ਜੇਲ ''ਚ ਬੰਦ ਖ਼ਤਰਨਾਕ ਗੈਂਗਸਟਰ ਦਿਲਪ੍ਰੀਤ ਬਾਬਾ ਬਾਰੇ ਵੱਡੀ ਗੱਲ ਆਈ ਸਾਹਮਣੇ
Wednesday, Oct 14, 2020 - 06:13 PM (IST)
ਪਟਿਆਲਾ/ਨਾਭਾ (ਬਲਜਿੰਦਰ, ਖੁਰਾਣਾ) : ਸੀ. ਆਈ. ਏ. ਸਟਾਫ ਪਟਿਆਲਾ ਵੱਲੋਂ ਸੋਮਵਾਰ ਨੂੰ ਗੈਂਗਸਟਰ ਦਿਲਪ੍ਰੀਤ ਬਾਬਾ ਦੇ 2 ਨੇੜਲੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਸੀ. ਆਈ. ਏ. ਨੇ ਮੈਕਸੀਮਮ ਸਕਿਓਰਿਟੀ ਜੇਲ ਨਾਭਾ ਤੋਂ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਅਦਾਲਤ 'ਚ ਪੇਸ਼ ਕੀਤਾ। ਮਾਣਯੋਗ ਅਦਾਲਤ ਨੇ ਦਿਲਪ੍ਰੀਤ ਦਾ 4 ਦਿਨਾਂ ਦਾ ਪੁਲਸ ਰਿਮਾਂਡ ਦਿੱਤਾ। ਇੱਧਰ ਸੀ. ਆਈ. ਏ. ਸਟਾਫ ਨੇ ਰਿਮਾਂਡ ਲੈਣ ਤੋਂ ਬਾਅਦ ਜਦੋਂ ਪੁੱਛਗਿੱਛ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਦਿਲਪ੍ਰੀਤ ਬਾਬਾ ਜੇਲ 'ਚੋਂ ਹੀ ਆਪਣਾ ਗੈਂਗ ਚਲਾ ਰਿਹਾ ਸੀ। ਕਾਰ ਖੋਹਣ ਅਤੇ ਹਿਮਾਚਲ ਦੇ ਬੱਦੀ ਦੀ ਘਟਨਾ ਨੂੰ ਉਸ ਦੇ ਇਸ਼ਾਰੇ 'ਤੇ ਹੀ ਕੀਤਾ ਗਿਆ ਸੀ। ਉਹ ਜੇਲ 'ਚ ਬੈਠ ਕੇ ਆਪਣੇ ਨਿਰਦੇਸ਼ ਜਾਰੀ ਕਰਦਾ ਅਤੇ ਉਸ ਦੇ ਨੇੜਲੇ ਸਾਥੀ ਅੱਗੇ ਉਸ ਵਾਰਦਾਤ ਨੂੰ ਅੰਜ਼ਾਮ ਦਿੰਦੇ।
ਇਹ ਵੀ ਪੜ੍ਹੋ : ਕੇਂਦਰ ਨਾਲ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਦਾ ਸਰਕਾਰ ਨੂੰ ਵੱਡਾ ਝਟਕਾ
ਸੋਮਵਾਰ ਨੂੰ 2 ਸਾਥੀ ਗ੍ਰਿਫ਼ਤਾਰ ਕਰਨ ਤੋਂ ਬਾਅਦ ਪਟਿਆਲਾ ਪੁਲਸ ਹੁਣ ਇਸ ਜਾਂਚ 'ਚ ਜੁਟ ਗਈ ਹੈ ਕਿ ਦਿਲਪ੍ਰੀਤ ਬਾਬਾ ਦੇ ਹੋਰ ਕਿਹੜੇ ਨੇੜਲੇ ਸਾਥੀ ਬਾਹਰ ਹਨ ਅਤੇ ਬਾਬੇ ਦੇ ਇਸ਼ਾਰੇ 'ਤੇ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਹਨ ਕਿਉਂਕਿ ਪਟਿਆਲਾ ਪੁਲਸ ਵੱਲੋਂ ਸੋਮਵਾਰ ਨੂੰ ਗ੍ਰਿਫ਼ਤਾਰ ਗਗਨਦੀਪ ਸਿੰਘ ਉਰਫ ਗੱਗੀ ਲਾਹੌਰੀਆ ਪੁੱਤਰ ਜਸਪਾਲ ਸਿੰਘ ਵਾਸੀ ਠਾਕਰ ਅਬਾਦੀ, ਗਲੀ ਨੰਬਰ 1, ਧੋਬੀ ਘਾਟ ਅਬੋਹਰ ਜ਼ਿਲਾ ਫਾਜ਼ਿਲਕਾ ਅਤੇ ਕੁਲਵੰਤ ਸਿੰਘ ਉਰਫ ਜੱਗੂ ਪੁੱਤਰ ਬਲਵੀਰ ਸਿੰਘ ਵਾਸੀ ਪੱਕੀ ਟਿੱਬੀ ਥਾਣਾ ਕੰਵਰਵਾਲਾ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵੀ ਪਹਿਲਾਂ ਹੀ 3 ਦਿਨਾਂ ਦੇ ਰਿਮਾਂਡ 'ਤੇ ਚਲ ਰਹੇ ਹਨ। ਪਟਿਆਲਾ ਪੁਲਸ ਦੋਵਾਂ ਨੂੰ ਸਾਹਮਣੇ ਬਿਠਾ ਕੇ ਇਸ ਮਾਮਲੇ ਦੀ ਅੱਗੇ ਪੜ੍ਹਤਾਲ ਕਰ ਰਹੀ ਹੈ।
ਇਹ ਵੀ ਪੜ੍ਹੋ : ਖ਼ੂਨ ਬਣਿਆ ਪਾਣੀ, ਭਰਾ ਨੇ ਤਲਵਾਰਾਂ ਨਾਲ ਵੱਢਿਆ ਭਰਾ
ਦੱਸਣਯੋਗ ਹੈ ਕਿ ਲੰਘੇ ਸੋਮਵਾਰ ਨੂੰ ਸੀ. ਆਈ. ਏ. ਸਟਾਫ ਪਟਿਆਲਾ ਦੀ ਪੁਲਸ ਨੇ ਦਿਲਪ੍ਰੀਤ ਬਾਬਾ ਦੇ ਨੇੜਲੇ ਸਾਥੀ ਗਨਦੀਪ ਸਿੰਘ ਉਰਫ ਗੱਗੀ ਲਾਹੌਰੀਆ ਪੁੱਤਰ ਜਸਪਾਲ ਸਿੰਘ ਵਾਸੀ ਠਾਕਰ ਅਬਾਦੀ, ਗਲੀ ਨੰਬਰ 1, ਧੋਬੀ ਘਾਟ ਅਬੋਹਰ ਜ਼ਿਲਾ ਫਾਜ਼ਿਲਕਾ ਅਤੇ ਕੁਲਵੰਤ ਸਿੰਘ ਉਰਫ ਜੱਗੂ ਪੁੱਤਰ ਬਲਵੀਰ ਸਿੰਘ ਵਾਸੀ ਪੱਕੀ ਟਿੱਬੀ ਥਾਣਾ ਕੰਵਰਵਾਲਾ ਜ਼ਿਲਾ ਸ੍ਰੀ ਮੁਕਤਸਰ ਸ਼ਾਹਿਬ ਨੂੰ ਦੋਰਾਹਾ ਦੇ ਨੇੜੇ ਤੋਂ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਤੋਂ ਇਕ 32 ਬੋਰ ਪਿਸਟਲ, 2 ਮੈਗਜ਼ੀਨ ਅਤੇ 14 ਰੋਂਦ ਜਿੰਦਾ ਅਤੇ 315 ਬੋਰ ਪਿਸਤੌਲ 2 ਕਾਰਤੂਸ ਜਿੰਦਾ ਅਤੇ ਛੀਂਟਾਵਾਲਾ ਦੇ ਕੋਲ ਖੋਹੀ ਹੋਈ ਕਾਰ ਬਰਾਮਦ ਕੀਤੀ ਸੀ। ਪੁਲਸ ਇਸ ਮਾਮਲੇ 'ਚ ਦਿਲਪ੍ਰੀਤ ਬਾਬਾ ਨੂੰ ਵੀ ਨਾਮਜ਼ਦ ਕੀਤਾ ਹੈ।
ਇਹ ਵੀ ਪੜ੍ਹੋ : ਕਿਸਾਨ ਜਥੇਬੰਦੀਆਂ ਦੀਆਂ ਪੰਜਾਬ ਸਰਕਾਰ ਨੂੰ ਦੋ ਟੁੱਕ 'ਚ ਵੱਡੀ ਚਿਤਾਵਨੀ