ਫਾਜ਼ਿਲਕਾ 'ਚ 2 ਨੌਜਵਾਨ ਕੁੜੀਆਂ ਨਾਲ ਗੈਂਗਰੇਪ, ਢਾਬੇ 'ਤੇ ਰੋਟੀ ਖਾਣ ਆਈਆਂ ਨੂੰ ਕੀਤਾ ਗਿਆ ਅਗਵਾ

Monday, Jun 19, 2023 - 05:38 PM (IST)

ਫਾਜ਼ਿਲਕਾ 'ਚ 2 ਨੌਜਵਾਨ ਕੁੜੀਆਂ ਨਾਲ ਗੈਂਗਰੇਪ, ਢਾਬੇ 'ਤੇ ਰੋਟੀ ਖਾਣ ਆਈਆਂ ਨੂੰ ਕੀਤਾ ਗਿਆ ਅਗਵਾ

ਫਾਜ਼ਿਲਕਾ : ਫਾਜ਼ਿਲਕਾ 'ਚ ਦੋ ਨੌਜਵਾਨ ਕੁੜੀਆਂ ਨਾਲ ਗੈਂਗਰੇਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਕੁੜੀਆਂ ਦਾ ਕਹਿਣਾ ਹੈ ਉਹ ਸ਼ਨੀਵਾਰ ਸ਼ਾਮ ਫਿਰੋਜ਼ਪੁਰ ਰੋਡ 'ਤੇ ਰੋਟੀ ਖਾਣ ਆਈਆਂ ਸਨ। ਉੱਥੇ 10-12 ਮੁੰਡਿਆਂ ਨੇ ਪਹਿਲਾਂ ਉਸ ਨਾਲ ਬਦਤਮੀਜ਼ੀ ਕੀਤੀ ਅਤੇ ਫਿਰ ਮੋਟਰਸਾਈਕਲ 'ਤੇ ਜ਼ਬਰਦਸਤੀ ਬਿਠਾ ਕੇ ਲੈ ਗਏ ਤੇ ਫਿਰ ਉਨ੍ਹਾਂ ਨੇ ਗੈਂਗਰੇਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਪੀੜਤ ਕੁੜੀ ਨੇ ਦੱਸਿਆ ਕਿ ਉਹ ਜਲਾਲਾਬਾਦ ਦੀਆਂ ਰਹਿਣ ਵਾਲੀਆਂ ਹਨ। ਉਹ ਫਾਜ਼ਿਲਕਾ ਆਪਣੇ ਤਾਏ ਨੂੰ ਮਿਲਣ ਲਈ ਇੱਥੇ ਆਈਆਂ ਸਨ। ਉਹ ਰਾਤ ਨੂੰ ਲੇਟ ਹੋ ਗਈਆਂ ਅਤੇ ਉਨ੍ਹਾਂ ਨੂੰ ਭੁੱਖ ਲੱਗ ਗਈ। ਇਸ ਦੌਰਾਨ ਉਹ ਇਕ ਢਾਬੇ 'ਤੇ ਰੋਟੀ ਖਾਣ ਲਈ ਰੁਕ ਗਈਆਂ। ਢਾਬੇ 'ਤੇ ਮੌਜੂਦ 10-12 ਲੋਕ ਉਨ੍ਹਾਂ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਲੈ ਗਏ ਅਤੇ ਨਹਿਰ ਦੇ ਨੇੜੇ ਉਨ੍ਹਾਂ ਨਾਲ ਗੈਂਗਰੇਪ ਕੀਤੀ। 

ਇਹ ਵੀ ਪੜ੍ਹੋ- ਅਰਜਨ ਐਵਾਰਡ ਜਿੱਤਣ ਵਾਲੀ ਪਹਿਲੀ ਪੰਜਾਬੀ ਸ਼ੂਟਰ ਅਵਨੀਤ ਕੌਰ ਸਿੱਧੂ, ਤੋਹਫ਼ੇ 'ਚ ਮਿਲੀ ਸੀ ਇੰਪੋਟਡ ਰਾਈਫਲ

