ਪੁਲਸ ''ਤੇ ਹਮਲਾ ਕਰਨ ਵਾਲਾ ਗੈਂਗਸਟਰ ਰਿਮਾਂਡ ''ਤੇ, ਅੱਤਵਾਦ ਨਾਲ ਸਬੰਧ ਹੋਣ ਦੀ ਜਾਂਚ ਸ਼ੁਰੂ

08/25/2020 6:15:14 PM

ਤਰਨਤਾਰਨ (ਰਮਨ) : ਸੋਮਵਾਰ ਦੀ ਸਵੇਰ ਥਾਣਾ ਭਿੱਖੀਵਿੰਡ 'ਚ ਤਾਇਨਾਤ ਥਾਣੇਦਾਰ ਉੱਪਰ ਪਿੰਡ ਪੂਹਲਾ ਵਿਖੇ ਗੈਂਗਸਟਰਾਂ ਵਲੋਂ ਗੋਲੀਆਂ ਚਲਾਉਣ ਦੇ ਮਾਮਲੇ 'ਚ ਪੁਲਸ ਨੇ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕਰ ਜਿੱਥੇ ਰਿਮਾਂਡ ਹਾਸਲ ਕਰ ਲਿਆ ਹੈ। ਉੱਥੇ ਡੀ.ਜੀ.ਪੀ ਪੰਜਾਬ ਵਲੋਂ ਇਸ ਦੇ ਸਬੰਧ ਅੱਤਵਾਦ ਜਾਂ ਹੋਰ ਗਰਮ ਖਿਆਲੀਆਂ ਨਾਲ ਹੋਣ ਦੀ ਜਾਣਕਾਰੀ ਦੇਣ ਉਪਰੰਤ ਜ਼ਿਲ੍ਹਾ ਪੁਲਸ ਨੇ ਆਪਣਾ ਸਾਰਾ ਰਿਕਾਰਡ ਬਾਰੀਕੀ ਨਾਲ ਖੰਘਾਲਣਾ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕਾਬੂ ਕੀਤੇ ਗਏ ਗੈਂਗਸਟਰ ਨੂੰ ਮੰਗਲਵਾਰ ਪੱਟੀ ਵਿਖੇ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ 'ਚ ਪੇਸ਼ ਕਰਦੇ ਹੋਏ 28 ਅਗਸਤ ਤੱਕ ਦਾ ਰਿਮਾਂਡ ਹਾਸਲ ਕਰ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ :  ਐੱਸ. ਜੀ. ਪੀ. ਸੀ. 'ਚ ਉੱਚ ਅਹੁਦੇ 'ਤੇ ਤਾਇਨਾਤ ਪੁੱਤ ਨੇ ਘਰੋਂ ਕੱਢੀ ਅੰਮ੍ਰਿਤਧਾਰੀ ਮਾਤਾ (ਵੀਡੀਓ)

ਜਾਣਕਾਰੀ ਅਨੁਸਾਰ ਥਾਣਾ ਭਿੱਖੀਵਿੰਡ 'ਚ ਤਾਇਨਾਤ ਏ. ਐੱਸ. ਆਈ. ਮਲਕੀਤ ਸਿੰਘ ਆਪਣੇ ਸਾਥੀ ਪੰਜਾਬ ਹੋਮ ਗਾਰਡ ਦੇ ਜਵਾਨ ਨਾਲ ਸੋਮਵਾਰ ਦੀ ਸਵੇਰ ਪਿੰਡ ਪੂਹਲਾ ਵਿਖੇ ਕਿਸੇ ਚੋਰੀ ਦੇ ਮੋਟਰਸਾਈਕਲ ਦੀ ਭਾਲ ਸਬੰਧੀ ਜਾਂਚ ਲਈ ਗਏ ਸਨ। ਜਿੱਥੇ ਇਨ੍ਹਾਂ ਦਾ ਸਾਹਮਣਾ ਬੁਲਟ ਮੋਟਰਸਾਈਕਲ 'ਤੇ ਸਵਾਰ ਗੈਂਗਸਟਰ ਨਾਲ ਹੋ ਗਿਆ। ਜਿਸ ਵਲੋਂ ਪੁਲਸ ਪਾਰਟੀ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ। ਇਸ ਦੌਰਾਨ ਏ.ਐੱਸ.ਆਈ ਨੇ ਮੌਕਾ ਸੰਭਾਲਦੇ ਹੋਏ ਇਕ ਗੈਂਗਸਟਰ ਰਸ਼ਪਾਲ ਸਿੰਘ ਉਰਫ ਧੌਲਾ ਨਿਵਾਸੀ ਪਿੰਡ ਭੁੱਚਰ ਕਲਾਂ ਨੂੰ ਕਾਬੂ ਕਰ ਲਿਆ। ਇਸ ਦੌਰਾਨ ਇਕ ਗੋਲੀ ਥਾਣੇਦਾਰ ਦੀ ਸੱਜੀ ਲੱਤ ਦੇ ਪੱਟ ਉੱਪਰ ਜਾ ਲੱਗੀ ਪਰ ਜ਼ਖਮੀ ਹੋਏ ਥਾਣੇਦਾਰ ਨੇ ਗੈਂਗਸਟਰ ਨੂੰ ਭੱਜਣ ਤੋਂ ਨਾਕਾਮ ਕਰ ਦਿੱਤਾ। ਜਦਕਿ ਇਸ ਦਾ ਦੂਸਰਾ ਸਾਥੀ ਮੌਕੇ ਤੋਂ ਫਰਾਰ ਹੋਣ 'ਚ ਕਾਮਯਾਬ ਹੋ ਗਿਆ। ਇਸ ਸਬੰਧੀ ਥਾਣਾ ਭਿੱਖੀਵਿੰਡ ਮੁਖੀ ਗੁਰਚਰਨ ਸਿੰਘ ਨੇ ਗੈਂਗਸਟਰ ਨੂੰ ਇਕ ਨਾਜਾਇਜ਼ ਪਿਸਤੌਲ ਅਤੇ ਬੁਲਟ ਮੋਟਰਸਾਈਕਲ ਸਮੇਤ ਕਾਬੂ ਕਰ ਮਾਮਲਾ ਦਰਜ ਕਰ ਲਿਆ ਸੀ।

