਪੰਜਾਬ ’ਚ ਵਧੇਗੀ ਹੋਰ ਸਖ਼ਤੀ, ਮੋਦੀ ਨਾਲ ਬੈਠਕ ਦੌਰਾਨ ਕੈਪਟਨ ਨੇ ਦਿੱਤੇ ਸੰਕੇਤ

ਐੱਸ.ਐੱਸ.ਪੀ. ਨੇ ਦੱਸਿਆ ਕਿ ਉਪਰੋਕਤ ਗੁਪਤ ਸੂਚਨਾ ਦੇ ਆਧਾਰ ’ਤੇ ਥਾਣਾ ਔੜ ਦੇ ਐੱਸ.ਐੱਚ.ਓ. ਮਲਕੀਤ ਸਿੰਘ ਦੀ ਅਗਵਾਈ ਹੇਠ ਪੁਲਸ ਵੱਲੋਂ ਕਾਰਵਾਈ ਕਰਦੇ ਹੋਏ ਪਿੰਡ ਬਲੌਨੀ ਦੇ ਨੇੜੇ ਕੀਤੀ ਗਈ ਨਾਕਾਬੰਦੀ ਦੌਰਾਨ ਇਕ ਸਵਿਫਟ ਕਾਰ ’ਚੋਂ ਮੱਖਣ ਸਿੰਘ ਪੁੱਤਰ ਕਰਨੈਲ ਸਿੰਘ ਅਤੇ ਰਣਜੀਤ ਸਿੰਘ ਨੂੰ ਗ੍ਰਿਫਤਾਰ ਕਰਕੇ 3 ਪਿਸਤੌਲ, 4 ਮੈਗਜ਼ੀਨ, 22 ਜਿੰਦਾ ਕਾਰਤੂਸ ਅਤੇ ਜਾਅਲੀ ਆਰ. ਸੀ . ਬਰਾਮਦ ਕਰਨ ’ਚ ਸਫਲਤਾ ਹਾਲ ਕੀਤੀ ਹੈ। ਐੱਸ.ਐੱਸ.ਪੀ. ਨੇ ਦੱਸਿਆ ਕਿ ਉਪਰੋਕਤ ਗ੍ਰਿਫਤਾਰ ਵਿਅਕਤੀਆਂ ਦੀ ਸੂਚਨਾ ’ਤੇ ਪੁਲਸ ਨੇ ਗੁਰਜੀਤ ਸਿੰਘ ਪੁੱਤਰ ਦਲਵੀਰ ਸਿੰਘ ਵਾਸੀ ਮਾਹਲ ਖੁਰਦ ਥਾਣਾ ਔੜ ਅਤੇ ਬਲਵੀਰ ਸਿੰਘ ਉਰਫ ਬਿੰਦਾ ਪੁੱਤਰ ਹਰਭਜਨ ਸਿੰਘ ਵਾਸੀ ਅਲੀਪੁਰ ਥਾਣਾ ਗੜ੍ਹਸ਼ੰਕਰ ਨੂੰ ਗ੍ਰਿਫਤਾਰ ਕਰ ਕੇ 1 ਪਿਸਤੌਲ, 2 ਮੈਗਜ਼ੀਨ ਅਤੇ 24 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ : ਅੰਮ੍ਰਿਤਸਰ : ਵਿਆਹ ਵਾਲੇ ਘਰ ਪਿਆ ਭੜਥੂ, ਹੋਈ ਘਟਨਾ ਨੇ ਲਾੜੇ ਦੇ ਪੈਰਾਂ ਹੇਠੋਂ ਖਿਸਕਾਈ ਜ਼ਮੀਨ

