ਚੰਡੀਗੜ੍ਹ ਵਿਖੇ ਗੁਆਂਢੀ ਨੌਜਵਾਨ ਨੇ ਦੋਸਤਾਂ ਨਾਲ ਮਿਲ ਕੁੜੀ ਦੀ ਰੋਲ਼ੀ ਪੱਤ, ਜੰਗਲ 'ਚ ਲਿਜਾ ਕੀਤਾ ਗੈਂਗਰੇਪ

02/12/2023 10:40:07 AM

ਚੰਡੀਗੜ੍ਹ (ਸੁਸ਼ੀਲ) : ਗੁਆਂਢੀ ਨੌਜਵਾਨ ਨੇ ਦੋਸਤਾਂ ਨਾਲ ਮਿਲ ਕੇ 19 ਸਾਲਾ ਕੁੜੀ ਨਾਲ ਸੈਕਟਰ-50 ਸਥਿਤ ਸਪੋਰਟਸ ਕੰਪਲੈਕਸ ਕੋਲ ਜੰਗਲਾਂ ਵਿਚ ਗੈਂਗਰੇਪ ਕੀਤਾ। ਪੀੜਤਾ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸੈਕਟਰ-49 ਥਾਣਾ ਪੁਲਸ ਨੇ ਪੀੜਤਾ ਦਾ ਮੈਡੀਕਲ ਕਰਵਾ ਕੇ ਮੁੱਖ ਮੁਲਜ਼ਮ ਦੇਸਰਾਜ ਸਮੇਤ ਹੋਰ ਦੇ ਖ਼ਿਲਾਫ਼ ਗੈਂਗਰੇਪ ਦਾ ਮਾਮਲਾ ਦਰਜ ਕਰ ਲਿਆ। ਜਾਂਚ ਵਿਚ ਸਾਹਮਣੇ ਆਇਆ ਕਿ ਮੁੱਖ ਮੁਲਜ਼ਮ ਦੇਸਰਾਜ ਦੀ ਭੈਣ ਨੇ ਪੀੜਤਾ ਦੇ ਭਰਾ ’ਤੇ ਮੋਹਾਲੀ ਵਿਚ ਰੇਪ ਦਾ ਕੇਸ ਦਰਜ ਕਰਵਾਇਆ ਸੀ। ਸੈਕਟਰ-49 ਥਾਣਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ- ਬਠਿੰਡਾ 'ਚ ਚੱਲਦੀ ਸਕੂਲ ਵੈਨ 'ਚੋਂ ਡਿੱਗੀ ਮਾਸੂਮ ਬੱਚੀ, ਵੀਡੀਓ ਦੇਖ ਖੜ੍ਹੇ ਹੋ ਜਾਣਗੇ ਰੌਂਗਟੇ

ਪੀੜਤਾ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਉਹ ਸੈਕਟਰ-50 ਵਿਚ ਇਕ ਘਰ ਵਿਚ ਨੌਕਰਾਣੀ ਦਾ ਕੰਮ ਕਰਦੀ ਹੈ। ਪੀੜਤਾ ਨੇ ਦੋਸ਼ ਲਗਾਇਆ ਕਿ ਗੁਆਂਢ ਵਿਚ ਰਹਿਣ ਵਾਲਾ ਨੌਜਵਾਨ ਦੇਸਰਾਜ ਉਸ ਨੂੰ ਜ਼ਬਰਦਸਤੀ ਸਪੋਰਟਸ ਕੰਪਲੈਕਸ ਦੇ ਕੋਲ ਜੰਗਲ ਵਿਚ ਲੈ ਗਿਆ। ਉੱਥੇ ਦੇਸਰਾਜ ਦੇ ਮੌਜੂਦ ਦੋਸਤਾਂ ਨੇ ਮਿਲ ਕੇ ਉਸ ਨਾਲ ਗੈਂਗਰੇਪ ਕੀਤਾ, ਜਿਸ ਤੋਂ ਬਾਅਦ ਪੀੜਤਾ ਨੇ ਮਾਮਲੇ ਦੀ ਸੂਚਨਾ ਪਰਿਵਾਰ ਅਤੇ ਪੁਲਸ ਨੂੰ ਦਿੱਤੀ।

ਇਹ ਵੀ ਪੜ੍ਹੋ- ਬਹਿਬਲ ਕਲਾਂ ਇਨਸਾਫ਼ ਮੋਰਚੇ ਨੂੰ ਲੈ ਕੇ ਮੁੱਖ ਮੰਤਰੀ ਮਾਨ ਨੇ ਕੀਤਾ ਟਵੀਟ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News