ਪੁਲਸ ਨੇ ਗ੍ਰਿਫ਼ਤਾਰ ਕੀਤਾ 7 ਜਨਾਨੀਆਂ ਦਾ ਖ਼ਤਰਨਾਕ ਗਿਰੋਹ, ਕਰਤੂਤਾਂ ਜਾਣ ਨਹੀਂ ਹੋਵੇਗਾ ਯਕੀਨ

Sunday, May 21, 2023 - 06:39 PM (IST)

ਪੁਲਸ ਨੇ ਗ੍ਰਿਫ਼ਤਾਰ ਕੀਤਾ 7 ਜਨਾਨੀਆਂ ਦਾ ਖ਼ਤਰਨਾਕ ਗਿਰੋਹ, ਕਰਤੂਤਾਂ ਜਾਣ ਨਹੀਂ ਹੋਵੇਗਾ ਯਕੀਨ

ਨਿਹਾਲ ਸਿੰਘ ਵਾਲਾ (ਬਾਵਾ) : ਪੁਲਸ ਚੌਂਕੀ ਬਿਲਾਸਪੁਰ ਵੱਲੋਂ ਚੌਂਕੀ ਇੰਚਾਰਜ ਜਸਵੰਤ ਸਿੰਘ ਸਰਾਂ ਦੀ ਅਗਵਾਈ ਵਿਚ 7 ਮੈਂਬਰੀ ਔਰਤ ਚੋਰ ਗਿਰੋਹ ਨੂੰ ਟੈਲੀਫੋਨ ਐਕਸਚੇਂਜ ਬਿਲਾਸਪੁਰ ’ਚੋਂ ਕੀਮਤੀ ਸਾਮਾਨ ਚੋਰੀ ਕਰਦੇ ਹੋਏ ਰੰਗੇ ਹੱਥੀਂ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਡੀ. ਐੱਸ. ਪੀ. ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਢੇਸੀ ਅਤੇ ਥਾਣਾ ਨਿਹਾਲ ਸਿੰਘ ਵਾਲਾ ਦੇ ਮੁੱਖ ਅਫ਼ਸਰ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਦੱਸਿਆ ਕਿ ਹਲਕੇ ਅੰਦਰ ਚੋਰੀ ਦੀਆਂ ਘਟਨਾਵਾਂ ਨੂੰ ਮੁੱਖ ਰੱਖਦਿਆਂ ਸੀਨੀਅਰ ਪੁਲਸ ਕਪਤਾਨ ਮੋਗਾ ਦੇ ਹੁਕਮਾਂ ’ਤੇ ਪੁਲਸ ਵੱਲੋਂ ਪੂਰੀ ਨਿਗਰਾਨੀ ਕੀਤੀ ਜਾ ਰਹੀ ਸੀ ਕਿ ਚੌਂਕੀ ਇੰਚਾਰਜ ਬਿਲਾਸਪੁਰ ਜਸਵੰਤ ਸਿੰਘ ਸਰਾਂ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਪਿੰਡ ਬਿਲਾਸਪੁਰ ਵਿਖੇ ਹਲਕੇ ਦੇ ਦਰਜਨਾਂ ਪਿੰਡਾਂ ਨੂੰ ਸਪਲਾਈ ਦੇਣ ਵਾਲੀ ਵੱਡੀ ਟੈਲੀਫੋਨ ਐਕਸਚੇਂਜ ਅੰਦਰ ਛਾਪਾ ਮਾਰਿਆ ਗਿਆ, ਜਿੱਥੇ ਇਕ ਔਰਤ ਚੋਰ ਗਿਰੋਹ ਵੱਲੋਂ ਕੀਮਤੀ ਸਾਮਾਨ ਦੀ ਚੋਰੀ ਕੀਤੀ ਜਾ ਰਹੀ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਬਿਕਰਮ ਮਜੀਠੀਆ ਖ਼ਿਲਾਫ਼ ਦਰਜ ਕੇਸ ਦੀ ਜਾਂਚ ਕਰ ਰਹੀ ‘ਸਿਟ’ ਦਾ ਮੁਖੀ ਬਦਲਿਆ