ਜੇਲ ’ਚ ਬੰਦ ਗੈਂਗਸਟਰ ਦੇ ਕਹਿਣ ’ਤੇ ਗੈਂਗਸਟਰ ਕੁਲਦੀਪ ਨੇ ਮੁਹੱਈਆ ਕਰਵਾਏ ਸਨ ਹਥਿਆਰ ਅਤੇ ਕਾਰ 
ਐੱਸ.ਐੱਸ.ਪੀ. ਅਲਕਾ ਮੀਨਾ ਨੇ ਦੱਸਿਆ ਕਿ ਯੂ.ਕੇ. ’ਚ ਬੈਠੇ ਹਰੀਸ਼ ਕੁਮਾਰ ਉਰਫ ਸਾਭੀ ਦੇ ਕਹਿਣ ’ਤੇ ਜੇਲ ’ਚ ਬੰਦ ਗੈਂਗਸਟਰ ਤੇਜਿੰਦਰ ਸਿੰਘ ਉਰਫ ਤੇਜਾ ਪੁੱਤਰ ਜੁਝਾਰ ਸਿੰਘ ਵਾਸੀ ਮਹਿੰਦੀਪੁਰ (ਬਲਾਚੌਰ) ਨੇ ਮੱਖਣ ਸਿੰਘ ਅਤੇ ਰਣਜੀਤ ਸਿੰਘ ਨੂੰ ਉਪਰੋਕਤ ਹਥਿਆਰ ਮੁਹੱਈਆ ਕਰਵਾਏ ਸਨ ਜਿਸ ’ਚੋਂ 1 ਪਿਸਤੌਲ, 2 ਮੈਗਜ਼ੀਨ ਅਤੇ 24 ਕਾਰਤੂਸ ਗੁਰਜੀਤ ਸਿੰਘ ਅਤੇ ਬਲਵੀਰ ਨੂੰ ਦਿੱਤੇ ਸਨ। ਐੱਸ. ਐੱਸ. ਪੀ . ਨੇ ਦੱਸਿਆ ਕਿ ਯੂ.ਕੇ. ਵਿਖੇ ਰਹਿ ਰਹੇ ਰਹੀਸ਼ ਦੀ ਪਤਨੀ ਨੇ ਯੂ. ਕੇ . ਜਾਣਾ ਸੀ, ਜਿਸਦੀ ਮਦਦ ਲਈ ਉਸਨੇ ਆਪਣੇ ਇਕ ਦੋਸਤ ਨੂੰ ਕਿਹਾ ਸੀ, ਜਿਸ ਵੱਲੋਂ ਗਲਤ ਵਤੀਰੇ ਦੇ ਚਲਦੇ ਉਹ ਉਸਦਾ ਕਤਲ ਕਰਵਾਉਣਾ ਚਾਹੁੰਦਾ ਸੀ।

ਇਹ ਵੀ ਪੜ੍ਹੋ : ਨਾਜਾਇਜ਼ ਸੰਬੰਧਾਂ ਨੇ ਕਰਵਾਈ ਦਿਲ ਕੰਬਾਉਣ ਵਾਲੀ ਵਾਰਦਾਤ, ਸੜਕ ਵਿਚਕਾਰ ਵੱਢਿਆ ਵਿਅਕਤੀ

ਮਾਮਲੇ ’ਚ ਨਾਮਜ਼ਦ ਜੇਲਾਂ ’ਚ ਬੰਦ 2 ਦੋਸ਼ੀਆਂ ਨੂੰ ਲਿਆਂਦਾ ਜਾਵੇਗਾ ਪ੍ਰੋਡੈਕਸ਼ਨ ਵਾਰੰਟ ’ਤੇ
ਐੱਸ.ਐੱਸ.ਪੀ. ਅਲਕਾ ਮੀਨਾ ਨੇ ਦੱਸਿਆ ਕਿ ਉਪਰੋਕਤ ਮਾਮਲੇ ’ਚ ਨਾਮਜ਼ਦ ਹਰੀਸ਼ ਕੁਮਾਰ ਉਰਫ ਸਾਬੀ ਵਰਤਮਾਨ ਸਮੇਂ ਵਿਚ ਇੰਗਲੈਂਡ ਵਿਖੇ ਹੈ ਜਦਕਿ ਦੋਸ਼ੀ ਤੇਜਿੰਦਰ ਸਿੰਘ ਉਰਫ ਤੇਜਾ ਇਸ ਮੌਕੇ ਬਠਿੰਡਾ ਜੇਲ ਅਤੇ ਦੋਸ਼ੀ ਕੁਲਦੀਪ ਸਿੰਘ ਕੀਪਾ ਫਰੀਦਕੋਟ ਜੇਲ ’ਚ ਬੰਦ ਹੈ। ਜਿਨ੍ਹਾਂ ਨੂੰ ਜ਼ਿਲ੍ਹਾ ਪੁਲਸ ਵੱਲੋਂ ਪ੍ਰੋਡੈਕਸ਼ਨ ਵਾਰੰਟ ’ਤੇ ਲਿਆ ਕੇ ਪੜਤਾਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 3 ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਕਾਰਵਾਈ ਕਰ ਰਹੀ ਹੈ।

