ਸਮੂਹਕ ਬਲਾਤਕਾਰ ਦੇ ਮਾਮਲੇ ''ਚ ਅਦਾਲਤ ਦਾ ਸਖਤ ਫੈਸਲਾ, 6 ਨੂੰ 20-20 ਸਾਲ ਦੀ ਕੈਦ

Tuesday, Feb 16, 2016 - 07:38 PM (IST)

ਸਮੂਹਕ ਬਲਾਤਕਾਰ ਦੇ ਮਾਮਲੇ ''ਚ ਅਦਾਲਤ ਦਾ ਸਖਤ ਫੈਸਲਾ, 6 ਨੂੰ 20-20 ਸਾਲ ਦੀ ਕੈਦ

ਰੂਪਨਗਰ (ਕੈਲਾਸ਼)— ਬੰਦੂਕ ਦੀ ਨੋਕ ''ਤੇ ਦੋ ਲੜਕੀਆਂ ਨਾਲ ਸਮੂਹਕ ਜਬਰ-ਜ਼ਨਾਹ ਦੇ ਮਾਮਲੇ ''ਚ ਜ਼ਿਲਾ ਅਦਾਲਤ ਰੂਪਨਗਰ ਨੇ 6 ਲੜਕਿਆਂ ਨੂੰ 20-20 ਸਾਲ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜ਼ਿਲਾ ਅਤੇ ਸੈਸ਼ਨ ਜੱਜ ਅਮਰਜੀਤ ਕੌਰ ਭੱਟੀ ਨੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਸਬੰਧਤ ਨੌਜਵਾਨਾਂ ਨੂੰ ਦੋਸ਼ੀ ਪਾਏ ਜਾਣ ''ਤੇ ਸਖਤ ਸਜ਼ਾ ਸੁਣਾਈ। ਮਿਲੀ ਜਾਣਕਾਰੀ ਅਨੁਸਾਰ 27 ਜਨਵਰੀ 2014 ਨੂੰ ਦੋ ਲੜਕੀਆਂ ਜੋ ਸਵੇਰੇ 6. 30 ਵਜੇ ਆਪਣੀ ਟ੍ਰੇਨਿੰਗ ਲਈ ਸਿਵਲ ਓਕ ਹਸਪਤਾਲ ਮੋਹਾਲੀ ਵੱਲ ਜਾ ਰਹੀਆਂ ਸਨ ਤਾਂ ਆਲਟੋ ਕਾਰ ''ਚ ਦੋ ਨੌਜਵਾਨਾਂ ਨੇ ਉਨ੍ਹਾਂ ਨੂੰ ਜ਼ਬਰਨ ਅਗਵਾਹ ਕਰ ਲਿਆ। ਗੱਡੀ ''ਚ ਦਵਿੰਦਰ ਸਿੰਘ ਉਰਫ ਲਾਲੀ ਜਿਸਦੇ ਹੱਥ ''ਚ ਰਾਇਫਲ ਸੀ ਨੇ ਉਨ੍ਹਾਂ ਨੂੰ ਰੌਲਾ ਪਾਉਣ ਤੇ ਮਾਰਨ ਦੀ ਧਮਕੀ ਦਿੱਤੀ। ਇਸ ਦਰਮਿਆਨ ਕੁਝ ਲੜਕੇ ਕਾਰ ਦੇ ਪਿੱਛੇ ਆਪਣੇ ਮੋਟਰਸਾਈਕਲਾਂ ''ਤੇ ਆ ਗਏ ਅਤੇ ਕਾਰ ਨੂੰ ਇਕ ਘਰ ਦੇ ਅੰਦਰ ਲੈ ਜਾ ਕੇ ਬੰਦ ਕਰ ਦਿੱਤਾ ਗਿਆ। ਦਵਿੰਦਰ ਸਿੰਘ ਉਰਫ ਲਾਲੀ, ਪਲਵਿੰਦਰ ਸਿੰਘ ਉਰਫ ਗੁੱਲੂ ਅਤੇ ਵਰੁਣ ਭਾਰਦਵਾਜ ਉਰਫ ਵਰਾਨੀ ਨੇ ਦੋਵੇਂ ਲੜਕੀਆਂ ਨਾਲ ਦੁਸ਼ਕਰਮ ਕੀਤਾ। ਤਲਵਿੰਦਰ ਸਿੰਘ ਉਰਫ ਭੁੱਲਰ, ਗੁਰਪ੍ਰੀਤ ਸਿੰਘ ਉਰਫ ਗੰਜਾ ਅਤੇ ਪਰਮਵੀਰ ਸਿੰਘ ਉਰਫ ਪੰਮਾ ਜੋ ਕਿ ਬਾਹਰ ਖੜੇ ਸੀ, ਉਨ੍ਹਾਂ ਨੇ ਵੀ ਉਕਤ ਦੋਵੇਂ ਲੜਕੀਆਂ ਨਾਲ ਦੁਸ਼ਕਰਮ ਕਰਨ ਦੀ ਕੋਸ਼ਸ ਕੀਤੀ ਸੀ।
ਰਾਤ ਗੁੱਲੂ, ਵਰਨੀ, ਲਾਲੀ ਉਨ੍ਹਾਂ ਨੂੰ ਆਪਣੇ ਮਿਰਜ਼ਾਪੁਰ ਦੇ ਜੰਗਲਾਂ ''ਚ ਇਕ ਫਾਰਮ ਹਾਊਸ ''ਚ ਲੈ ਗਏ ਜਿਥੇ ਲਾਲੀ ਨੇ ਲੜਕੀਆਂ ਦੇ ਪੈਰਾਂ ''ਚ ਗੋਲੀ ਚਲਾ ਕੇ ਡਰਾ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਉਕਤ ਫਾਰਮ ਹਾਊਸ ''ਚ ਤਿੰਨੋਂ ਦੋਸ਼ੀਆਂ ਨੇ ਦੋਵੇਂ ਲੜਕੀਆਂ ਨਾਲ ਫਿਰ ਦੁਸ਼ਕਰਮ ਕੀਤਾ ਅਤੇ ਅਗਲੇ ਦਿਨ ਦਵਿੰਦਰ ਸਿੰਘ ਨੇ ਦੋਵਾਂ ਨੂੰ ਪਿੰਡ ਕੁੱਬਾਹੇੜੀ ''ਚ ਛੱਡ ਕੇ ਫਰਾਰ ਹੋ ਗਿਆ।


author

Gurminder Singh

Content Editor

Related News