ਪੁਲਸ ਵੱਲੋਂ ਮੌਕੇ ’ਤੇ ਪਹੁੰਚ ਕੇ ਇਸ 7 ਮੈਂਬਰੀ ਔਰਤ ਚੋਰ ਗਿਰੋਹ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਦੇ ਕਬਜ਼ੇ ਵਿਚੋਂ 3 ਏ.ਸੀ., ਟੈਲੀਫ਼ੋਨ ਕਾਰਡ ਅਤੇ ਇੰਟਰਨੈੱਟ ਦੀ ਕੀਮਤੀ ਤਾਰਾਂ ਬਰਾਮਦ ਕੀਤੀਆਂ ਗਈ, ਜੋ ਕਿ ਇਨ੍ਹਾਂ ਨੇ ਬਿਲਾਸਪੁਰ ਟੈਲੀਫੋਨ ਐਕਸਚੇਂਜ ਵਿੱਚੋਂ ਚੋਰੀ ਕੀਤੀਆਂ ਸੀ। ਮੁੱਢਲੀ ਪੁੱਛਗਿੱਛ ਦੌਰਾਨ ਇਸ ਚੋਰ ਗਰੋਹ ਨੇ ਕਬੂਲ ਕੀਤਾ ਕਿ ਉਸ ਵੱਲੋਂ ਹਲਕੇ ਅੰਦਰ ਸੁੰਨਸਾਨ ਪਈਆਂ ਸਰਕਾਰੀ ਪ੍ਰਾਪਰਟੀਆਂ ਦੀ ਰੇਕੀ ਕਰ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਉਸ ਵਿੱਚੋਂ ਕੀਮਤੀ ਸਾਮਾਨ ਚੋਰੀ ਕੀਤਾ ਜਾਂਦਾ ਸੀ। ਕਾਬੂ ਕੀਤੀਆਂ ਗਈਆਂ ਔਰਤਾਂ ਵਿਚ ਸਕੀਲਾ ਦੇਵੀ ਪਤਨੀ ਰਮੇਸ਼ ਕੁਮਾਰ ਬਰਨਾਲਾ, ਰਜਨੀ ਪਤਨੀ ਲਾਮੀਆਂ ਵਾਸੀ ਬਰਨਾਲਾ, ਬੰਤੀ ਪਤਨੀ ਬੋਪਾ ਵਾਸੀ ਬਰਨਾਲਾ, ਸੀਮਾ ਪਤਨੀ ਰਾਮਾਂ ਵਾਸੀ ਬਰਨਾਲਾ, ਸਲੋਚਨਾਂ ਪਤਨੀ ਜਰਨੈਲ ਵਾਸੀ ਬਰਨਾਲਾ, ਰੀਨਾ ਪਤਨੀ ਕਰਨੈਲ ਵਾਸੀ ਬਰਨਾਲਾ, ਰੂਮਾ ਪਤਨੀ ਅਜੇ ਵਾਸੀ ਬਰਨਾਲਾ ਖ਼ਿਲਾਫ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਥਾਣੇਦਾਰ ਜਸਵੰਤ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਇਸ ਚੋਰ ਗਰੋਹ ਦੀਆਂ ਦੀਆਂ ਤਿੰਨ ਔਰਤਾਂ ਸ਼ਕੀਲਾ, ਬੰਤੀ ਅਤੇ ਸੀਮਾਂ ਖ਼ਿਲਾਫ ਪਹਿਲਾਂ ਵੀ ਥਾਣਾ ਭੀਖੀ ਅਤੇ ਧੂਰੀ ਵਿਖੇ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਔਰਤਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਅਗਲੇਰੀ ਪੁਛਗਿੱਛ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਸਾਹਮਣੇ ਆਈ ਅਹਿਮ ਜਾਣਕਾਰੀ, ਜਾਣੋ ਕਦੋਂ ਮਿਲੇਗੀ ਤਪਸ਼ ਭਰੀ ਗਰਮੀ ਤੋਂ ਰਾਹਤ

ਪੁਲਸ ਪਾਰਟੀ ਵਿਚ ਸਹਾਇਕ ਥਾਣੇਦਾਰ ਕੰਵਲਜੀਤ ਸਿੰਘ, ਸੀਨੀਅਰ ਸਿਪਾਹੀ ਲਖਵੀਰ ਸਿੰਘ, ਬਲਜਿੰਦਰ ਕੌਰ, ਸੰਦੀਪ ਕੌਰ, ਗੁਰਚਰਨ ਸਿੰਘ ਆਦਿ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਅੰਦਰ ਸਰਕਾਰੀ ਸੰਸਥਾਵਾਂ ਜਿਨ੍ਹਾਂ ਵਿਚ ਸਕੂਲ, ਹਸਪਤਾਲ, ਆਮ ਆਦਮੀ ਕਲੀਨਿਕ, ਪਸ਼ੂ ਹਸਪਤਾਲ, ਟੈਲੀਫੋਨ ਐਕਸਚੇਜਾਂ ਆਦਿ ਜਿੱਥੇ ਨਾਈਟ ਵਾਚਮੈਨ ਅਤੇ ਕਲਾਸ ਫੋਰ ਨਹੀਂ ਹਨ ਜਿਸ ਦਾ ਫਾਇਦਾ ਉਠਾ ਕੇ ਚੋਰ ਗਿਰੋਹ ਵੱਲੋਂ ਆਏ ਦਿਨ ਸਰਕਾਰੀ ਪ੍ਰਾਪਟੀਆਂ ਨੂੰ ਨਿਸ਼ਾਨਾਂ ਬਣਾਇਆ ਜਾਂਦਾ ਹੈ ਅਤੇ ਕੀਮਤੀ ਸਾਮਾਨ ਚੋਰੀ ਕਰ ਲਿਆ ਜਾਂਦਾ ਹੈ। ਲੋਕਾਂ ਨੇ ਮੰਗ ਕੀਤੀ ਕਿ ਸਰਕਾਰੀ ਸੰਸਥਾਵਾਂ ਵਿਚ ਨਾਈਟਵਾਚਮੈਨ ਭਰਤੀ ਕੀਤੇ ਜਾਣ।

ਇਹ ਵੀ ਪੜ੍ਹੋ : ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਫਾਲੋ ਕਰਨ ਵਾਲੇ 3 ਨੌਜਵਾਨ ਅਸਲੇ ਸਮੇਤ ਗ੍ਰਿਫ਼ਤਾਰ, ਹੋ ਸਕਦੇ ਹਨ ਵੱਡੇ ਖ਼ੁਲਾਸੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

Gurminder Singh

Content Editor

Related News