ਇਹ ਵੀ ਪੜ੍ਹੋ : ਗੁਰਲਾਲ ਭਲਵਾਨ ਕਤਲ ਕਾਂਡ : ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪੇਸ਼ੀ ਸਬੰਧੀ ਨਵੇਂ ਪ੍ਰੋਡਕਸ਼ਨ ਵਾਰੰਟ ਜਾਰੀ

ਨਾਮਜ਼ਦ ਦੋਸ਼ੀਆਂ ’ਤੇ ਦਰਜ ਹਨ ਦਰਜਨਾਂ ਅਪਰਾਧਕ ਮਾਮਲੇ
ਐੱਸ.ਐੱਸ.ਪੀ. ਅਲਕਾ ਮੀਨਾ ਨੇ ਦੱਸਿਆ ਕਿ ਮਾਮਲੇ ’ਚ ਨਾਮਜ਼ਦ ਅਪਰਾਧੀ ਨਾ ਸਿਰਫ ਗੈਂਗਸਟਰ ਹਨ, ਸਗੋਂ ਉਨ੍ਹਾਂ ਖਿਲਾਫ ਦਰਜਨਾਂ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਹਰੀਸ਼ ਕੁਮਾਰ ਯੂ. ਕੇ . ਖ਼ਿਲਾਫ਼ ਕਤਲ ਦੇ ਮਾਮਲੇ ਸਮੇਤ ਵੱਖ-ਵੱਖ ਥਾਣਿਆਂ ’ਚ 5 ਮਾਮਲੇ ਦਰਜ ਹਨ, ਰਣਜੀਤ ਸਿੰਘ ਖ਼ਿਲਾਫ਼ 2 ਮਾਮਲੇ, ਮੱਖਣ ਸਿੰਘ ਖ਼ਿਲਾਫ਼ 8 ਮਾਮਲੇ, ਤੇਜਿੰਦਰ ਸਿੰਘ ਖ਼ਿਲਾਫ਼ ਕਤਲ ਸਮੇਤ ਵੱਖ-ਵੱਖ ਸੰਗੀਨ ਧਾਰਾਵਾਂ ਦੇ ਤਹਿਤ 21 ਮਾਮਲੇ ਦਰਜ ਹਨ, ਬਲਵੀਰ ਸਿੰਘ ਖ਼ਿਲਾਫ਼ 1 ਅਤੇ ਕੁਲਦੀਪ ਸਿੰਘ ਉਰਫ ਕੀਪਾ ਦੇ ਖ਼ਿਲਾਫ਼ 4 ਮਾਮਲੇ ਦਰਜ ਹਨ। ਐੱਸ.ਐੱਸ.ਪੀ. ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ’ਤੇ ਲਿਆ ਜਾਵੇਗਾ। 

ਇਹ ਵੀ ਪੜ੍ਹੋ : ਕੈਪਟਨ ਨਾਲ ਲੰਚ ਤੋਂ ਪਹਿਲਾਂ ਨਵਜੋਤ ਸਿੱਧੂ ਦਾ ਧਮਾਕੇਦਾਰ ਟਵੀਟ, ਆਖੀ ਵੱਡੀ ਗੱਲ


author

Gurminder Singh

Content Editor

Related News