ਇਹ ਵੀ ਪੜ੍ਹੋ :  ਸੁਖਬੀਰ-ਹਰਸਿਮਰਤ ਸਣੇ ਪੁੱਤ ਤੇ ਧੀ ਦੀ ਕੋਰੋਨਾ ਰਿਪੋਰਟ ਆਈ ਸਾਹਮਣੇ

ਇਸ ਸਬੰਧੀ ਐੱਸ.ਐੱਸ.ਪੀ ਧਰੁਮਨ ਐੱਚ ਨਿੰਬਾਲੇ ਨੇ ਦੱਸਿਆ ਕਿ ਕਾਬੂ ਕੀਤੇ ਗੈਂਗਸਟਰ ਦੇ ਸਬੰਧ ਅੱਤਵਾਦ ਨਾਲ ਹੋਣੇ ਸਾਹਮਣੇ ਆ ਰਹੇ ਹਨ, ਜਿਸ ਸਬੰਧੀ ਪੁਲਸ ਨੇ ਆਪਣਾ ਪੁਰਾਣਾ ਸਾਰਾ ਰਿਕਾਰਡ ਖੰਘਾਲਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਖ਼ਿਲਾਫ਼ ਦੋ ਕਤਲ, ਕਰੀਬ 5 ਐੱਨ. ਡੀ. ਪੀ. ਐੱਸ, ਅਸਲਾ ਐਕਟ ਤਹਿਤ ਕਰੀਬ 8 ਮਾਮਲੇ ਦਰਜ ਹਨ। ਜਦਕਿ ਰਾਜਸਥਾਨ, ਹਰਿਆਣਾ ਅਤੇ ਅੰਮ੍ਰਿਤਸਰ ਦਿਹਾਤੀ 'ਚ ਵੀ ਕੁਝ ਨਸ਼ਾ ਸਮੱਗਲਿੰਗ ਦੇ ਮਾਮਲੇ ਦਰਜ, ਜਿਸ ਸਬੰਧੀ ਸਬੰਧਤ ਸੂਬਿਆਂ ਦੀ ਪੁਲਸ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰ 28 ਅਗਸਤ ਤੱਕ ਦਾ ਰਿਮਾਂਡ ਹਾਸਲ ਕਰ ਇਸ ਦੇ ਕਿਹੜੇ ਗਰਮ ਖਿਆਲੀਆਂ ਅਤੇ ਅੱਤਵਾਦੀ ਸੰਗਠਨ ਨਾਲ ਸੰਪਰਕ ਹਨ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ :  ਲੁਧਿਆਣਾ 'ਚ ਫਿਰ ਵੱਡੀ ਵਾਰਦਾਤ, ਹੁਣ ਏ. ਐੱਸ. ਆਈ. 'ਤੇ ਕੀਤਾ ਤਲਵਾਰ ਨਾਲ ਹਮਲਾ


Gurminder Singh

Content Editor

Related News