ਘਰ ਦੀਆਂ ਕੰਧਾਂ ਟੱਪ ਜ਼ਬਰੀ ਚੁੱਕ ਕੇ ਲੈ ਗਏ ਕੁੜੀ, ਕੀਤਾ ਗੈਂਗ ਰੇਪ

Saturday, May 02, 2020 - 06:38 PM (IST)

ਘਰ ਦੀਆਂ ਕੰਧਾਂ ਟੱਪ ਜ਼ਬਰੀ ਚੁੱਕ ਕੇ ਲੈ ਗਏ ਕੁੜੀ, ਕੀਤਾ ਗੈਂਗ ਰੇਪ

ਬੋਹਾ (ਬਾਂਸਲ) : ਇੱਥੋਂ ਦੇ ਇਕ ਨੇੜਲੇ ਪਿੰਡ 'ਚ ਦੇਰ ਰਾਤ ਦੋ ਨੌਜਵਾਨਾਂ ਵੱਲੋਂ ਘਰ ਦੀਆਂ ਕੰੰਧਾਂ ਟੱਪ ਕੇ ਇਕ ਲੜਕੀ ਨੂੰ ਘਰੋਂ ਚੁੱਕ ਕੇ ਮੂੰਹ ਬੰਦ ਕਰਕੇ ਉਸ ਨਾਲ ਗੈਂਗ ਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਐੱਸ. ਐੱਚ. ਓ. ਬੋਹਾ ਸੰਦੀਪ ਭਾਟੀ ਨੇ ਦੱਸਿਆ ਕਿ ਇਕ 18 ਲੜਕੀ ਨੇ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਬੀਤੀ ਰਾਤ 12 ਤੋਂ 1 ਵਜੇ ਦੇ ਕਰੀਬ ਪਿੰਡ ਦੇ ਦੋ ਵਿਅਕਤੀ ਉਨ੍ਹਾਂ ਦੇ ਘਰ ਦੀਆਂ ਕੰਧਾਂ ਟੱਪ ਕੇ ਅੰਦਰ ਦਾਖਲ ਹੋ ਗਏ ਅਤੇ ਉਸ ਦਾ ਮੂੰਹ ਬੰਦ ਕਰਦਿਆਂ ਜ਼ਬਰੀ ਚੁੱਕ ਕੇ ਬਾਹਰ ਲੈ ਗਏ। ਜਿੱਥੇ ਉਸ ਨਾਲ ਗੈਂਗ ਰੇਪ ਕੀਤਾ ਗਿਆ।

ਇਹ ਵੀ ਪੜ੍ਹੋ : ਸ਼ਰਮਨਾਕ! ਹਵਸ ਮਿਟਾਉਣ ਲਈ ਮਾਂ ਨੇ ਪ੍ਰੇਮੀ ਨੂੰ ਸੌਂਪੀ ਨਾਬਾਲਗ ਧੀ

ਪੁਲਸ ਨੇ ਉਪਰੋਕਤ 2 ਨੌਜਵਾਨਾਂ ਖਿਲਾਫ ਧਾਰਾ 376 ਡੀ, 366, 506 ਐੱਸ. ਸੀ. ਐੱਸ. ਟੀ. ਐਕਟ ਅਧੀਨ ਮਾਮਲਾ ਦਰਜ ਕਰਕੇ  ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ ਦੀ ਜਾਂਚ ਥਾਣੇਦਾਰ ਰਾਜਿੰਦਰ ਸਿੰਘ ਕਰ ਰਹੇ ਹਨ। ਉੱਧਰ ਮਹਿਲਾ ਪੁਲਸ ਵੱਲੋਂ ਲੜਕੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਤਰਨਤਾਰਨ : ਨਾਕੇ 'ਤੇ ਮਾਮੂਲੀ ਤਕਰਾਰ ਤੋਂ ਬਾਅਦ ਏ. ਐੱਸ. ਆਈ. 'ਤੇ ਹਮਲਾ 


author

Gurminder Singh

Content Editor

Related News