ਪੀੜਤ ਨੇ ਦੱਸਿਆ ਕਿ ਜਦੋਂ ਉਕਤ ਵਿਅਕਤੀ ਉਨ੍ਹਾਂ ਨੂੰ ਮੋਟਰਸਾਈਕਲ 'ਤੇ ਲੈ ਕੇ ਜਾ ਰਹੀ ਸਨ ਤਾਂ ਕਿਸੇ ਵਿਅਕਤੀ ਨੇ ਉਨ੍ਹਾਂ ਨੂੰ ਦੇਖ ਲਿਆ, ਜਿਸ ਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਜਿਸ ਤੋਂ ਬਾਅਦ ਜਦੋਂ ਪੀ. ਸੀ. ਆਰ. ਮੌਕੇ ਤੋਂ ਨਿਕਲੀ ਤਾਂ ਮੁਲਜ਼ਮ ਡਰ ਕੇ ਭੱਜ ਗਏ। ਉਹ ਪੀ. ਸੀ. ਆਰ. ਦੇ ਕੋਲ ਪਹੁੰਚੀ। ਉਸਨੂੰ ਦੂਸਰੀ ਕੁੜੀ ਬਾਰੇ ਕੁਝ ਪਤਾ ਨਹੀਂ ਸੀ ਕਿ ਉਹ ਕਿੱਥੇ ਹੈ। ਫਿਰ ਦੂਸਰੀ ਕੁੜੀ ਅਗਲੇ ਦਿਨ ਸਵੇਰੇ ਸਿਵਲ ਹਸਪਤਾਲ ਪਹੁੰਚੀ। ਉਸ ਨੇ ਦੱਸਿਆ ਕਿ ਮੁਲਜ਼ਮ ਉਸ ਨੂੰ ਫਾਜ਼ਿਲਕਾ 'ਚ ਪਾਣੀ ਵਾਲੀ ਡਿੱਗੀ ਦੇ ਕੋਲ ਲੈ ਗਏ ਸਨ, ਜਿੱਥੇ ਉਨ੍ਹਾਂ ਸਾਰੀ ਰਾਤ ਉਸ ਨਾਲ ਜਬਰ-ਜ਼ਿਨਾਹ ਕੀਤਾ। 

ਇਹ ਵੀ ਪੜ੍ਹੋ- ਪਹਿਲਾਂ ਰਿਸ਼ਤਾ ਕੀਤਾ, ਫਿਰ ਕੁੜੀ ਨਾਲ ਮਿਟਾਈ ਹਵਸ, ਅਖੀਰ ਵਿਚ ਜੋ ਹੋਇਆ ਸੁਣ ਨਹੀਂ ਹੋਵੇਗਾ ਯਕੀਨ

ਫਿਰ ਸਵੇਰੇ ਮੁਲਜ਼ਮਾਂ ਨੇ ਉਸ ਨੂੰ ਪਾਣੀ ਵਾਲੀ ਡਿੱਗੀ 'ਚ ਧੱਕਾ ਮਾਰਨ ਦੀ ਵੀ ਕੋਸ਼ਿਸ਼ ਕੀਤੀ ਪਰ ਉਸ ਕਿਸੇ ਤਰੀਕੇ ਨਾਲ ਆਪਣੀ ਜਾਨ ਬਚਾ ਕੇ ਭੱਜ ਆਈ। ਉਸ ਨੇ ਸਾਰੀ ਘਟਨਾ ਆਪਣੇ ਤਾਏ ਨੂੰ ਦੱਸੀ, ਜਿਸ ਨੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਥਾਣਾ ਸਦਰ ਦੇ ਐੱਸ. ਐੱਚ. ਓ. ਪਰਮਜੀਤ ਸਿੰਘ ਨੇ ਦੱਸਿਆ ਕਿ ਮਹਿਲਾ ਜਾਂਚ ਅਧਿਕਾਰੀ ਨੂੰ ਪੀੜਤ ਕੁੜੀਆਂ ਦੇ ਬਿਆਨ ਦਰਜ ਕਰਵਾਉਣ ਲਈ ਭੇਜਿਆ ਹੈ। ਕੁੜੀਆਂ ਦਾ ਮੈਡੀਕਲ ਕਰਵਾ ਕੇ , ਉਨ੍ਹਾਂ ਦੇ ਬਿਆਨਾਂ ਤੋਂ ਬਾਅਦ ਦੋਸ਼ੀਆਂ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਕ ਕੁੜੀ ਨੂੰ ਪੀ. ਸੀ. ਆਰ. ਕਰਮਚਾਰੀ ਨੇ ਬਚਾਇਆ ਸੀ, ਉਸਦੇ ਬਿਆਨ ਵੀ ਦਰਜ ਕੀਤੇ ਜਾਣਗੇ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News